Turkey and Syria Earthquake: ਤੁਰਕੀ ਅਤੇ ਸੀਰੀਆ `ਚ ਨਹੀਂ ਥਮਿਆਂ ਭੂਚਾਲ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ
Earthquake in Turkey and Syria: ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਦੇ ਬਾਅਦ ਤੋਂ ਢਹਿ-ਢੇਰੀ ਇਮਾਰਤਾਂ ਦੇ ਮਲਬੇ ਨੂੰ ਹਟਾਉਣ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਦੋਵਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 41,000 ਨੂੰ ਪਾਰ ਕਰ ਗਈ ਹੈ।
Turkey and Syria Earthquake death toll News: 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਆਉਣ ਤੋਂ ਬਾਅਦ ਅੱਜ ਨੌਂ ਦਿਨ ਬੀਤ ਚੁੱਕੇ ਹਨ ਅਤੇ ਬਚਾਅ ਕਾਰਜ ਵਧੇਰੇ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਇੱਕ ਘੰਟੇ ਵਿੱਚ ਬਚਣ(Earthquake in Turkey and Syria) ਵਾਲਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਪਰ ਫਿਰ ਵੀ ਮਰਨ ਵਾਲਿਆਂ ਦੀ ਗਿਣਤੀ 41,000 ਤੋਂ ਪਾਰ ਕਰ ਚੁੱਕੀ ਹੈ।
ਤੁਰਕੀ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 35,418 ਤੱਕ ਪਹੁੰਚ ਗਈ ਹੈ, ਜਦਕਿ ਸੀਰੀਆ 'ਚ ਭੂਚਾਲ ਕਾਰਨ 6000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਵ ਹੁਣ ਤੱਕ ਮ੍ਰਿਤਕਾਂ(Earthquake in Turkey and Syria) ਦੀ ਗਿਣਤੀ 41,000 ਤੋਂ ਪਾਰ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦਾ ਇੱਕ ਭਾਸ਼ਣ ਵੀ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਅੰਕਾਰਾ ਵਿੱਚ ਮੰਗਲਵਾਰ ਨੂੰ ਇੱਕ ਟੈਲੀਵਿਜ਼ਨ ਭਾਸ਼ਣ ਦੌਰਾਨ ਕਿਹਾ, “ਅਸੀਂ ਨਾ ਸਿਰਫ ਆਪਣੇ ਦੇਸ਼ ਵਿੱਚ, (Earthquake in Turkey and Syria) ਬਲਕਿ ਮਨੁੱਖਤਾ ਦੇ ਇਤਿਹਾਸ ਵਿੱਚ ਵੀ ਸਭ ਤੋਂ ਵੱਡੀ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਹਾਂ।
ਇਹ ਵੀ ਪੜ੍ਹੋ: Breaking News: ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ BJP 'ਚ ਹੋਏ ਸ਼ਾਮਿਲ
ਰਿਪੋਰਟ ਮੁਤਾਬਿਕ ਭੂਚਾਲ ਕਾਰਨ ਤੁਰਕੀ 'ਚ 6,000 ਇਮਾਰਤਾਂ ਤਬਾਹ ਹੋ ਗਈਆਂ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋ ਗਏ। ਕਈ ਦਿਨਾਂ ਬਾਅਦ ਮਲਬੇ 'ਚੋਂ ਹੋਰ ਲੋਕਾਂ ਦੇ ਜ਼ਿੰਦਾ ਮਿਲਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ।
ਦੂਜੇ ਪਾਸੇ ਭੂਚਾਲ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਚਰਚਾ (Earthquake in Turkey and Syria) ਦੌਰਾਨ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਤੁਰਕੀ 'ਚ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਲੱਖਾਂ ਇਮਾਰਤਾਂ ਰਹਿਣਯੋਗ ਹੋ ਗਈਆਂ ਹਨ, ਜਿਸ ਨੂੰ ਕੁਝ ਹਫਤਿਆਂ 'ਚ ਸ਼ੁਰੂ ਕਰਨ ਲਈ ਕਦਮ ਚੁੱਕੇ ਜਾਣਗੇ। ਨੁਕਸਾਨੇ ਗਏ ਸ਼ਹਿਰਾਂ ਦਾ ਪੁਨਰ ਨਿਰਮਾਣ ਕੀਤਾ ਜਾਏਗਾ।
ਇਹ ਵੀ ਪੜ੍ਹੋ:Punjab News: ਭਾਰਤ-ਪਾਕਿਸਤਾਨ ਸਰਹੱਦ 'ਤੇ BSF ਜਵਾਨਾਂ ਨੂੰ ਮਿਲਿਆ ਹੈਂਡ ਗ੍ਰੇਨੇਡ
ਤੁਰਕੀ 'ਚ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਲਈ ਦਿਨ-ਰਾਤ ਬਚਾਅ ਕਾਰਜ ਚੱਲ ਰਹੇ ਹਨ। ਭੂਚਾਲ ਪ੍ਰਭਾਵਿਤ (Earthquake in Turkey and Syria) ਤੁਰਕੀ ਵਿੱਚ ਬਚਾਅ ਕਰਮੀਆਂ ਨੇ ਤਬਾਹੀ ਦੇ 200 ਘੰਟਿਆਂ ਬਾਅਦ ਵੀ ਬਚੇ ਲੋਕਾਂ ਨੂੰ ਲੱਭਣ ਦੀ ਉਮੀਦ ਨਾਲ ਮਲਬੇ ਨੂੰ ਸਾਫ਼ ਕਰਨਾ ਜਾਰੀ ਰੱਖਿਆ ਹੈ। ਇਸ ਦੌਰਾਨ 212 ਘੰਟਿਆਂ ਬਾਅਦ 77 ਸਾਲਾ ਵਿਅਕਤੀ ਨੂੰ ਮਲਬੇ ਹੇਠੋਂ ਬਚਾਇਆ ਗਿਆ। ਸਹਾਇਤਾ ਏਜੰਸੀਆਂ ਅਤੇ ਸਰਕਾਰਾਂ ਨੇ ਤੁਰਕੀ ਅਤੇ ਸੀਰੀਆ ਦੇ ਭੂਚਾਲ ਪ੍ਰਭਾਵਿਤ ਹਿੱਸਿਆਂ ਵਿੱਚ ਸਹਾਇਤਾ ਭੇਜਣ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।