Punjabi Youth Tarikjot Singh Sentenced jail by Australia Court News:  ਸਾਊਥ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਪੰਜਾਬੀ ਮੂਲ ਦੇ ਨੌਜਵਾਨ ਤਾਰਿਕਜੋਤ ਸਿੰਘ (Tarikjot Singh) ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ 'ਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਤਾਰਿਕਜੋਤ ਸਿੰਘ ਸਾਲ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ। ਨਾਲ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਛੱਡਣਾ ਹੋਵੇਗਾ।


COMMERCIAL BREAK
SCROLL TO CONTINUE READING

ਮੁਲਜ਼ਮ ਤਾਰਿਕਜੋਤ ਸਿੰਘ  (Tarikjot Singh)  ਪੰਜਾਬ ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਕਿਸਾਨ ਪਰਿਵਾਰ ਦਾ ਵੱਡਾ ਪੁੱਤਰ ਹੈ। ਉਸ ਨੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰ ਲਿਆ ਸੀ। ਫਿਰ ਉਸ ਨੂੰ ਕਾਰ ਦੇ ਡਿੱਗੀ ਵਿੱਚ ਪਾ ਕੇ ਲਗਭਗ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਇੱਕ ਕਬਰ ਵਿੱਚ ਜ਼ਿੰਦਾ ਦਫਨਾ ਦਿੱਤਾ ਸੀ।


ਇਹ ਵੀ ਪੜ੍ਹੋ:Ludhiana News: ਜੁੱਤੀ ਪਾ ਕੇ ਗੁਰਦੁਆਰੇ 'ਚ ਦਾਖ਼ਲ ਹੋਇਆ ਨਸ਼ੇੜੀ, ਗੋਲਕ ਤੋੜ ਕੇ ਪੈਸੇ ਕੀਤੇ ਚੋਰੀ, CCTV 'ਚ ਕੈਦ

ਤਰਕਜੋਤ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਕਿਹਾ, “ਸਾਡੇ ਘਰ ਤੋਂ ਹਜ਼ਾਰਾਂ ਮੀਲ ਦੀ ਦੂਰੀ ‘ਤੇ ਸਥਿਤ ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਅਸੀਂ ਇਨਸਾਫ਼ ਦੀ ਉਮੀਦ ਕਿਵੇਂ ਕਰ ਸਕਦੇ ਹਾਂ।" ਤਾਰਿਕਜੋਤ ਸਿੰਘ 2017 ਵਿਚ ਐਡੀਲੇਡ ਵਿੱਚ ਸ਼ਿਫਟ ਹੋ ਗਿਆ ਸੀ ਅਤੇ ਉਸ 'ਤੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਉਸ ਦੇ ਕੰਮ ਵਾਲੀ ਥਾਂ ਤੋਂ ਅਗਵਾ ਕਰਨ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਦੇ ਰਿਮੋਟ ਫਲਿੰਡਰ ਰੇਂਜ ਵਿਚ ਜ਼ਿੰਦਾ ਦਫ਼ਨਾਉਣ ਦਾ ਦੋਸ਼ ਹੇਠ ਕੈਦ ਹੋਈ।


ਇਸ ਸੰਬੰਧ ਵਿੱਚ ਜਦ ਪਿੰਡ ਬਲਲਾ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹਨਾਂ ਦਾ ਪਰਿਵਾਰ ਤਾਂ ਬੜਾ ਸਾਊ ਪਰਿਵਾਰ ਹੈ ਅਤੇ ਬੜਾ ਹੀ ਮਿਲਣਸਾਰ ਅਤੇ ਨਿੱਘੇ ਸੁਭਾਅ ਦਾ ਬੱਚਾ ਸੀ, ਅਸੀਂ ਮੌਕੇ ਦੀਆਂ ਸਰਕਾਰਾਂ ਤੋਂ ਇਹ ਅਪੀਲ ਕਰਦੇ ਹਾਂ ਕਿ ਉਹ ਤਾਰਿਕਜੋਤ ਸਿੰਘ ਬੱਚੇ ਨੂੰ ਇੰਡੀਆ ਵਾਪਿਸ ਮੰਗਵਾਉਣ, ਬੇਸ਼ਕ ਉਹ ਇੰਡਿਆ ਦੀ ਕਿੱਸੇ ਜੇਲ੍ਹ ਵਿੱਚ ਹੀ ਰੱਖਣ ਪਰੰਤੂ ਮਾਪਿਆਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਏਗੀ। 


ਪਿੰਡ ਬਲਾਲਾ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਤਾਂ ਉਦਾਸੀ ਹੈ ਹੀ ਪ੍ਰੰਤੂ ਪੂਰਾ ਪਿੰਡ ਵੀ ਇਸ ਘਟਨਾ ਦੇ ਨਾਲ ਮਾਯੂਸੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪਰਿਵਾਰ ਵਿੱਚ ਮਾਂ, ਬਾਪ ਅਤੇ ਇੱਕ ਛੋਟਾ ਭਰਾ ਹੈ। ਤਾਰਿਕਜੋਤ ਸਿੰਘ ਦੇ ਚਾਚੇ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦਾ ਕਜਨ ਬ੍ਰਦਰ ਛੇ ਕੁ ਸਾਲ ਪਹਿਲਾ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ।


ਇਹ ਵੀ ਪੜ੍ਹੋ: Tomato Price News: ਕਸ਼ਮੀਰੀ ਸੇਬ ਤੋਂ ਵੀ ਮਹਿੰਗਾ ਵਿਕ ਰਿਹਾ 'ਲਾਲ ਟਮਾਟਰ', ਗਾਹਕਾਂ ਨੇ ਟਮਾਟਰ ਤੋਂ ਕੀਤੀ ਤੌਬਾ 


ਇਸ ਕੇਸ ਬਾਰੇ ਜਦ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਇਹ ਸੋਸ਼ਲ ਮੀਡੀਆ 'ਤੇ ਹੀ ਪਤਾ ਲੱਗਿਆ ਕਿ ਉਨ੍ਹਾਂ ਦਾ ਭਰਾ (ਚਾਚੇ ਦੇ ਪੁੱਤਰ) ਨੂੰ ਕੈਦ ਹੋ ਗਈ ਹੈ। ਤਾਰਿਕਜੋਤ ਸਿੰਘ ਦੇ ਗੁਆਂਢ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੜਾ ਹੀ ਨੇਕ ਸੁਭਾਹ ਦਾ ਇਨਸਾਨ ਹੈ ਕਿਉਂ ਕਿ ਉਹ ਪਹਿਲਾਂ ਸਾਡੇ ਨਾਲ ਹੀ ਖੇਡ ਪੜ੍ਹ ਕੇ ਵੱਡਾ ਹੋਇਆ ਹੈ।


(ਵਰੁਣ ਕੌਸ਼ਲ ਦੀ ਰਿਪੋਰਟ)