New Zealand News: ਨਿਊਜ਼ੀਲੈਂਡ `ਚ ਭਾਰਤੀ ਮੂਲ ਦੇ ਰੇਡਿਓ ਹੋਸਟ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ `ਚ ਤਿੰਨ ਨੂੰ ਸਜ਼ਾ
New Zealand News: ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਪ੍ਰਸਿੱਧ ਰੇਡੀਓ ਹੋਸਟ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਤਿੰਨ ਸਿੱਖਾਂ ਨੂੰ ਸਜ਼ਾ ਸੁਣਾਈ ਗਈ ਹੈ।
New Zealand News: ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਪ੍ਰਸਿੱਧ ਰੇਡੀਓ ਹੋਸਟ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਤਿੰਨ ਸਿੱਖਾਂ ਨੂੰ ਸਜ਼ਾ ਸੁਣਾਈ ਗਈ ਹੈ। ਹਮਲਾਵਰਾਂ ਨੇ ਉਸ ਨੂੰ 40 ਤੋਂ ਵੱਧ ਵਾਰ ਚਾਕੂ ਮਾਰਿਆ ਸੀ। ਇਲਾਜ ਦੌਰਾਨ ਜ਼ਖਮੀ ਨੂੰ 350 ਤੋਂ ਵੱਧ ਟਾਂਕੇ ਲਗਾਉਣੇ ਪਏ ਅਤੇ ਕਈ ਆਪ੍ਰੇਸ਼ਨ ਵੀ ਕੀਤੇ ਗਏ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਸਾਹਮਣੇ ਆਈ।
ਆਕਲੈਂਡ ਦੇ ਫੇਮਸ ਰੇਡੀਓ ਹੋਸਟ ਹਰਨੇਕ ਸਿੰਘ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ। ਤਿੰਨੋਂ ਖ਼ਾਲਿਸਤਾਨ ਅੰਦੋਲਨ ਲਈ ਕੰਮ ਕਰ ਰਹੇ ਸਨ। ਸਰਬਜੀਤ ਸਿੱਧੂ ਨੇ ਪਹਿਲਾਂ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਇਸ ਵਿੱਚ ਉਸ ਦੀ ਸੁਖਪ੍ਰੀਤ ਸਿੰਘ ਨੇ ਮਦਦ ਕੀਤੀ ਸੀ। ਇੱਕ ਰਿਪੋਰਟ ਦੇ ਹਵਾਲੇ ਅਨੁਸਾਰ ਇੱਕ ਤੀਜੇ ਸਖ਼ਤ ਨੇ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਸੁਣਵਾਈ ਦੌਰਾਨ ਜਸਟਿਸ ਮਾਰਕ ਵੂਲਫੋਰਡ ਨੇ ਭਾਈਚਾਰਕ ਸੁਰੱਖਿਆ ਅਤੇ ਧਾਰਮਿਕ ਕੱਟੜਤਾ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਮਾਮਲਾ 23 ਦਸੰਬਰ 2020 ਨੂੰ ਹੋਇਆ ਸੀ। ਹਰਨੇਕ ਸਿੰਘ ਪਰਤ ਰਹੇ ਸਨ, ਉਨ੍ਹਾਂ ਦੇ ਰਸਤੇ ਵਿੱਚ ਧਾਰਮਿਕ ਕੱਟੜ ਪੰਥੀਆਂ ਦੇ ਸਮੂਹ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਨੇ 40 ਤੋਂ ਜ਼ਿਆਦਾ ਚਾਕੂ ਨਾਲ ਹਮਲੇ ਕੀਤੇ ਅਤੇ ਠੀਕ ਹੋਣ ਨਾਲ 350 ਤੋਂ ਜ਼ਿਆਦਾ ਟਾਂਕੇ ਅਤੇ ਕਈ ਆਪ੍ਰੇਸ਼ਨ ਕੀਤੇ ਗਏ। ਜਸਟਿਸ ਵੂਲਫੋਰਡ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਧਾਰਮਿਕ ਕੱਟੜਤਾ ਹੈ। ਇਸ ਉਤੇ ਅਲੱਗ ਨਜ਼ਰ ਦੀ ਜ਼ਰੂਰਤ ਹੈ। ਭਾਈਚਾਰੇ ਨੂੰ ਹਿੰਸਾ ਤੋਂ ਬਚਣ ਦੀ ਜ਼ਰੂਰਤ ਹੈ। ਇਸ ਲਈ ਕੜੀ ਕਾਰਵਾਈ ਕਰਨ ਦੀ ਜ਼ਰੂਰਤ ਹੈ।
ਹਰਨੇਕ ਸਿੰਘ ਰੇਡੀਓ ਵਿਰਸਾ ਵਿਖੇ ਆਕਲੈਂਡ ਸਿੱਖ ਭਾਈਚਾਰੇ ਦੇ ਧਾਰਮਿਕ ਅਤੇ ਸੱਭਿਆਚਾਰਕ ਮੁੱਦਿਆਂ 'ਤੇ ਚਰਚਾ ਕਰਦੇ ਹਨ। ਉਨ੍ਹਾਂ ਉਪਰ 23 ਦਸੰਬਰ, 2020 ਨੂੰ ਵਾਟਲ ਡਾਊਨ ਡਰਾਈਵਵੇਅ ਵਿੱਚ ਹਮਲਾ ਕਰ ਦਿੱਤਾ ਗਿਆ ਸੀ। ਅਖਬਾਰ ਦੀ ਰਿਪੋਰਟ ਮੁਤਾਬਕ 27 ਸਾਲਾ ਸਰਵਜੀਤ ਸਿੱਧੂ ਨੂੰ ਇਸ ਕੇਸ ਵਿੱਚ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਸਾਢੇ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਸੀ।
44 ਸਾਲਾ ਸੁਖਪ੍ਰੀਤ ਸਿੰਘ ਨੂੰ ਕਤਲ ਦੀ ਕੋਸ਼ਿਸ਼ ਲਈ ਸਹਾਇਕ ਹੋਣ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਛੇ ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ। ਇਸ ਤਰ੍ਹਾਂ 48 ਸਾਲਾ ਮੁੱਖ ਦੋਸ਼ੀ ਨੂੰ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੂੰ ਘੱਟੋ-ਘੱਟ ਨੌਂ ਸਾਲ ਦੀ ਸਜ਼ਾ ਦੇ ਨਾਲ ਸਾਢੇ 13 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਹਫ਼ਤੇ ਤਿੰਨਾਂ ਨੂੰ ਸਜ਼ਾ ਸੁਣਾਉਂਦੇ ਹੋਏ ਜਸਟਿਸ ਮਾਰਕ ਵੂਲਫੋਰਡ ਨੇ ਕਿਹਾ ਕਿ ਉਸ ਨੂੰ ਰੇਡੀਓ ਹੋਸਟ ਦੇ ਸਿਆਸੀ ਵਿਚਾਰਾਂ ਤੇ ਸਿੱਖ ਧਰਮ ਦੀ ਵਧੇਰੇ ਉਦਾਰਵਾਦੀ ਹੋਣ ਕਾਰਨ ਨਾਰਾਜ਼ ਸੀ।
ਸੁਣਵਾਈ ਦੌਰਾਨ ਹਰਨੇਕ ਸਿੰਘ ਹਾਜ਼ਰ ਨਹੀਂ ਹੋਏ। ਉਨ੍ਹਾਂ ਲਿਖਿਆ ਗਿਆ ਬਿਆਨ ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਪੜ੍ਹਿਆ। ਜੋਬਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਸੰਧੂ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ। ਜੋਬਨਪ੍ਰੀਤ ਨੂੰ ਹਮਲੇ ਵਿੱਚ ਚਾਕੂ ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਹਰਦੀਪ ਨੂੰ ਹਰਨੇਕ ਦਾ ਪਿੱਛਾ ਕਰਕੇ ਹਮਲਾਵਰਾਂ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਬਾਕੀ ਦੋ ਮੁਲਜ਼ਮਾਂ ਜਗਰਾਜ ਸਿੰਘ ਅਤੇ ਗੁਰਬਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਅਤੇ ਦੋ ਹੋਰਾਂ ਖ਼ਿਲਾਫ਼ ਪੁਖਤਾ ਸਬੂਤ ਨਹੀਂ ਸਨ।
ਇਹ ਵੀ ਪੜ੍ਹੋ : Punjab Farmers Protest: ਗੰਨਾ ਕਾਸ਼ਤਕਾਰਾਂ ਨੇ ਹਾਈਵੇ ਜਾਮ ਕਰਨ ਦੀ ਕੀਤੀ ਕੋਸ਼ਿਸ਼; ਕਈ ਕਿਸਾਨ ਆਗੂ ਗ੍ਰਿਫ਼ਤਾਰ