Sikhs threatened in Pakistan news: ਪਾਕਿਸਤਾਨ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਵਲਪਿੰਡੀ ਵਿਖੇ ਸਿੱਖ ਪਰਿਵਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਥੇਦਾਰਾ ਤਖਤ ਸ੍ਰੀ ਦਮਦਮਾ ਸਾਹਿਬ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ।  


COMMERCIAL BREAK
SCROLL TO CONTINUE READING

ਇਸ ਦੌਰਾਨ ਜਥੇਦਾਰ ਵੱਲੋਂ ਧਮਕੀਆਂ ਮਿਲਣ ਨੂੰ ਮੰਦਭਾਗਾ ਵਰਤਾਰਾ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਧਮਕੀਆਂ ਭਰੇ ਪੱਤਰ ਮਿਲ ਰਹੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਪਾਕਿਸਤਾਨ ਛੱਡਣ ਜਾਂ ਮੁਸਲਮਾਨ ਬਣਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 


ਇਸਦੇ ਨਾਲ ਹੀ ਜਥੇਦਾਰਾ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਪਾਕਿਸਤਾਨ ਸਰਕਾਰ ਤੋਂ ਅਪੀਲ ਕੀਤੀ ਗਈ ਕਿ ਸਿੱਖਾਂ ਦੇ ਮਾਣ ਤੇ ਸਨਮਾਨ ਦੀ ਰਾਖੀ ਕੀਤੀ ਜਾਵੇ ਅਤੇ ਭਾਰਤ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਅੰਦਾਜੀ ਦੇ ਕੇ ਸਿੱਖਾਂ ਦੀ ਹਿਫ਼ਾਜ਼ਤ ਕਰਨ ਲਈ ਕਿਹਾ। 


ਦੱਸ ਦਈਏ ਕਿ ਪਾਕਿਸਤਾਨ ਦੇ ਰਾਵਲਪਿੰਡੀ ਅਤੇ ਪੰਜਾ ਸਾਹਿਬ ਵਿੱਚ ਸਿੱਖ ਪਰਿਵਾਰਾਂ ਨੂੰ ਧਮਕੀ ਭਰੇ ਪੱਤਰ ਮਿਲ ਰਹੇ ਹਨ। ਇਨ੍ਹਾਂ ਪੱਤਰ ਵਿੱਚ ਸਿੱਖਾਂ ਨੂੰ ਜਾਂ ਤਾਂ ਇਸਲਾਮ ਕਬੂਲ ਕਰਨ ਜਾਂ ਪਾਕਿਸਤਾਨ ਛੱਡਣ ਦੀ ਹਦਾਇਤ ਕੀਤੀ ਗਈ। ਇਹੀ ਕਾਰਨ ਹੈ ਕਿ ਪਾਕਿਸਤਾਨ ਵਿੱਚ ਸਿੱਖ ਪਰਿਵਾਰਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।


ਦੱਸਣਯੋਗ ਹੈ ਕਿ 30 ਸਾਲ ਪਹਿਲਾਂ ਅਫਗਾਨਿਸਤਾਨ ਦੇ ਕਾਬੁਲ, ਕੰਧਾਰ ਅਤੇ ਵਜ਼ੀਰਾਬਾਦ ਵਿੱਚ ਵੀ ਅਜਿਹੇ ਪਰਿਵਾਰ ਸਨ ਜੋ ਕਿ ਉੱਥੇ ਦੇ ਇਤਿਹਾਸਕ ਗੁਰੂ ਘਰਾਂ ਵਿੱਚ ਸੇਵਾ ਕਰਦੇ ਸਨ। ਕੁਝ ਸਮਾਂ ਪਹਿਲਾਂ  ਵੀ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ ਜੀ ਵਿੱਚ ਦੱਸਿਆ ਗਿਆ ਸੀ ਕਿ ਸਿੱਖਾਂ ਨੂੰ ਚੁਣ-ਚੁਣ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰੀ ਮਾਤਰਾ 'ਚ ਸਿੱਖ ਦੂਜੇ ਮੁਲਕਾਂ ਵਿੱਚ ਚਲੇ ਗਏ ਸਨ। ਹੁਣ ਦੱਸਿਆ ਜਾਂਦਾ ਹੈ ਕਿ ਅਫ਼ਗਾਨਿਸਤਾਨ ਵਿੱਚ ਸਿਰਫ਼ ਪੰਜ ਤੋਂ ਸੱਤ ਸਿੱਖ ਪਰਿਵਾਰ ਹੀ ਰਹਿ ਗਏ ਹਨ।


ਇਹ ਵੀ ਪੜ੍ਹੋ: Pakistan Bomb Blast: ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ 'ਚ ਬੰਬ ਧਮਾਕਾ, 11 ਮਜ਼ਦੂਰਾਂ ਦੀ ਮੌਤ, ਦੋ ਜ਼ਖਮੀ


ਇਹ ਵੀ ਪੜ੍ਹੋ: Punjab News: ਸੰਗਰੂਰ ਤੇ ਕਪੂਰਥਲਾ ਦੇ ਕਿਸਾਨਾਂ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਯਕੀਨੀ ਬਣਾਉਣ ਦੇ ਦਿੱਤੇ ਗਏ ਨਿਰਦੇਸ਼ 


(For more news apart from Sikhs threatened in Pakistan news, stay tuned to Zee PHH)