Maharashtra NCP Crisis: ਮਹਾਰਾਸ਼ਟਰ `ਚ ਸਿਆਸੀ ਭੂਚਾਲ; ਬਾਗ਼ੀ ਹੋਏ ਅਜੀਤ ਪਵਾਰ ਸ਼ਿੰਦੇ ਸਰਕਾਰ `ਚ ਬਣੇ ਡਿਪਟੀ ਸੀਐਮ
Maharashtra NCP Crisis: ਮਹਾਰਾਸ਼ਟਰ ਦੀ ਸਿਆਸਤ `ਚ ਐਤਵਾਰ ਨੂੰ ਇੱਕ ਵਾਰ ਮੁੜ ਭੂਚਾਲ ਆ ਗਿਆ ਹੈ। ਸ਼ਰਦ ਪਵਾਰ ਦੀ ਪਾਰਟੀ ਐਨਸੀਪੀ `ਚ ਵੱਡੀ ਫੁੱਟ ਪੈ ਗਈ।
Maharashtra NCP Crisis: ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਸ਼ਿਵ ਸੈਨਾ ਵਿੱਚ ਬਗਾਵਤ ਦੇ ਇੱਕ ਸਾਲ ਬਾਅਦ ਹੁਣ ਐਨਸੀਪੀ ਵਿੱਚ ਵੀ ਬਗਾਵਤ ਹੋ ਗਈ ਹੈ। ਐਨਸੀਪੀ ਆਗੂ ਅਜੀਤ ਪਵਾਰ ਕਈ ਵਿਧਾਇਕਾਂ ਸਮੇਤ ਐਨਡੀਏ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਐਤਵਾਰ (2 ਜੁਲਾਈ) ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਰਾਜ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ। ਅਜੀਤ ਪਵਾਰ ਕਰੀਬ 30 ਵਿਧਾਇਕਾਂ ਨਾਲ ਸ਼ਿੰਦੇ ਸਰਕਾਰ 'ਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਅਜੀਤ ਪਵਾਰ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਨੇ ਰਾਜ ਭਵਨ 'ਚ ਸਹੁੰ ਚੁੱਕ ਸਮਾਗਮ 'ਚ ਅਹੁਦੇ ਦੀ ਸਹੁੰ ਚੁੱਕੀ।
ਇਸ ਦੇ ਨਾਲ ਹੀ ਸ਼ਿੰਦੇ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਵੀ ਹੋਇਆ। ਸਭ ਤੋਂ ਪਹਿਲਾਂ ਅਜੀਤ ਪਵਾਰ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਛਗਨ ਭੁਜਬਲ ਨੇ ਸਹੁੰ ਚੁੱਕੀ। ਮੰਚ 'ਤੇ ਏਕਨਾਥ ਸ਼ਿੰਦੇ ਤੇ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ। ਅਜੀਤ ਪਵਾਰ ਤੋਂ ਇਲਾਵਾ ਹੋਰ ਐਨਸੀਪੀ ਨੇਤਾਵਾਂ - ਸਾਬਕਾ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ, ਅਨਿਲ ਪਾਟਿਲ, ਹਸਨ ਮੁਸ਼ਰਿਫ, ਸੰਜੇ ਬੰਸੋਡੇ, ਅਦਿਤੀ ਤਤਕਰੇ, ਧਰਮਰਾਓ ਅਤੇ ਧਨੰਜੇ ਮੁੰਡੇ ਨੇ ਵੀ ਮਹਾਰਾਸ਼ਟਰ ਦੇ ਮੰਤਰੀ ਵਜੋਂ ਸਹੁੰ ਚੁੱਕੀ।
ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਗੈਂਗਸਟਰ ਅੰਸਾਰੀ ਨੂੰ ਲੈ ਕੇ ਟਵੀਟ ਕਰ ਕਹੀ ਇਹ ਵੱਡੀ ਗੱਲ
ਅਜੀਤ ਪਵਾਰ ਨੇ ਸਹੁੰ ਚੁੱਕਣ ਤੋਂ ਪਹਿਲਾਂ ਐਤਵਾਰ ਨੂੰ ਮੁੰਬਈ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਪਾਰਟੀ ਦੇ ਕੁਝ ਨੇਤਾਵਾਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਐਨਸੀਪੀ ਆਗੂਆਂ ਨਾਲ ਰਾਜ ਭਵਨ ਗਏ। ਸੂਤਰਾਂ ਅਨੁਸਾਰ ਅਜੀਤ ਪਵਾਰ ਦੇ ਨਾਲ ਆਏ ਕੁਝ ਵਿਧਾਇਕ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ ਨਾਲ ਮੰਚ ਸਾਂਝਾ ਕਰਨ ਤੇ ਉਨ੍ਹਾਂ ਦਾ ਸਮਰਥਨ ਕਰਨ ਦੇ ਸ਼ਰਦ ਪਵਾਰ ਦੇ ਇਕਤਰਫਾ ਫੈਸਲੇ ਤੋਂ ਨਾਰਾਜ਼ ਸਨ।
ਇਹ ਵੀ ਪੜ੍ਹੋ : Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ