London News: ਲੰਡਨ 'ਚ ਇੱਕ ਸਿੱਖ ਨੌਜਵਾਨ ਦੀ ਸੜਕ 'ਤੇ ਹੋਈ ਲੜਾਈ ਦੌਰਾਨ ਚਾਕੂ ਮਾਰ ਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਮੈਟਰੋਪੋਲੀਟਨ ਪੁਲਿਸ ਨੇ ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ ਨਾਗਪਾਲ (ਉਮਰ 17 ਸਾਲ) ਵਜੋਂ ਕੀਤੀ ਹੈ।


COMMERCIAL BREAK
SCROLL TO CONTINUE READING

ਪੁਲਿਸ ਦਾ ਕਹਿਣਾ ਹੈ ਕਿ ਕਤਲ ਦੇ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜੇ ਮੁਲਜ਼ਮਾਂ ਨੇ ਨੌਜਵਾਨ ਦਾ ਕਤਲ ਕੀਤਾ ਹੈ ਉਹ ਵੀ ਪੰਜਾਬੀ ਹੀ ਦੱਸੇ ਜਾ ਰਹੇ ਹਨ। ਇਸ ਵਿੱਚ ਇੱਕ ਬਜ਼ੁਰਗ ਵੀ ਸ਼ਾਮਲ ਹੈ। ਇਹ ਘਟਨਾ ਬੁੱਧਵਾਰ ਤੜਕੇ ਹੌਸਲੋ ਇਲਾਕੇ ਵਿੱਚ ਵਾਪਰੀ। ਡਿਟੈਕਟਿਵ ਇੰਸਪੈਕਟਰ ਮਾਰਟਿਨ ਥੋਰਪ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ : Faridkot News: ਫ਼ਰੀਦਕੋਟ ਦੇ ਸਰਕਾਰੀ ਸਕੂਲ 'ਚ ਜ਼ਹਿਰ ਨਿਗਲ ਕੇ ਲੜਕਾ-ਲੜਕੀ ਨੇ ਕੀਤੀ ਖ਼ੁਦਕੁਸ਼ੀ


ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਸਾਡੀ ਮਦਦ ਕਰਨ। ਜੇਕਰ ਕਿਸੇ ਕੋਲ ਮੋਬਾਈਲ ਰਿਕਾਰਡਿੰਗ, ਡੈਸ਼ਕੈਮ ਜਾਂ ਕੋਈ ਹੋਰ ਫੁਟੇਜ ਹੈ ਤਾਂ ਉਹ ਅੱਗੇ ਆਵੇ ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਮਾਰਟਿਨ ਥੋਰਪ ਨੇ ਕਿਹਾ ਕਿ ਸਾਡੀ ਸੰਵੇਦਨਾ ਸਿਮਰਜੀਤ ਦੇ ਪਰਿਵਾਰ ਨਾਲ ਹੈ। ਪੁਲਿਸ ਦੀ ਕੋਸ਼ਿਸ਼ ਹੈ ਕਿ ਕਿਸੇ ਹੋਰ ਪਰਿਵਾਰ ਨੂੰ ਅਜਿਹੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।


kਕਾਬਿਲੇਗੌਰ ਹੈ ਕਿ ਬੀਤੇ ਦਿਨਾਂ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਤੋਂ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 15 ਨਵੰਬਰ ਦੀ ਰਾਤ ਨੂੰ ਟਰਾਂਸਪੋਰਟ ਯਾਰਡ ਵਿੱਚ ਸਿਕਿਓਰਿਟੀ ਗਾਰਡ ਵਜੋਂ ਨੌਕਰੀ ਕਰਦੇ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਵਸਨੀਕ 28 ਸਾਲਾਂ ਨੌਜਵਾਨ ਦੀ ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਰਾਜਾ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜੇ ਉਤੇ ਕੈਨੇਡਾ ਗਿਆ ਸੀ। ਮ੍ਰਿਤਕ ਜੁਗਰਾਜ ਮਾਪਿਆਂ ਦਾ ਹੋਣਹਾਰ ਪੁੱਤਰ ਸੀ ਅਤੇ MSc (ਮੈਥ) ਤੱਕ ਪੜ੍ਹਿਆ ਲਿਖਿਆ ਸੀ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।


ਇਹ ਵੀ ਪੜ੍ਹੋ : Samrala News: ਸਮਰਾਲਾ ’ਚ ਭੱਠਾ ਮਾਲਕ ਵੱਲੋਂ ਬੰਧੂਆਂ ਮਜ਼ਦੂਰ ਛੁਡਾਉਣ ਆਏ ਡਿਊਟੀ ਮੈਜਿਸਟ੍ਰੇਟ ਤੇ ਸਰਕਾਰੀ ਟੀਮ ’ਤੇ ਹਮਲਾ