Viral Bonus news: ਹਰ ਕਰਮਚਾਰੀ ਹਮੇਸ਼ਾ ਬੋਨਸ ਦੀ ਉਡੀਕ 'ਚ ਰਹਿੰਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਸਨੂੰ ਵੱਧ ਤੋਂ ਵੱਧ ਬੋਨਸ ਮਿਲੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਨੂੰ ਬੋਨਸ ਵਿੱਚ 4 ਸਾਲ ਦੀ ਤਨਖ਼ਾਹ ਇੱਕਠੇ ਮਿਲ ਜਾਵੇ? ਆਮਤੌਰ 'ਤੇ ਆਹ ਗੱਲ ਸੁਪਨਾ ਲੱਗਦੀ ਹੈ ਪਰ ਇੱਕ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਸੱਚਮੁੱਚ ਬੋਨਸ ਵਿੱਚ 4 ਸਾਲ ਦੀ ਤਨਖ਼ਾਹ ਇੱਕਠੀ ਦੇਣ ਦਾ ਐਲਾਨ ਕੀਤਾ ਗਿਆ ਹੈ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਤਾਈਵਾਨ ਦੀ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ 50 ਮਹੀਨਿਆਂ ਦੇ ਬਰਾਬਰ ਬੋਨਸ ਯਾਨੀ ਚਾਰ ਸਾਲ ਤੋਂ ਜ਼ਿਆਦਾ ਦੀ ਤਨਖ਼ਾਹ ਇੱਕਠੇ ਦੇਣ ਦਾ ਐਲਾਨ ਕੀਤਾ ਹੈ। ਇਸ ਕੰਪਨੀ ਦਾ ਨਾਂ ਐਵਰਗ੍ਰੀਨ ਮਰੀਨ ਕਾਰਪੋਰੇਸ਼ਨ ਦੱਸਿਆ ਜਾ ਰਿਹਾ ਹੈ ਅਤੇ ਇਹ ਕੰਪਨੀ ਕੰਟੇਨਰ ਟ੍ਰਾਂਸਪੋਰਟ ਅਤੇ ਸ਼ਿਪਿੰਗ ਦਾ ਕਾਰੋਬਾਰ ਕਰਦੀ ਹੈ। 


ਇਸ ਖ਼ਬਰ ਨੂੰ ਪੜ੍ਹਨ ਤੋ ਬਾਅਦ ਤੁਸੀਂ ਸੋਚਣ ਨੂੰ ਮਜਬੂਰ ਹੋ ਜਾਓਗੇ ਕਿ ਜੇਕਰ ਤੁਹਾਨੂੰ ਵੀ ਚਾਰ ਸਾਲਾਂ ਦੀ ਤਨਖ਼ਾਹ ਦੇ ਬਰਾਬਰ ਬੋਨਸ ਮਿਲ ਜਾਵੇ ਤਾਂ ਤੁਸੀਂ ਕੀ ਕਰੋਗੇ।  


ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ 


ਜੀ ਹਾਂ, ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਕੰਪਨੀ ਵੱਲੋਂ ਸਾਰੇ ਕਰਮਚਾਰੀਆਂ ਨੂੰ 4 ਸਾਲ ਦੀ ਤਨਖ਼ਾਹ ਦੇ ਬਰਾਬਰ ਬੋਨਸ ਨਹੀਂ ਦਿੱਤਾ ਜਾ ਰਿਹਾ ਹੈ। ਇਹ ਸ਼ਾਨਦਾਰ ਬੋਨਸ ਮਹਿਜ਼ ਕੁਝ ਚੁਣੇ ਗਏ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਵੇਗਾ। ਕਰਮਚਾਰੀਆਂ ਦੇ ਗ੍ਰੇਡ ਅਤੇ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਹੀ ਬੋਨਸ ਦਿੱਤਾ ਜਾਵੇਗਾ ਅਤੇ ਇਹ ਬੋਨਸ ਸਿਰਫ਼ ਉਨ੍ਹਾਂ ਕਰਮਚਾਰੀਆਂ ਨੂੰ ਹੀ ਮਿਲੇਗਾ ਜਿਹੜੇ ਤਾਈਵਾਨ ‘ਚ ਰਹਿ ਕੇ ਕੰਪਨੀ ਲਈ ਕੰਮ ਕਰ ਰਹੇ ਹਨ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ- ਹੁਣ ਆਂਗਣਵਾੜੀ ਸੈਂਟਰਾਂ 'ਚ Markfed ਕਰੇਗਾ ਰਾਸ਼ਨ ਸੁਪਲਾਈ


ਹਾਲਾਂਕਿ, ਕੰਪਨੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਕੰਪਨੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਾਲ ਦੇ ਅੰਤ ਵਿੱਚ ਜੋ ਬੋਨਸ ਦਿੱਤਾ ਜਾਵੇਗਾ ਉਹ ਸਾਲ ਭਰ ਦੇ ਕੰਮ ‘ਤੇ ਨਿਰਭਰ ਕਰੇਗਾ।


ਇਹ ਵੀ ਪੜ੍ਹੋ: Bharat Jodo Yatra news: ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ! ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ


(For more news apart from viral news of huge Bonus, stay tuned to Zee PHH for more updates)