ਪਟਿਆਲਾ : ਕੋਰੋਨਾ ਵਰਗੀ ਮਹਾਂਮਾਰੀ ਨਾਲ ਆਪਣੀ ਜਾਨ ਦੀ ਪਰਵਾ ਕੀਤੇ ਬਗ਼ੈਰ ਜੇਕਰ ਕਿਸੇ ਨੇ ਪਹਿਲੀ ਕਤਾਰ ਵਿੱਚ ਡਾਕਟਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਹੈ ਤਾਂ ਉਹ ਨੇ ਨਰਸਾਂ, ਕੋਰੋਨਾ ਦੇ ਇਲਾਜ ਦੌਰਾਨ   ਕਈ ਨਰਸਾਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਆਪ ਵੀ ਪੀੜਤ ਹੋਇਆ ਨੇ, ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ 2 ਅਜਿਹੀ ਨਰਸਾਂ ਸਨ ਜੋ ਆਪ ਵੀ ਕੋਰੋਨਾ ਦਾ ਸ਼ਿਕਾਰ ਹੋ ਗਈਆਂ,ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਇੰਨਾ ਦੋਵਾਂ ਨਰਸਾਂ ਨੇ ਨੌਕਰੀ ਲਈ ਰੈਗੂਲਰ ਹੋਣ ਲਈ ਇਮਤਿਹਾਨ ਦੇਣਾ ਸੀ ਪਰ ਕੋਰੋਨਾ ਪੋਜ਼ੀਟਿਵ ਹੋਣ ਦੀ ਵਜ੍ਹਾਂ ਕਰ ਕੇ ਇਹ ਕਾਫ਼ੀ ਨਿਰਾਸ਼ ਸਨ, ਪਰ ਪੰਜਾਬ ਸਰਕਾਰ ਨੇ ਇੰਨਾ ਦੋਵਾਂ ਨਰਸਾਂ ਦੇ  ਜਜ਼ਬੇ ਨੂੰ ਵੇਖ ਹੋਏ ਇੰਨਾ ਲਈ ਆਈਸੋਲੇਸ਼ਨ ਵਾਰਡ ਵਿੱਚ ਹੀ ਇਮਤਿਹਾਨ ਦਾ ਪ੍ਰਬੰਧ ਕੀਤਾ 


COMMERCIAL BREAK
SCROLL TO CONTINUE READING

 



ਮੁੱਖ ਮੰਤਰੀ ਕੈਪਟਨ ਨੇ ਨਰਸਾਂ ਦੇ ਜਜ਼ਬੇ ਨੂੰ ਸਲਾਮ ਕੀਤਾ 
   
ਜਿਸ ਤਰ੍ਹਾਂ ਨਾਲ ਦੋਵੇਂ ਨਰਸਾਂ ਨੇ ਆਪਣੇ ਭਵਿੱਖ ਦੀ ਪਰਵਾ ਕੀਤੇ ਬਗ਼ੈਰ ਆਪਣੀ ਡਿਊਟੀ ਨਿਭਾਈ ਉਸ ਤੋਂ ਪ੍ਰਭਾਵਿਤ ਹੋਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਹੈਂਡਲ ਇੰਨਾ ਦੋਵਾਂ ਨਰਸਾਂ ਦੀ ਆਈਸੋਲੇਸ਼ਨ ਵਾਰਡ ਵਿੱਚ ਇਮਤਿਹਾਨ ਦਿੰਦੇ ਹੋਏ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਮੈਂ ਰਜਿੰਦਰਾ ਹਸਪਤਾਲ ਦੀ ਇੰਨਾ ਦੋਵਾਂ ਨਰਸਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ,COVID 19 ਪੋਜ਼ੀਟਿਵ ਹੋਣ ਦੇ ਬਾਵਜੂਦ ਇੰਨਾ ਨੇ ਆਪਣਾ ਹੌਸਲਾ ਨਹੀਂ ਹਾਰਿਆ ਜਿਸ ਦੀ ਵਜ੍ਹਾਂ ਕਰਕੇ ਸਰਕਾਰ ਨੇ ਇੰਨਾ ਦੋਵਾਂ ਨਰਸਾਂ ਦੀ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਆਈਸੋਲੇਸ਼ਨ ਵਾਰਡ ਵਿੱਚ ਇੰਨਾ ਦੇ  ਇਮਤਿਹਾਨ ਦਾ ਪ੍ਰਬੰਧ  ਕੀਤਾ ਹੈ'