Turkey earthquake death toll news: ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ ਹਾਲਤ ਦਿਨੋਂ ਦਿਨ ਵਿਗੜ ਦੀ ਜਾ ਰਹੀ ਹੈ। ਤੁਰਕੀ ਅਤੇ ਸੀਰੀਆ ਵਿਚ 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਨੇ ਤਬਾਹੀ ਮਚਾਈ ਹੈ। ਇਸ ਭਿਆਨਕ ਤਬਾਹੀ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਮਲਬੇ ਦੇ ਢੇਰ ਖਿੱਲਰੇ ਪਏ ਹਨ ਅਤੇ ਚਾਰੇ ਪਾਸੇ ਮਲਬੇ ਹੇਠ ਦਬੇ ਲੋਕਾਂ ਦੀਆਂ (Turkey earthquake death toll)  ਦਰਦ ਭਰੀਆਂ ਚੀਖਾਂ ਅਤੇ ਮਰਨ ਵਾਲਿਆਂ ਦਾ ਦੁੱਖ ਅਤੇ ਸੋਗ ਹੈ। ਤੁਰਕੀ ਅਤੇ ਸੀਰੀਆ ਵਿੱਚ ਹੁਣ ਤੱਕ ਮਰਨ ਵਾਲਿਆਂ (Turkey earthquake death toll) ਦੀ ਗਿਣਤੀ 24 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਅਤੇ 85 ਹਜ਼ਾਰ ਤੋਂ ਵੱਧ ਜ਼ਖਮੀ ਪਾਏ ਗਏ ਹਨ।   


COMMERCIAL BREAK
SCROLL TO CONTINUE READING

ਤੁਰਕੀ ਅਤੇ ਸੀਰੀਆ 'ਚ ਭਾਰਤ ਸਮੇਤ ਦੁਨੀਆ ਦੇ ਹਰ ਕੋਨੇ ਵਿਚੋਂ ਲੋਕ ਆਪਣੇ ਸੁਰੱਖਿਆ ਅਤੇ ਬਚਾਅ ਦਲਾਂ ਨਾਲ ਭੂਚਾਲ ਵਿੱਚ ਫ਼ਸੇ ਅਤੇ ਪੀੜਤਾਂ ਦੀ ਮਦਦ ਕਰਨ 'ਚ ਲੱਗੇ ਹੋਏ ਹਨ। ਲਾਸ਼ਾਂ ਨੂੰ (Turkey earthquake death toll) ਅਜੇ ਵੀ ਮਲਬੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ।


ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ਸਥਿਤੀ ਵਿਗੜਦੀ ਜਾ ਰਹੀ ਹੈ। ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਵੇਂ ਅੰਕੜਿਆਂ ਮੁਤਾਬਕ ਹੁਣ ਤੱਕ 24 ਹਜ਼ਾਰ 680 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਤਬਾਹੀ 'ਚ 85 ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਤੁਰਕੀ 'ਚ (Turkey earthquake death toll) 20,213 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 80 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਕਈ ਥਾਵਾਂ ’ਤੇ ਆਰਜ਼ੀ ਕਬਰਸਤਾਨ ਬਣਾ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਦੁਬਾਰਾ ਕਰਨਾ ਚਾਹੁੰਦੀ ਹੈ ਪਿਆਰ; ਕਹਿੰਦੀ ਬਣਾਉਣਾ ਹੈ ਬੁਆਏ ਫਰੈਂਡ!

ਉੱਥੇ ਹੀ ਸੀਰੀਆ 'ਚ 4,467 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 5 ਹਜ਼ਾਰ ਤੋਂ ਵੱਧ ਜ਼ਖਮੀ ਹੋ ਚੁੱਕੇ ਹਨ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਦਫ਼ਨਾਉਣ ਦੀ ਜਗ੍ਹਾ (Turkey earthquake death toll) ਘੱਟ ਰਹੀ ਹੈ। ਸੀਰੀਆ ਵਿੱਚ ਮਾਰੇ ਗਏ ਲੋਕਾਂ ਨੂੰ ਦਫ਼ਨਾਉਣ ਲਈ ਸਮੂਹਿਕ ਕਬਰਾਂ ਬਣਾਈਆਂ ਜਾ ਰਹੀਆਂ ਹਨ। ਫਿਲਹਾਲ ਹਾਲੇ ਵੀ ਬਹੁਤ ਵੱਡੀ ਗਿਣਤੀ 'ਚ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਅਜਿਹੇ 'ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੀ ਕਈ ਗੁਣਾ ਵੱਧਣ ਦੀ ਸੰਭਾਵਨਾ ਹੈ।


ਇਸ ਭਿਆਨਕ ਭੂਚਾਲ ਵਿੱਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਕੁੱਲ ਗਿਣਤੀ:
- ਕੁੱਲ ਮੌਤ- 24,680
- ਕੁੱਲ ਜ਼ਖਮੀ - 85,349