Punjabi Hoshiarpur boy died in Dubai: ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਤੋਂ ਦੁਬਈ  ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਹਾਜੀਪੁਰ ਦੇ ਪਿੰਡ ਸਿਬੋਚੱਕ ਦਾ ਨੌਜਵਾਨ ਰੋਜ਼ੀਰੋਟੀ ਕਮਾਉਣ ਲਈ ਦੁਬਈ ਗਿਆ ਸੀ, ਜਿੱਥੇ ਵਿਦੇਸ਼ 'ਚ ਹੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਪਿੰਡ ਸਿਬੋਚੱਕ ਦੇ ਤਰਸੇਮ ਲਾਲ ਪੁੱਤਰ ਮੋਹਨ ਸਿੰਘ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਵੀਰ ਸਿੰਘ (28) ਫਰਵਰੀ 2019 ਵਿੱਚ ਪਲੰਬਰ ਦੇ ਕੰਮ 'ਚ ਦੁਬਈ ਦੀ ਇਕ ਕੰਪਨੀ ਵਿੱਚ ਗਿਆ ਸੀ। ਉਥੇ 6 ਮਹੀਨੇ ਕੰਮ ਕਰਨ ਪਿੱਛੋਂ ਉਸ ਨੂੰ ਕੰਪਨੀ ਦੇ ਮਾਲਕ ਵੱਲੋਂ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਉਸ ਨੂੰ ਕੰਪਨੀ ਛੱਡਣੀ ਪਈ ਅਤੇ ਉਸ ਪਿੱਛੋਂ ਉਹ ਵੱਖ-ਵੱਖ ਥਾਵਾਂ 'ਤੇ ਕੰਮ ਕਰਦਾ ਰਿਹਾI 


ਇਹ ਵੀ ਪੜ੍ਹੋ: California News: ਸ੍ਰੀ ਮੁਕਤਸਰ ਸਾਹਿਬ ਤੋਂ ਅਮਰੀਕਾ ਦੇ ਕੈਲੀਫੋਰਨੀਆਂ ਗਏ ਨੌਜਵਾਨ ਦੀ ਮੌਤ

ਪਿਛਲੇ ਚਾਰ ਸਾਲਾਂ ਤੋਂ ਕੁਲਵੀਰ ਘਰ ਵਾਪਿਸ ਨਹੀਂ ਆਇਆ ਉਥੇ ਹੀ ਕੁਲਵੀਰ ਪਰਿਵਾਰ ਵਿਚ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਸੀ ਜੋ ਉਸ ਉੱਤੇ ਨਿਰਭਰ ਸਨ। ਕੁਲਵੀਰ ਦਾ ਇਕ ਭਰਾ ਹਾਂਗਕਾਂਗ ਵਿੱਚ ਕੰਮ ਕਰ ਰਿਹਾ ਹੈ ਜੋ ਵਿਆਹਾਂ ਹੈ ਤੇ ਕੁਲਵੀਰ ਅਜੇ ਕੁਵਾਰਾ ਸੀ। ਕੁਲਵੀਰ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਸੁਮਨ ਦੇਵੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਵਿੱਚ ਮਦਦ ਕਰੇ ਤਾਂ ਜੋ ਆਪਣੇ ਬੱਚੇ ਦਾ ਅੰਤਮ ਸੰਸਕਾਰ ਭਾਰਤੀ ਰੀਤੀ ਰਿਵਾਜ ਨਾਲ ਕਰ ਸਕਣ।


ਇਹ ਵੀ ਪੜ੍ਹੋ: Punjabi Youth Death In Canada: 3 ਅਗਸਤ ਨੂੰ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ


ਗੌਰਤਲਬ ਹੈ ਕਿ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ 24 ਦਿਨ ਪਹਿਲਾਂ (ਸਰੀ)  ਕੈਨੇਡਾ ਵਿੱਚ ਗਏ ਨੌਜਵਾਨ 32 ਸਾਲਾ ਪ੍ਰਿੰਸ ਅਰੋੜਾ ਪੁੱਤਰ ਸਤੀਸ਼ ਅਰੋੜਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਗਲੀ ਦੋਧੀਆਂ ਵਾਲੀ ਜੀਰਾ ਦੇ ਸਤੀਸ਼ ਕੁਮਾਰ ਅਰੋੜਾ ਦਾ ਬੇਟਾ ਪ੍ਰਿੰਸ ਅਰੋੜਾ ਬੀਤੀ ਤਿੰਨ ਅਗਸਤ ਨੂੰ ਹੀ ਕੈਨੇਡਾ ਗਿਆ ਕਿ ਬੀਤੇ ਕੱਲ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।