Punjab News: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਬਾਦਲਾਂ ਦੀ ਕੋਠੀ ਦੇ ਬਾਹਰ ਕੀਤੀ ਨਾਅਰੇਬਾਜ਼ੀ, ਦਿੱਤੀ ਚਿਤਾਵਨੀ
ਇਸ ਦੌਰਾਨ ਉਨ੍ਹਾਂ ਵੱਲੋਂ ਮੰਗ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਰੱਜ ਕੇ ਭੜਾਸ ਕੱਢੀ ਅਤੇ ਦੋਵਾਂ ਸਾਂਸਦਾਂ ਦੇ ਹਲਕਿਆਂ ਵਿੱਚ ਆਉਣ `ਤੇ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।
Farmers Protest against Shiromani Akali Dal's Sukhbir Singh Badal and Harsimrat Kaur news: ਜਿੱਥੇ ਅੱਜ ਯਾਨੀ ਰਵਿਵਾਰ ਨੂੰ ਭਾਰਤ ਦੀ ਨਵੀਂ ਸੰਸਦ ਦਾ ਉਦਘਾਟਨ (New Parliament Building inauguration) ਕੀਤਾ ਗਿਆ ਉੱਥੇ ਪੰਜਾਬ 'ਚ ਬਾਦਲ ਪਿੰਡ ਵਿਖੇ ਸੰਯੁਕਤ ਕਿਸਾਨ ਮੋਰਚਾ (Sanyukt Kisan Morcha) ਦੇ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਕੋਠੀ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ।
ਦੱਸ ਦਈਏ ਕਿ ਮੰਗ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ (Sanyukt Kisan Morcha) ਦੇ ਆਗੂਆਂ ਨੇ ਐਲਾਨ ਕੀਤਾ ਕਿ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਲੋਕ ਸਭਾ ਹਲਕਿਆਂ ਵਿੱਚ ਜਾਣ 'ਤੇ ਘਿਰਾਓ ਕੀਤਾ ਜਾਵੇਗਾ।
ਪਿੰਡ ਬਾਦਲ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਉਲੀਕੇ ਪ੍ਰੋਗਰਾਮ ਤਹਿਤ ਮੈਂਬਰ ਪਾਰਲੀਮੈਂਟਾਂ ਨੂੰ ਕਿਸਾਨੀ ਮੰਗਾਂ ਦੇ ਹੱਕ ‘ਚ ਅਵਾਜ ਉਠਾਉਣ ਲਈ ਅਤੇ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੰਗ ਪੱਤਰ ਦੇਣ ਗਈਆਂ ਕਿਸਾਨ ਜਥੇਬੰਦੀਆਂ ਨੂੰ ਜਦੋਂ ਦੋਵੇਂ ਮੱਥੇ ਨਹੀਂ ਲੱਗੇ ਤਾਂ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਸੁਖਬੀਰ ਬਾਦਲ ਅਤੇ ਹਰਸਿਮਰਤ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਉਨ੍ਹਾਂ ਵੱਲੋਂ ਮੰਗ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਰੱਜ ਕੇ ਭੜਾਸ ਕੱਢੀ ਅਤੇ ਦੋਵਾਂ ਸਾਂਸਦਾਂ ਦੇ ਹਲਕਿਆਂ ਵਿੱਚ ਆਉਣ 'ਤੇ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ: Rs 75 coin Released: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਰੀ ਕੀਤਾ 75 ਰੁਪਏ ਦਾ ਸਿੱਕਾ
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ "ਅਕਾਲੀ ਦਲ ਲਈ ਔਖਾ ਸਮਾਂ ਹੈ। ਸੁਖਬੀਰ ਸਿੰਘ ਬਾਦਲ ਇੱਕ ਗਠਜੋੜ ਲਈ ਭਾਜਪਾ ਤੋਂ ਅਸਲ ਵਿੱਚ ਭੀਖ ਮੰਗ ਰਹੇ ਹਨ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਭਾਜਪਾ ਦੀ ਹਮਾਇਤ ਕੀਤੀ ਅਤੇ ਹੁਣ ਉਨ੍ਹਾਂ ਨੇ ਨਵੀਂ ਪਾਰਲੀਮੈਂਟ ਭਵਨ ਦੇ ਉਦਘਾਟਨ (New Parliament Building inauguration) ਵਿੱਚ ਹਿੱਸਾ ਲਿਆ। ਯਕੀਨਨ 'ਬੰਦੀ ਸਿੰਘਾਂ' ਦਾ ਮੁੱਦਾ ਪਿੱਛੇ ਹਟ ਗਿਆ ਹੈ ਕਿਉਂਕਿ ਇਹ ਹੁਣ ਅਕਾਲੀ ਦਲ ਦੇ ਸਿਆਸੀ ਏਜੰਡੇ ਦੀ ਮਦਦ ਨਹੀਂ ਕਰੇਗਾ।"
ਇਹ ਵੀ ਪੜ੍ਹੋ: Beadbi Bills News: ਬੇਅਦਬੀ ਬਿੱਲਾਂ 'ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੀਐਮ ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ
(For more news apart from Farmers Protest against Shiromani Akali Dal's Sukhbir Singh Badal and Harsimrat Kaur news, stay tuned to Zee PHH)