ਬਜ਼ਮ ਵਰਮਾ/ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਘੇਰਿਆ ਹੈ, ਇਸ ਵਾਰ ਮੁੱਦਾ ਕੋਰੋਨਾ ਕਾਲ ਦੌਰਾਨ ਸਰਕਾਰ ਵੱਲੋਂ ਕੀਤਾ ਜਾ ਰਹੀ ਹੈ  ਫ਼ਜ਼ੂਲ ਖ਼ਰਚੀ ਹੈ, ਮਜੀਠੀਆ ਨੇ ਇਲਜ਼ਾਮ ਲਗਾਇਆ ਹੈ ਕਿ ਕੋਰੋਨਾ ਖ਼ਿਲਾਫ਼ ਜੰਗ ਲੜ ਰਹੇ  ਡਾਕਟਰ, ਆਸ਼ਾ ਵਰਕਰ,ਫਾਰਮਾਸਿਸਟਾਂ  ਨੂੰ  ਸਰਕਾਰ ਨੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਨਹੀਂ ਕੀਤਾ,ਸਿਰਫ਼ ਇੰਨਾ ਹੀ ਨਹੀਂ ਮਜੀਠੀਆ ਨੇ ਕਿਹਾ ਇੱਕ ਪਾਸੇ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਕਰ ਦੀ ਹੈ ਉਤੋਂ ਕੋਰੋਨਾ ਕਾਲ ਦੌਰਾਨ 17 ਨਵੀਆਂ ਗੱਡੀਆਂ ਖ਼ਰੀਦੀਆਂ ਜਾਂਦੀਆਂ ਨੇ  ਅਤੇ 5 ਹੋਰ ਖ਼ਰੀਦਣ ਦੀ ਤਿਆਰ ਚੱਲ ਰਹੀ ਹੈ, ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਗੱਡੀਆਂ ਖ਼ਰੀਦਣ 'ਤੇ 5 ਕਰੋੜ ਤੋਂ ਵਧ ਪੈਸਾ ਖ਼ਰਚ ਦਿੱਤਾ


COMMERCIAL BREAK
SCROLL TO CONTINUE READING

ਮਜੀਠੀਆ ਨੇ ਸੁਖਜਿੰਦਰ ਰੰਧਾਵਾ ਦੇ ਸਲਾਹਕਾਰ 'ਤੇ ਚੁੱਕੇ ਸਵਾਲ


ਸੁਖਜਿੰਦਰ ਰੰਧਾਵਾ ਦੇ ਸਲਾਹਕਾਰ ਦੀ ਨਿਯੁਕਤੀ ਨੂੰ ਲੈਕੇ ਇਸ ਵਾਰ ਬਿਕਰਮ ਸਿੰਘ ਮਜੀਠੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਆਹਮੋ-ਸਾਹਮਣੇ  ਨੇ, ਮਜੀਠੀਆ ਨੇ ਇਲਜ਼ਾਮ ਲਗਾਇਆ ਹੈ ਕਿ ਰੰਧਾਵਾ ਵੱਲੋਂ ਸਿਧਾਰਤ ਸ਼ਰਮਾ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਜਦਕਿ ਮਹਿਕਮੇ ਵਿੱਚ ਪਹਿਲਾਂ ਤੋਂ IAS ਅਧਿਕਾਰੀ ਮੌਜੂਦ ਨੇ, ਉਨ੍ਹਾਂ ਕਿਹਾ ਬਿਨਾਂ ਕੈਬਨਿਟ ਦੀ ਮਨਜ਼ੂਰੀ ਦੇ ਰੰਧਾਵਾ ਵੱਲੋਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਜੋ ਕਿ ਨਿਯਮਾਂ ਦੀ ਉਲੰਘਨਾ ਹੈ,ਸਿਰਫ਼ ਇੰਨਾ ਹੀ ਨਹੀਂ ਮਜੀਠੀਆ ਨੇ ਸਲਾਹਕਾਰ ਨੂੰ ਮਿਲਣ ਵਾਲੀ ਤਨਖ਼ਾਹ 'ਤੇ ਵੀ ਸਵਾਲ ਚੁੱਕੇ, ਉਨ੍ਹਾਂ ਕਿਹਾ ਸਲਾਹਕਾਰ ਦੀ ਨਿਯੁਕਤੀ ਗੈਰ ਕਾਨੂੰਨੀ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਮਾਮਲਾ ਦਰਜ ਕਰ ਕੇ ਪੂਰੀ ਰਿਕਵਰੀ ਹੋਣੀ ਚਾਹੀਦੀ ਹੈ, ਇਸ ਤੋਂ ਪਹਿਲਾਂ ਬੀਜ ਘੁਟਾਲੇ ਨੂੰ ਲੈਕੇ ਵੀ ਮਜੀਠੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਚਾਲੇ ਸ਼ਬਦੀ ਜੰਗ ਚੱਲੀ ਸੀ ਜਦਕਿ ਗੈਂਗਸਟਰ ਅਤੇ ਨਸ਼ੇ ਦੇ ਮੁੱਦੇ ਵੀ ਦੋਵਾਂ ਨੇ ਇੱਕ ਦੂਜੇ ਨੂੰ ਘੇਰਿਆ ਸੀ