Mukhtar Ansari Controversial: ਗੈਂਗਸਟਰ ਮੁਖਤਾਰ ਸਿੰਘ ਦੇ ਮੁੱਦੇ ਉਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਕੈਪਟਨ ਅਮਰਿੰਦਰ ਸਿੰਘ ਉਪਰ ਹਮਲਾ ਬੋਲਿਆ। ਅੰਸਾਰੀ ਮੁੱਦੇ ਨੂੰ ਲੈ ਕੇ ਸਿਆਸੀ ਘਮਸਾਨ ਜਾਰੀ ਹੈ। ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਰੱਖਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦਾ ਨਾਂ ਵੀ ਆਇਆ ਹੈ।


COMMERCIAL BREAK
SCROLL TO CONTINUE READING

ਸੀਐਮ ਨੇ ਕਿਹਾ ਕਿ ਰੋਪੜ ਵਿੱਚ ਅੰਸਾਰੀ ਦੇ ਬੇਟੇ ਅਤੇ ਭਤੀਜੇ ਦੇ ਨਾਮ ਉਪਰ ਵਕਫ ਬੋਰਡ ਦੀ ਜ਼ਮੀਨ ਵੀ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਪੁੱਛਣ ਕਿ ਉਹ ਕਿੰਨੀ ਵਾਰ ਅੰਸਾਰੀ ਨੂੰ ਮਿਲੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁਖਤਾਰ ਅੰਸਾਰੀ ਨੇ ਸਜ਼ਾ ਤੋਂ ਬਚਣ ਲਈ ਰੋਪੜ ਵਿੱਚ ਡੇਰੇ ਲਾਏ ਹੋਏ ਸਨ। ਮਾਨ ਨੇ ਅੱਗੇ ਕਿਹਾ ਕਿ ਅੰਸਾਰੀ ਨੂੰ ਰੋਪੜ ਵਿੱਚ ਰੱਖਣ ਅਤੇ ਮਿਲੀਭੁਗਤ ਨਾਲ ਪੈਸੇ ਖ਼ਰਚਣ ਵਾਲਿਆਂ ਤੋਂ ਰਿਕਵਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 



ਕਾਬਿਲੇਗੌਰ ਹੈ ਕਿ ਬੀਤੀ ਸ਼ਾਮ ਟਵੀਟ ਵਿੱਚ ਸੀਐਮ ਭਗਵੰਤ ਮਾਨ ਨੇ ਸੁਖਜਿੰਦਰ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਦੀ ਕਾਪੀ ਜਨਤਕ ਕੀਤੀ ਸੀ। CM ਮਾਨ ਨੇ ਟਵੀਟ 'ਚ ਕਿਹਾ ਸੀ ਕਿ-ਜੇਲ੍ਹ ਮੰਤਰੀ ਕਹਿ ਰਹੇ ਹਨ ਕਿ ਮੈਨੂੰ ਕੁਝ ਨਹੀਂ ਪਤਾ, ਮੁੱਖ ਮੰਤਰੀ ਕਹਿ ਰਹੇ ਹਨ ਕਿ ਮੈਂ ਆਪਣੀ ਜ਼ਿੰਦਗੀ 'ਚ ਕਦੇ ਅੰਸਾਰੀ ਨੂੰ ਨਹੀਂ ਮਿਲਿਆ, ਕੌਣ ਜੇਲ੍ਹ ਆਇਆ ਤੇ ਕੌਣ ਗਿਆ, ਕੌਣ ਜਾਣਦਾ ਹੈ ?? ਮੈਂ ਇਹ ਪੱਤਰ ਜਨਤਕ ਕਰ ਰਿਹਾ ਹਾਂ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਰਕਾਰ ਚਲਾਉਣ ਲਈ ਕਿੰਨੇ ਤਜਰਬੇਕਾਰ ਸਨ। ਹੋਰ ਖੁਲਾਸੇ ਜਲਦੀ ਆ ਰਹੇ ਹਨ...


ਇਹ ਵੀ ਪੜ੍ਹੋ : LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ


ਸੀਐਮ ਨੇ ਇਸ ਟਵੀਟ ਦੇ ਨਾਲ ਪੱਤਰ ਦੇ ਦੋ ਪੰਨਿਆਂ ਨੂੰ ਵੀ ਸਾਂਝਾ ਕੀਤਾ ਸੀ। ਇਹ ਪੱਤਰ 1 ਅਪ੍ਰੈਲ 2021 ਨੂੰ ਲਿਖਿਆ ਗਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਸਨ। ਇਹ ਪੱਤਰ ਸੁਖਜਿੰਦਰ ਰੰਧਾਵਾ ਵੱਲੋਂ ਅੰਸਾਰੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਸੀ। ਜਿਸ ਤੋਂ ਸਪੱਸ਼ਟ ਹੁੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਗੈਂਗਸਟਰ ਅੰਸਾਰੀ ਦੇ ਨਾਲ-ਨਾਲ ਸੁਖਜਿੰਦਰ ਰੰਧਾਵਾ ਬਾਰੇ ਵੀ ਜਾਣਦੇ ਸਨ।


ਇਹ ਵੀ ਪੜ੍ਹੋ : World News: ਅਮਰੀਕਾ 'ਚ ਦੂਜੀ ਵਾਰ ਭਾਰਤੀ ਅੰਬੈਂਸੀ 'ਤੇ ਹਮਲਾ; ਖਾਲਿਸਤਾਨੀ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ