Haryana Gopal Kanda's ED Raid news: ਹਰਿਆਣਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੰਤਰੀ ਅਤੇ ਵਿਧਾਇਕ ਗੋਪਾਲ ਕਾਂਡਾ ਦੇ ਗੁਰੁਗਰਾਮ ਸਥਿਤ ਦਫਤਰ ਤੇ ਘਰ 'ਤੇ ਬੁੱਧਵਾਰ ਯਾਨੀ 9 ਅਗਸਤ ਨੂੰ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਗੋਪਾਲ ਕਾਂਡਾ ਦੇ ਘਰ ਅਤੇ ਦਫਤਰ 'ਤੇ ਈਡੀ ਵੱਲੋਂ ਛਾਪਾ ਮਾਰਿਆ ਗਿਆ।  


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਵੱਲੋਂ ਗੋਪਾਲ ਕਾਂਡਾ ਦੀ ਕੰਪਨੀ MDLR ਦੇ ਦਫਤਰ ਅਤੇ ਘਰ 'ਚ ਸਵੇਰੇ 6 ਵਜੇ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


ਇੱਕ ਰਿਪੋਰਟ ਦੇ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਸਖ਼ਤ ਸੁਰੱਖਿਆ ਵਿਚਕਾਰ ਦੋਵਾਂ ਥਾਵਾਂ 'ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਵੱਲੋਂ ਫਿਲਹਾਲ ਅਜੇ ਇਸ ਮਾਮਲੇ 'ਤੇ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ ਇਸ ਕਰਕੇ ਇਸ ਮਾਮਲੇ 'ਚ ਅਜੇ ਹੋਰ ਵੇਰਵੇ ਆਉਣੇ ਬਾਕੀ ਹਨ।  


ਦੱਸ ਦਈਏ ਕਿ ਗੋਪਾਲ ਕਾਂਡਾ ਹਰਿਆਣਾ ਲੋਕਹਿਤ ਪਾਰਟੀ ਦੇ ਆਗੂ ਹਨ ਅਤੇ ਸਿਰਸਾ ਤੋਂ ਵਿਧਾਇਕ ਵਜੋਂ ਨੁਮਾਇੰਦਗੀ ਕਰ ਰਹੇ ਹਨ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਪਾਲ ਕਾਂਡਾ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਦੀ ਗੱਠਜੋੜ ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਿਹਾ ਹੈ।


ਦੱਸਣਯੋਗ ਹੈ ਕਿ ਉਸ ਦਾ ਭਰਾ ਗੋਵਿੰਦ ਕਾਂਡਾ ਭਾਜਪਾ ਨਾਲ ਜੁੜਿਆ ਹੋਇਆ ਹੈ। 57 ਸਾਲਾ ਗੋਪਾਲ ਕਾਂਡਾ ਹਰਿਆਣਾ ਵਿੱਚ ਗ੍ਰਹਿ, ਉਦਯੋਗ ਅਤੇ ਸਥਾਨਕ ਸੰਸਥਾਵਾਂ ਦੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ। 


ਉਨ੍ਹਾਂ ਨੂੰ ਹਾਲ ਹੀ ਵਿੱਚ ਦਿੱਲੀ ਦੀ ਇੱਕ ਅਦਾਲਤ ਵੱਲੋਂ ਹੁਣ ਬੰਦ ਹੋ ਚੁੱਕੀ ਹਵਾਬਾਜ਼ੀ ਕੰਪਨੀ MDLR ਦੀ ਸਾਬਕਾ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਮੋਗਾ 'ਚ ਦੁਕਾਨ ਬੰਦ ਕਰਵਾਉਣ ਆਏ ਇੱਕ ਨਿਹੰਗ ਸਿੰਘ 'ਤੇ ਚੱਲੀ ਗੋਲੀ


ਇਹ ਵੀ ਪੜ੍ਹੋ: Rahul Gandhi Speech: ਮਣੀਪੁਰ ਹਿੰਸਾ ਨੂੰ ਲੈ ਕੇ ਸੰਸਦ 'ਚ ਭੜਕੇ ਰਾਹੁਲ ਗਾਂਧੀ, ਕਿਹਾ "ਤੁਸੀਂ ਭਾਰਤ ਮਾਤਾ ਦਾ ਕਤਲ ਕੀਤਾ" 


 


(For more news apart from Haryana Gopal Kanda's ED Raid news, stay tuned to Zee PHH)