Panjab University Girls Hostel News: ਪੰਜਾਬ ਯੂਨੀਵਰਸਿਟੀ ਕੈਂਪਸ ਦੀ ਸੁਰੱਖਿਆ ਵਿਵਸਥਾ ਉਪਰ ਮੰਗਲਵਾਰ ਦੇਰ ਰਾਤ ਇੱਕ ਵਾਰ ਮੁੜ ਸਵਾਲ ਖੜ੍ਹੇ ਹੋ ਗਏ। ਕੈਂਪਸ ਵਿੱਚ ਸਥਿਤ ਕਸਤੂਰਬਾ ਹੋਸਟਲ ਵਿੱਚ ਇੱਕ ਘਟਨਾ ਵਾਪਰਨ ਨਾਲ ਲੜਕੀਆਂ ਸਹਿਮ ਤੇ ਗੁੱਸੇ ਵਿੱਚ ਹਨ। ਗਰਲਜ਼ ਹੋਸਟਲ ਦੀ ਤੀਜੀ ਮੰਜ਼ਿਲ 'ਤੇ ਸਥਿਤ ਕਮਰੇ 'ਚ ਦੇਰ ਰਾਤ ਇੱਕ ਨੌਜਵਾਨ ਦਾਖਲ ਹੋਇਆ। ਹੋਸਟਲ ਦੀ ਸੁਰੱਖਿਆ 'ਚ ਤਿੰਨ ਮੁਲਾਜ਼ਮ ਅਤੇ ਇੱਕ ਮਹਿਲਾ ਸੇਵਾਦਾਰ ਤਾਇਨਾਤ ਹਨ ਪਰ ਇਸ ਦੌਰਾਨ ਉਹ ਸਾਰੇ ਡਿਊਟੀ ਤੋਂ ਗਾਇਬ ਸਨ।


COMMERCIAL BREAK
SCROLL TO CONTINUE READING

ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਨੌਜਵਾਨਾਂ ਦੀਆਂ ਤਸਵੀਰਾਂ ਹੋਸਟਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਇਸ ਦੇ ਆਧਾਰ 'ਤੇ ਜਾਂਚ ਕਮੇਟੀ ਨੇ ਵਾਈਸ ਚਾਂਸਲਰ ਨੂੰ ਹੋਸਟਲ ਵਾਰਡਨ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਕੈਂਪਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਦੀ ਮੀਟਿੰਗ ਹੋਈ।


ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀਆਂ ਦੇ ਹੋਸਟਲ 'ਚ ਦਾਖਲ ਹੋ ਕੇ ਨੌਜਵਾਨ ਬਿਨਾਂ ਕਿਸੇ ਰੁਕਾਵਟ ਦੇ ਤੀਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਪੁੱਜ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੇ ਕਮਰੇ ਵਿੱਚ ਸੌਂ ਰਹੇ ਵਿਦਿਆਰਥਣ ਨਾਲ ਵੀ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਦਾ ਪਤਾ ਲੱਗਦਿਆਂ ਹੀ ਪੀਯੂ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਇਸ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਘਟਨਾ ਮਗਰੋਂ ਸਬੰਧਤ ਵਿਦਿਆਰਥਣ ਡਰੀ ਹੋਈ ਹੈ।


ਇਹ ਵੀ ਪੜ੍ਹੋ : Kiratpur Sahib news: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸਹਿਤ 3 ਵਿਅਕਤੀਆਂ 'ਤੇ ਆਈਪੀਸੀ 306, 34 ਤਹਿਤ ਮਾਮਲਾ ਦਰਜ


ਇਸ ਮਾਮਲੇ ਵਿੱਚ ਹੋਸਟਲ ਦੇ ਸੀਨੀਅਰ ਸਹਾਇਕ ਨੂੰ ਬਦਲ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨੌਜਵਾਨ ਉਸ ਦੇ ਗਲੇ 'ਚ ਕੱਪੜਾ ਪਾ ਕੇ ਬੈਗ ਲੈ ਕੇ ਹੋਸਟਲ 'ਚ ਦਾਖ਼ਲ ਹੋ ਗਿਆ। ਉਹ ਬਿਨਾਂ ਕਿਸੇ ਅੜਚਨ ਦੇ ਹੋਸਟਲ ਦੀ ਥ੍ਰੀ ਲੇਅਰ ਸਕਿਓਰਿਟੀ ਨੂੰ ਪਾਰ ਕਰਕੇ ਰਿਸੈਪਸ਼ਨ 'ਤੇ ਪੁੱਜ ਗਿਆ। ਉੱਥੇ ਵੀ ਉਸਨੂੰ ਕਿਸੇ ਨੇ ਨਹੀਂ ਰੋਕਿਆ। ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੂਨੀਵਰਸਿਟੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਇਸ ਬਾਰੇ ਯੂਨੀਵਰਸਿਟੀ ਦੀ ਵੀ. ਸੀ. ਪ੍ਰੋ. ਰੇਣੂ ਵਿਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਪਹਿਲਾਂ ਹੈ ਅਤੇ ਜੋ ਵੀ ਜ਼ਿੰਮੇਵਾਰ ਵਿਅਕਤੀ ਹੈ, ਉਸ ਖ਼ਿਲਾਫ਼ ਕਾਰਵਾਈ ਜ਼ਰੂਰੀ ਹੋਵੇਗੀ।


ਇਹ ਵੀ ਪੜ੍ਹੋ : Karan Aujla News: ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਹੋਇਆ ਗ੍ਰਿਫਤਾਰ!