Delhi News: ਈਡੀ ਦੇ ਬਿਆਨ ਉੱਤੇ ਵਰ੍ਹੀ ਮੰਤਰੀ ਆਤਿਸ਼ੀ, ਕਿਹਾ- ਸਿਆਸੀ ਰੰਗ ਦਿਖਾ ਰਿਹਾ ਹੈ...
Delhi Excise policy case: ਦਿੱਲੀ ਸ਼ਰਾਬ ਨੀਤੀ ਮਾਮਲੇ `ਚ ED ਨੇ ਵੱਡਾ ਦਾਅਵਾ ਕੀਤਾ ਹੈ। ਈਡੀ ਨੇ ਕਿਹਾ, ਜਾਂਚ ਤੋਂ ਪਤਾ ਲੱਗਾ ਹੈ ਕਿ ਆਬਕਾਰੀ ਨੀਤੀ ਤੋਂ ਨਿੱਜੀ ਲਾਭਾਂ ਦੇ ਬਦਲੇ `ਆਪ` ਨੇਤਾਵਾਂ ਨੂੰ 100 ਕਰੋੜ ਰੁਪਏ ਦਿੱਤੇ ਗਏ ਸਨ।
Delhi Excise policy case: ਰਾਜਧਾਨੀ ਦਿੱਲੀ ਦੇ ਸ਼ਰਾਬ ਘੁਟਾਲੇ ਦੇ ਮਾਮਲੇ 'ਚ 'ਆਪ' ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ, ਈਡੀ ਨੇ ਦਾਅਵਾ ਕੀਤਾ ਕਿ ਕੇ. ਕਵਿਤਾ ਨੇ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਲਾਭ ਲੈਣ ਲਈ ਸੀਨੀਅਰ 'ਆਪ' ਨੇਤਾਵਾਂ ਨਾਲ ਸਾਜ਼ਿਸ਼ ਰਚੀ ਸੀ। ਇਸ ਬਿਆਨ 'ਚ ਈਡੀ ਨੇ ਸੀਐਮ ਕੇਜਰੀਵਾਲ ਦਾ ਵੀ ਜ਼ਿਕਰ ਕੀਤਾ ਹੈ, ਜਿਸ ਤੋਂ ਬਾਅਦ ਮੰਤਰੀ ਆਤਿਸ਼ੀ ਨੇ ਈਡੀ 'ਤੇ ਹਮਲਾ ਬੋਲਿਆ ਹੈ। ਆਤਿਸ਼ੀ ਨੇ ਕਿਹਾ ਕਿ ਈਡੀ ਵਾਰ-ਵਾਰ ਸੰਮਨ ਭੇਜ ਕੇ ਆਪਣਾ ਸਿਆਸੀ ਰੰਗ ਦਿਖਾ ਰਹੀ ਹੈਆਤਿਸ਼ੀ ਨੇ ਕਿਹਾ ਕਿ ED ਖੁਦ ਕੋਰਟ ਗਈ ਹੈ ਅਤੇ ਕੀ ਹੈ ਸਚਾਈ ਹੈ।
ਦਰਅਸਲ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਵਿੱਚ ਕੇ ਕਵਿਤਾ ਦੇ ਨਾਲ ਕੇਜਰੀਵਾਲ ਦਾ ਨਾਂ ਵੀ ਜੁੜਿਆ ਹੈ। ਈਡੀ ਨੇ ਹਾਲ ਹੀ ਵਿੱਚ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਧੀ ਕੇ ਕਵਿਤਾ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਦੇ ਅਨੁਸਾਰ, ਜਾਂਚ ਤੋਂ ਪਤਾ ਚੱਲਿਆ ਹੈ ਕਿ ਕੇ ਕਵਿਤਾ ਨੇ ਨਵੀਂ ਆਬਕਾਰੀ ਨੀਤੀ ਤੋਂ ਲਾਭ ਲੈਣ ਲਈ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ 'ਆਪ' ਨੇਤਾਵਾਂ ਨਾਲ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ BJP ਪ੍ਰਧਾਨ ਜਿਤੇਂਦਰ ਮਲਹੋਤਰਾ ਨੂੰ ਪ੍ਰਸਾਸ਼ਨ ਵੱਲੋਂ ਨੋਟਿਸ ਜਾਰੀ
ਈਡੀ ਦਾ ਦਾਅਵਾ
ਈਡੀ ਦਾ ਦਾਅਵਾ ਹੈ ਕਿ ਆਬਕਾਰੀ ਨੀਤੀ ਤੋਂ ਨਿੱਜੀ ਲਾਭ ਦੇ ਬਦਲੇ 'ਆਪ' ਨੇਤਾਵਾਂ ਨੂੰ 100 ਕਰੋੜ ਰੁਪਏ ਦਿੱਤੇ ਗਏ ਸਨ। ਸਾਜ਼ਿਸ਼ ਤਹਿਤ ਨਵੀਂ ਸ਼ਰਾਬ ਨੀਤੀ ਵਿੱਚ ਥੋਕ ਵਿਕਰੇਤਾਵਾਂ ਰਾਹੀਂ ਰਿਸ਼ਵਤ ਦਾ ਪੈਸਾ ਲਗਾਤਾਰ ‘ਆਪ’ ਪਾਰਟੀ ਨੂੰ ਭੇਜਿਆ ਜਾ ਰਿਹਾ ਹੈ। ਸਾਜ਼ਿਸ਼ ਤਹਿਤ ਸਾਊਥ ਲਾਬੀ ਦਾ ਮਕਸਦ ਸ਼ਰਾਬ 'ਤੇ ਮੁਨਾਫ਼ੇ ਦਾ ਮਾਰਜਨ ਵਧਾ ਕੇ ਅਗਾਊਂ ਦਿੱਤੀ ਗਈ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਵਸੂਲੀ ਕਰਨਾ ਅਤੇ ਇਸ ਨੀਤੀ ਤੋਂ ਦੁੱਗਣਾ ਮੁਨਾਫ਼ਾ ਕਮਾਉਣਾ ਸੀ।
ਇਹ ਵੀ ਪੜ੍ਹੋ: Code of Conduct: ਚੋਣ ਜਾਬਤੇ ਦਾ ਐਲਾਨ ਹੁੰਦੇ ਹੀ ਪ੍ਰਸ਼ਾਸਨ ਹਰਕਤ 'ਚ, ਸਿਆਸੀ ਪਾਰਟੀਆਂ ਦੇ ਫਲੈਕਸ ਬੋਰਡ ਉਤਾਰਨੇ ਸ਼ੁਰੂ
ਦਰਅਸਲ, 17 ਨਵੰਬਰ 2021 ਨੂੰ, ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਇੱਕ ਨਵੀਂ ਸ਼ਰਾਬ ਨੀਤੀ ਲਾਗੂ ਕੀਤੀ ਸੀ। ਇਹ ਨੀਤੀ ਛੇਤੀ ਹੀ ਵਿਵਾਦਾਂ ਵਿੱਚ ਆ ਗਈ। ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ। ਇਸ ਮਾਮਲੇ 'ਚ ਈਡੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਦਿੱਲੀ ਦੇ ਤਤਕਾਲੀ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਵਿੱਚ ਪਿਛਲੇ ਸਾਲ ਫਰਵਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 'ਆਪ' ਨੇਤਾ ਸੰਜੇ ਸਿੰਘ ਨੂੰ ਨਵੰਬਰ 2023 'ਚ ਗ੍ਰਿਫਤਾਰ ਕੀਤਾ ਗਿਆ ਸੀ।