ਟ੍ਰੇਨ ਟਿਕਟ ਨਹੀਂ ਮਿਲੀ ਤਾਂ ਬੱਸ ਵਿੱਚ ਮਿਲੇਗੀ ਸੀਟ,ਇਹ ਹੈ IRCTC ਦੀ ਨਵੀਂ ਸੁਵਿਧਾ

ਦਿੱਲੀ : IRCTC ਨੇ ਆਪਣੀ ਵੈੱਬਸਾਈਟ ਲਾਂਚ ਕਰਨ ਦੇ ਬਾਅਦ ਇਸ ਵਿੱਚ ਕਈ ਤਰ੍ਹਾਂ ਦੀਆਂ ਨਵੀਂ ਸੇਵਾਵਾਂ ਸ਼ੁਰੂ ਕੀਤੀਆਂ ਨੇ, ਮੰਨ ਲਓ ਕਿ IRCTC ਤੋਂ ਤੁਹਾਨੂੰ ਟ੍ਰੇਨ ਦੀ ਟਿਕਟ ਨਹੀਂ ਮਿਲ ਦੀ ਹੈ ਤਾਂ ਤੁਸੀਂ ਬੱਸ ਦੀ ਬੁਕਿੰਗ ਵੀ ਕਰਵਾ ਸਕਦੇ ਹੋ,ਦਰਾਸਲ IRCTC ਮਲਟੀ ਮਾਡਲ ਟਰਾਂਸਪੋਰਟ `ਤੇ ਕੰਮ ਕਰ ਰਿਹਾ ਹੈ,ਜਿਸ ਵਿੱਚ ਰੇਲ ਯਾਤਰਾ ਦੇ ਨਾਲ-ਨਾਲ ਬੱਸ ਅਤੇ ਹਵਾਈ ਯਾਤਰਾ ਵੀ ਸ਼ਾਮਿਲ ਹੈ

Tue, 05 Jan 2021-1:15 pm,
1/4

IRCTC ਦੀ ਵੈੱਬਸਾਈਟ ਵਿੱਚ ਅਹਿਮ ਬਦਲਾਅ

ਜੇਕਰ ਤੁਸੀਂ ਦਿੱਲੀ ਤੋਂ ਅੰਮ੍ਰਿਤਸਰ,ਜਲੰਧਰ,ਲੁਧਿਆਣਾ ਜਾਂ ਫਿਰ ਜੰਮੂ ਜਿਵੇਂ ਦੀ ਘੱਟ ਦੂਰੀ ਲਈ ਯਾਤਰਾ ਕਰਨਾ ਚਾਉਂਦੇ ਹੋ ਤਾਂ ਤੁਸੀਂ IRCTC ਦੀ ਵੈੱਬਸਾਈਟ ਤੇ ਵੀ ਬੱਸ ਦੀ  ਬੁਕਿੰਗ ਕਰਵਾ ਸਕਦੇ ਹੋ,IRCTC ਦੀ ਵੈੱਬਸਾਈਟ 'ਤੇ ਬੱਸ ਬੁਕਿੰਗ ਦੇ ਲਈ Red Bus,Abhi Bus ਦਾ ਬਦਲ ਹੈ

2/4

IRCTC ਕਰ ਰਿਹਾ ਹੈ ਟਰਾਇਲ ਰਨ

ਖ਼ਬਰਾਂ ਮੁਤਾਬਿਕ IRCTC ਬੱਸ ਦੀ ਬੁਕਿੰਗ ਦੇ ਲਈ ਟਰਾਇਲ ਰਨ ਵੀ ਚੱਲ ਰਿਹਾ ਹੈ,7 ਜਨਵਰੀ ਤੋਂ IRCTC ਦੀ ਵੈੱਬਸਾਈਟ 'ਤੇ ਟਰਾਇਲ ਰਨ ਲਾਈਵ ਹੋ ਰਿਹਾ ਹੈ

3/4

Reb Bus ਅਤੇ Abhi Bus ਜੁੜੇਗੀ

IRCTC ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਿਕ Red Bus ਅਤੇ Abhi Bus ਦੇ ਜ਼ਰੀਏ ਦਿੱਲੀ ਸਮੇਤ 22 ਸੂਬਿਆਂ ਵਿੱਚ ਸਫ਼ਰ ਕੀਤਾ ਜਾ ਸਕਦਾ ਹੈ

4/4

IRCTC ਦੀ ਵੈੱਬਸਾਈਟ ਤੋਂ ਹੋ ਰਹੀ ਹੈ ਬੁਕਿੰਗ

ਬੱਸ ਦੀ ਬੁਕਿੰਗ ਦੇ ਲਈ ਤੁਹਾਨੂੰ IRCTC ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ,ਇਸ ਦੇ ਲਈ ਵੱਖ ਤੋਂ ਕੋਈ ID ਨਹੀਂ ਬਣਾਉਣਾ ਹੋਵੇਗਾ,ਪਹਿਲਾਂ ਤੋਂ ਜੋ ID ਬਣੀ ਹੈ ਉਸ ਦੇ ਜ਼ਰੀਏ ਹੀ ਟਿਕਟ ਬੁੱਕ ਹੋਵੇਗੀ 

ZEENEWS TRENDING STORIES

By continuing to use the site, you agree to the use of cookies. You can find out more by Tapping this link