CM Bhagwant Mann ਨੇ ਮਨਪ੍ਰੀਤ ਬਾਦਲ `ਤੇ ਕੱਸਿਆ ਤੰਜ; ``ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ, ਕਾਂਗਰਸ ਵੇਲੇ ਕਾਂਗਰਸ ਨਾਲ, ਭਾਜਪਾ ਵੇਲੇ ਭਾਜਪਾ `ਚ ਚਲੇ ਜਾਂਦੇ``
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਸਾਰੇ ਲਾਈਨ ਬਣਾ-ਬਣਾ ਕੇ ਰਾਜਪਾਲ ਨਾਲ ਮੁਲਾਕਾਤ ਕਰਨ ਜਾ ਰਹੇ ਹਨ ਤੇ ਪਤਾ ਨਹੀਂ ਚੱਲਦਾ ਕਿਹੜਾ ਕਿਹੜੀ ਪਾਰਟੀ ਵਿੱਚ ਹੈ।
CM Bhagwant Mann: ਸ਼ਹੀਦ ਊਧਮ ਸਿੰਘ ਨੂੰ ਸਿਜਦਾ ਕਰਨ ਲਈ ਸੁਨਾਮ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਬੋਲਦੇ ਹੋਏ ਕਿਹਾ ਕਿ ਅਧਿਕਾਰੀਆਂ ਨੂੰ ਗਿਰਦਾਵਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। 15 ਅਗਸਤ ਤੋਂ ਪਹਿਲਾਂ ਗਿਰਦਾਵਰੀ ਕਰਵਾ ਲਈ ਜਾਵੇਗੀ।
ਗਿਰਦਾਵਰੀ ਮਗਰੋਂ ਅੰਕੜੇ ਇਕੱਠੇ ਕਰਕੇ ਮੁਆਵਜ਼ੇ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਗੀਆਂ, ਪਸ਼ੂਆਂ ਤੇ ਹੋਰ ਹੋਏ ਨੁਕਸਾਨ ਲਈ ਵੀ ਪੈਸੇ ਦਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਕੱਦੂ ਤੇ ਦਿਹਾੜੀ ਤੱਕ ਦੇ ਪੈਸੇ ਦੇਣਗੇ। ਦੁਬਾਰਾ ਜ਼ੀਰੀ ਲਗਾਉਣ ਲਈ ਪੈਸੇ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ ਵਿਰੋਧੀਆਂ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੀ ਪਤਾ ਕਿ ਕੱਦੂ ਦਾ ਪੈਸਾ ਕੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਭਾਵੇਂ ਸਾਨੂੰ ਆਜ਼ਾਦੀ ਮਿਲ ਗਈ ਹੈ ਪਰ ਆਪਣਿਆਂ ਤੋਂ ਆਜ਼ਾਦੀ ਲੈਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਆਪਣਿਆਂ ਤੋਂ ਆਜ਼ਾਦੀ ਲੈਣੀ ਹੈ ਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਕੇਂਦਰ ਕੋਲੋਂ ਭੀਖ ਨਹੀਂ ਮੰਗ ਰਹੇ ਆਪਣਾ ਹੱਕ ਮੰਗ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਉਤੇ ਵੀ ਸਵਾਲ ਚੁੱਕੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕ ਹਰ ਰੋਜ਼ ਟੈਕਸ ਦਿੰਦੇ ਹਨ ਤੇ ਸਰਕਾਰ ਦਾ ਖਜ਼ਾਨਾ ਲੋਕਾਂ ਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੇਢ ਸਾਲ ਦੇ ਕਾਰਜਕਾਰਲ ਦੌਰਾਨ ਇੱਕ ਵਾਰ ਵੀ ਖਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਨਹੀਂ ਪਾਈ ਹੈ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਕਈ ਵਿਧਾਇਕ ਮੌਜੂਦ ਸਨ।
ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਹਮਲੇ ਕਰਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਤਾਂ ਆਸਕਰ ਐਵਾਰਡ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Shaheed Udham Singh news: ਬਦਲਾ 21 ਸਾਲ ਬਾਅਦ! ਮਹਾਨ ਯੋਧੇ ਸ਼ਹੀਦ ਊਧਮ ਸਿੰਘ ਨੂੰ ਨਿੱਘੀ ਸ਼ਰਧਾਜ਼ਲੀ
ਬੇਸ਼ੱਕ ਮਨਪ੍ਰੀਤ ਬਾਦਲ ਨੇ ਹੀ ਉਨ੍ਹਾਂ ਸਿਆਸਤ ਵਿੱਚ ਲਿਆਂਦਾ ਸੀ ਤੇ ਉਸ ਸਮੇਂ ਉਨ੍ਹਾਂ ਨੇ ਪੰਜਾਬ ਦਾ ਸੁਨੇਹਾ ਦਿੱਤਾ ਸੀ ਮੈਂ ਤਾਂ ਉਥੇ ਹੀ ਖੜ੍ਹਾ ਹਾਂ ਪਰ ਮਨਪ੍ਰੀਤ ਬਾਦਲ ਕਾਂਗਰਸ ਅਤੇ ਕਾਂਗਰਸ ਤੋਂ ਭਾਜਪਾ 'ਚ ਚਲੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਉਥੇ ਹੀ ਖੜ੍ਹੇ ਹਾਂ। ਇਹ ਕਾਂਗਰਸ ਵੇਲੇ ਕਾਂਗਰਸ ਨਾਲ, ਭਾਜਪਾ ਵੇਲੇ ਭਾਜਪਾ ਨਾਲ ਹੋ ਜਾਂਦੇ ਹਨ, ਜਦਕਿ ਕਦੇ ਵੀ ਲੋਕਾਂ ਨਾਲ ਨਹੀਂ ਖੜ੍ਹੇ ਹੁੰਦੇ।
ਇਹ ਵੀ ਪੜ੍ਹੋ : Shaheed Udham Singh news: 'ਪੰਜਾਬ ਦੀ ਅਣਖ ਦਾ ਦੂਜਾ ਨਾਮ ਸ਼ਹੀਦ ਊਧਮ ਸਿੰਘ'! ਅੱਜ ਸ਼ਹੀਦੀ ਦਿਹਾੜੇ ਮੌਕੇ ਦੇਸ਼ ਕਰ ਰਿਹਾ ਸਿਜਦਾ