Mukhtar Ansari controversy: ਗੈਂਗਸਟਰ ਮੁਖਤਾਰ ਅੰਸਾਰੀ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਹਮੋ-ਸਾਹਮਣੇ ਹੋ ਚੁੱਕੇ ਹਨ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਖਤਾਰ ਅੰਸਾਰੀ ਦੀ ਅਦਾਲਤ ਵਿੱਚ ਸੁਣਵਾਈ ਦੇ ਖ਼ਰਚੇ ਤੱਤਕਾਲੀ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਤੋਂ ਵਸੂਲੇ ਜਾਣ ਦੇ ਟਵੀਟ ਮਗਰੋਂ ਸਿਆਸੀ ਗਲਿਆਰਿਆਂ ਵਿੱਚ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਸ ਸਮੇਂ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਨੋਟਿਸ ਭੇਜੇ ਤਾਂ ਉਹ ਨੋਟਿਸ ਦਾ ਹੀ ਜਵਾਬ ਦੇਣਗੇ।  ਇਸ ਮਗਰੋਂ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਦੋ ਘੰਟੇ ਵਿੱਚ ਨੋਟਿਸ ਜਾਰੀ ਕਰਨਗੇ। ਮਾਲਵਿੰਦਰ ਕੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਵੀ ਨਿਸ਼ਾਨੇ ਵਿੰਨ੍ਹਿਆ।


ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਉਹ ਕਿਹੜੀ ਮੁਸਤੈਦੀ ਸੀ ਜਿਸਨੇ ਤੁਹਾਨੂੰ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਝੂਠੀ ਐਫਆਈਆਰ ਦਰਜ ਕਰਵਾਉਣ ਲਈ ਮਜਬੂਰ ਕੀਤਾ ਤਾਂ ਜੋ ਰੋਪੜ ਜੇਲ੍ਹ ਵਿੱਚ ਗੈਂਗਸਟਰ ਨੂੰ ਖ਼ਾਸ ਸਹੂਲਤਾਂ ਦਿੱਤੀਆਂ ਜਾ ਸਕਣ? ਕੀ ਤੁਸੀਂ ਇੱਕ ਗੈਂਗਸਟਰ ਨਾਲ ਅਜਿਹਾ ਤਰਜੀਹੀ ਸਲੂਕ ਕਰਦੇ ਸਮੇਂ ਕਾਨੂੰਨ ਦੀ ਬਣਦੀ ਪ੍ਰਕਿਰਿਆ ਦੀ ਉਲੰਘਣਾ ਤੇ ਹੇਰਾਫੇਰੀ ਨਹੀਂ ਕੀਤੀ? ਕੀ ਇਹ ਸੱਚ ਨਹੀਂ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਮੁਖਤਾਰ ਅੰਸਾਰੀ ਨੂੰ 'ਸਟੇਟ ਗੈਸਟ' ਵਜੋਂ ਸ਼ਰਨ ਦੇਣ ਲਈ ਕਾਨੂੰਨ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ।


ਇਹ ਵੀ ਪੜ੍ਹੋ : Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'


ਉਨ੍ਹਾਂ ਨੇ ਦੋਸ਼ ਲਗਾਏ ਕਿ ਸੁਪਰੀਮ ਕੋਰਟ ਵਿੱਚ ਮਹਿੰਗਾ ਵਕੀਲ ਕਰਕੇ ਪੰਜਾਬ ਦੀ ਮਿਹਨਤ ਦੀ ਕਮਾਈ ਸਿਰਫ਼ ਇਸ ਕਰਕੇ ਖਰਚਿਆ ਗਿਆ ਤਾਂ ਕਿ ਅੰਸਾਰੀ ਨੂੰ ਵੱਧ ਤੋਂ ਵੱਧ ਸਮਾਂ ਪੰਜਾਬ ਵਿੱਚ ਰੱਖਿਆ ਜਾ ਸਕੇ। ਇਸ ਲਈ ਸੀਨੀਅਰ ਵਕੀਲ ਹਾਇਰ ਕਰਕੇ ਮੋਟੀ ਫੀਸ ਦਿੱਤੀ ਗਈ।


ਇਹ ਵੀ ਪੜ੍ਹੋ : Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ