ਮੁੰਬਈ : ਹਫ਼ਤੇ ਦੇ ਦੂਜੇ ਵਿੱਚ ਬਾਜ਼ਾਰ ਨੀਲੇ ਰੰਗ ਨਾਲ ਖੁਲਿਆ ਦੁਪਹਿਰ ਹੁੰਦੇ-ਹੁੰਦੇ ਹੋਏ ਲਾਲ ਰੰਗ ਵਿੱਚ ਮੁੜ ਤੋਂ ਰੰਗ ਗਿਆ, ਬਾਜ਼ਾਰ ਬੰਦ ਹੋਣ ਵੇਲੇ  SENSEX ਵਿੱਚ 810 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਨਿਫਟੀ (NIFTY) 230 ਅੰਕਾਂ ਹੇਠ ਬੰਦ ਹੋਇਆ,BSE ਵਿੱਚ 2.58 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਨਿਫਟੀ ਵਿੱਚ 2.51 ਫੀਸਦ ਦੀ ਗਿਰਾਵਟ ਦਰਜ ਹੋਈ,SENSEX ਅਤੇ NIFTY ਵਿੱਚ YES BANK ਦੇ ਸ਼ੇਅਰ ਵਿੱਚ ਸਭ ਵੱਧ ਉਛਾਲ ਵੇਖਿਆ ਗਿਆ 


COMMERCIAL BREAK
SCROLL TO CONTINUE READING

SENSEX ਹੁਣ ਤੱਕ 26 ਫੀਸਦ ਡਿੱਗਿਆ 


ਅਰਥਚਾਰੇ ਵਿੱਚ ਸੁਸਤੀ ਦੀ ਵਜ੍ਹਾਂ ਅਤੇ ਅਚਾਨਕ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਅਮਰੀਕਾ ਦਾ ਬਾਜ਼ਾਰ ਡਾਉ ਜੋਂਸ ਵਿੱਚ 3 ਕਾਰੋਬਾਰੀ ਦਿਨ ਦੇ ਅੰਦਰ 2 ਵਾਰ ਲੋਅਰ ਸਰਕਿਟ ਲਗਾਉਣਾ ਪਿਆ, ਬਾਜ਼ਾਰ ਇਸ ਤੋਂ ਪਹਿਲਾਂ 1987 ਵਿੱਚ ਬਲੈਕ ਮੰਡੇ ਦੇ ਦੌਰਾਨ ਡਿੱਗਿਆ ਸੀ, ਬਾਜ਼ਾਰ ਵਿੱਚ ਇੰਨ੍ਹੀ ਤੇਜ਼ੀ ਨਾਲ ਆ ਰਹੀ ਗਿਰਾਵਟ ਦੀ ਤੁਲਨਾ 1929 ਦੀ ਮੰਦੀ ਨਾਲ ਕੀਤੀ ਜਾ ਰਹੀ ਹੈ,ਦੇਸ਼ ਦੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ 2020 ਵਿੱਚ SENSEX 10,727 ਅੰਕ ਤੱਕ ਡਿੱਗ ਚੁੱਕਾ ਹੈ



ਅਮਰੀਕਾ ਦੇ ਰਾਸ਼ਟਰਪਤੀ ਦੇ ਬਿਆਨ ਦਾ ਅਸਰ 


ਅਮਰੀਕਾ  ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ ਨਾਲ ਬਾਜ਼ਾਰ 'ਤੇ NEGATIVE ਅਸਰ ਵੇਖਣ ਨੂੰ ਮਿਲਿਆ, ਟਰੰਪ ਨੇ ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕੀ ਸਮਾਜਿਕ ਗਤਿਵਿਦਿਆ 15 ਦਿਨਾਂ ਦੇ ਲਈ ਰੋਕ ਦੇਣ ਅਤੇ 10 ਲੋਕਾਂ ਤੋਂ ਜ਼ਿਆਦਾ ਇੱਕ ਥਾਂ 'ਤੇ ਇਕੱਠੇ ਨਾ ਹੋਣ,ਸਿਰਫ਼ ਇਨ੍ਹਾਂ ਹੀ ਨਹੀਂ ਟਰੰਪ ਨੇ ਕਿਹਾ ਕੀ ਅਮਰੀਕਾ ਮੰਦੀ ਵੱਲ ਵਧ ਰਿਹਾ ਹੈ, ਟਰੰਪ ਦੇ ਇਸ ਬਿਆਨ ਨਾਲ ਡਾਉ ਜੋਂਸ ਵਿੱਚ 12 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ 


ਸੋਮਵਾਰ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ


ਸੋਮਵਾਰ ਨੂੰ ਭਾਰਤੀ SENSEX ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ,US FEDERAL ਵਿੱਚ ਵਿਆਜ ਦਰਾਂ ਵਿੱਚ  ਕਟੌਤੀ ਦੇ ਬਾਅਦ SENSEX ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ,ਕਾਰੋਬਾਰ ਦੇ  ਵਿੱਚ 2713 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ,SENSEX 7.96 ਫੀਸਦ ਡਿੱਗਿਆ