Odisha train accident: ਮਾਲ ਗੱਡੀ ਤੇ ਕੋਰੋਮੰਡਲ ਐਕਸਪ੍ਰੈਸ ਵਿਚਾਲੇ ਭਿਆਨਕ ਟੱਕਰ, 50 ਮੌਤਾਂ ਤੇ ਕਈ ਜਣੇ ਜ਼ਖ਼ਮੀ
Odisha train accident: ਸ਼ੁੱਕਰਵਾਰ ਸ਼ਾਮ ਨੂੰ ਓਡੀਸ਼ਾ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਓਡੀਸ਼ਾ ਵਿੱਚ ਬਹਿੰਗਾ ਸਟੇਸ਼ਨ ਉਪਰ ਦੋ ਗੱਡੀਆਂ ਦੀ ਟੱਕਰ ਮਗਰੋਂ ਲਗਭਗ 50 ਜਾਨਾਂ ਚਲੀਆਂ ਗਈਆਂ ਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ।
Odisha train accident: ਹਾਵੜਾ ਤੋਂ ਚੇਨਈ ਜਾ ਰਹੀ ਕੋਰੋਮੰਡਲ ਐਕਸਪ੍ਰੈਸ ਸ਼ੁੱਕਰਵਾਰ ਸ਼ਾਮ ਨੂੰ ਹਾਦਸਾਗ੍ਰਸਤ ਹੋ ਗਈ। ਕੋਰੋਮੰਡਲ ਐਕਸਪ੍ਰੈਸ ਓਡੀਸ਼ਾ ਦੇ ਬਾਲਾਸੋਰ ਵਿੱਚ ਬਹਿੰਗਾ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਜਾਣਕਾਰੀ ਮੁਤਾਬਕ ਕੋਰੋਮੰਡਲ ਐਕਸਪ੍ਰੈਸ ਬਾਲਾਸੋਰ ਜ਼ਿਲ੍ਹੇ ਦੇ ਬਹਿੰਗਾ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰ ਗਈ।
ਇਸ ਹਾਦਸੇ ਵਿੱਚ 50 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 179 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਦੌਰਾਨ ਸ਼ਾਮ ਕਰੀਬ 7:05 ਵਜੇ ਬਹਿੰਗਾ ਸਟੇਸ਼ਨ ਨੇੜੇ ਖੜ੍ਹੀ ਮਾਲ ਗੱਡੀ 'ਤੇ ਚੜ੍ਹ ਗਈ, ਜਿਸ ਕਾਰਨ ਰੇਲਗੱਡੀ ਦੇ 10-12 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪੁੱਜ ਗਿਆ ਹੈ ਤੇ ਰਾਹਤ ਤੇ ਬਚਾਅ ਕੰਮ ਜਾਰੀ ਹੈ।
ਰੇਲਵੇ ਪੁਲਿਸ ਨੇ ਸਥਾਨਕ ਟਾਇਰ ਤੇ ਬਹਿੰਗਾ ਪੁਲਿਸ ਅਤੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਰਾਹਤ ਅਤੇ ਬਚਾਅ ਕਾਰਜ ਲਈ ਚਾਰ ਓਡੀਆਰਏਐਫ ਅਤੇ ਤਿੰਨ ਐਨਡੀਆਰਐਫ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਜ਼ਖਮੀਆਂ ਨੂੰ ਬਹਿੰਗਾ, ਸੋਰ ਅਤੇ ਬਾਲਾਸੋਰ ਦੇ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਮਗਰੋਂ ਓਡਰਾਫ ਦੀ ਟੀਮ ਬਚਾਅ ਕਾਰਜ ਲਈ ਮੌਕੇ 'ਤੇ ਪੁੱਜ ਗਈ।
ਵਿਸ਼ੇਸ਼ ਰਾਹਤ ਕਮਿਸ਼ਨਰ ਨੇ ਬਾਲਾਸੋਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੌਕੇ 'ਤੇ ਪਹੁੰਚਣ ਅਤੇ ਬਚਾਅ ਕਾਰਜ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਇਸੇ ਤਰ੍ਹਾਂ ਬਲੇਸ਼ਵਰ ਦੇ ਐਸਪੀ ਨੂੰ ਮੌਕੇ 'ਤੇ ਪਹੁੰਚਣ ਲਈ ਕਿਹਾ ਗਿਆ ਹੈ ਅਤੇ ਉਹ ਦਸ ਪਲਟਨ ਫੋਰਸ ਦੇ ਨਾਲ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।
ਜਾਣਕਾਰੀ ਮੁਤਾਬਕ ਮਾਲਗੱਡੀ ਬਹਿੰਗਾ ਸਟੇਸ਼ਨ ਦੇ ਸਾਹਮਣੇ ਰੇਲਵੇ ਫਾਟਕ ਨੇੜੇ ਲਾਈਨ 'ਤੇ ਖੜ੍ਹੀ ਸੀ ਤਾਂ ਕੋਲਕਾਤਾ ਤੋਂ ਆ ਰਹੀ ਸੁਪਰਫਾਸਟ ਐਕਸਪ੍ਰੈੱਸ ਨੇ ਟੱਕਰ ਮਾਰ ਦਿੱਤੀ। ਰੇਲਵੇ ਫਾਟਕ ਬੰਦ ਹੋਣ ਕਾਰਨ ਦੋਵੇਂ ਪਾਸੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਕਾਰਨ 10-12 ਡੱਬੇ ਪਟੜੀ ਤੋਂ ਉਤਰ ਗਏ ਤੇ ਕਈ ਯਾਤਰੀ ਇਨ੍ਹਾਂ ਦੇ ਹੇਠਾਂ ਫਸ ਗਏ। ਹਨੇਰੇ ਕਾਰਨ ਬਚਾਅ ਕਾਰਜ ਵਿੱਚ ਦੇਰੀ ਹੋ ਰਹੀ ਸੀ।
ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ
ਖੜਗਪੁਰ ਹੈਲਪਲਾਈਨ ਨੰਬਰ 8972073925 ਅਤੇ 9332392339
ਬਾਲੇਸ਼ਵਰ ਹੈਲਪਲਾਈਨ ਨੰਬਰ 8249591559 ਅਤੇ 79784183 22
ਸ਼ਾਲੀਮਾਰ ਹੈਲਪਲਾਈਨ ਨੰਬਰ 9903370746
ਫਿਲਹਾਲ ਇਸ ਰੂਟ 'ਤੇ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਮੁਢਲੀ ਜਾਣਕਾਰੀ ਅਨੁਸਾਰ ਕੋਰੋਮੰਡਲ ਐਕਸਪ੍ਰੈਸ ਦਾ ਇੰਜਣ ਮਾਲ ਰੇਲਗੱਡੀ ਦੇ ਉਪਰ ਚੜ ਗਿ੍ਆ, ਜਿਸ ਤੋਂ ਪਤਾ ਚੱਲਦਾ ਹੈ ਕਿ ਰੇਲਗੱਡੀ ਤੇਜ ਰਫਤਾਰ ਸੀ। ਰੇਲ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਦੋਵੇਂ ਟਰੇਨਾਂ ਇੱਕੋ ਲਾਈਨ 'ਤੇ ਕਿਵੇਂ ਆ ਗਈਆਂ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Wrestler Protest Raw: ਕਿਸਾਨ ਆਗੂ ਰਾਕੇਸ਼ ਟਿਕੈਤ ਨੇ 9 ਜੂਨ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦਾ ਦਿੱਤਾ ਅਲਟੀਮੇਟਮ