ਰਾਜਪਾਲ ਨੂੰ ਮਿਲਣ ਪਹੁੰਚੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫੇ ਬਾਰੇ ਕੀਤਾ ਵੱਡਾ ਖੁਲਾਸਾ,SIT ਦੀ ਰਿਪੋਰਟ ਜਨਤਕ ਕਰਨ ਬਾਰੇ ਕਹਿ ਇਹ ਗੱਲ
ਆਈ ਜੀ ਕੁੰਵਰ ਪ੍ਰਤਾਪ ਦੇ ਅਸਤੀਫੇ ਮਗਰੋਂ ਸਿਆਸਤ ਭਖੀ ਹੋਈ ਹੈ. ਤੇ ਹੁਣ ਖਬਰ ਆਰ ਹੀ ਹੈ ਕਿ ਆਈ ਜੀ ਕੁੰਵਰ ਪ੍ਰਤਾਪ ਦਾ ਅਸਤੀਫਾ ਮਨਜੂਰ ਕਰ ਲਿਆ ਗਿਆ ਹੈ
ਬਜ਼ਮ ਵਰਮਾ/ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਆਈ ਜੀ ਕੁੰਵਰ ਪ੍ਰਤਾਪ ਦੇ ਅਸਤੀਫੇ ਮਗਰੋਂ ਸਿਆਸਤ ਭਖੀ ਹੋਈ ਹੈ. ਤੇ ਹੁਣ ਖਬਰ ਆਰ ਹੀ ਹੈ ਕਿ ਆਈ ਜੀ ਕੁੰਵਰ ਪ੍ਰਤਾਪ ਦਾ ਅਸਤੀਫਾ ਮਨਜੂਰ ਕਰ ਲਿਆ ਗਿਆ ਹੈ. ਇਹ ਖੁਲਾਸਾ ਖੁਦ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ। ਅੱਜ ਉਹ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਪਾਲ ਨਾਲ ਉਹ ਰਸਮੀਂ ਮੁਲਾਕਾਤ ਕਰਨ ਆਏ ਹਨ, ਜੋ ਕਿ ਉਹ ਹਰ ਮਹੀਨੇ ਉਨ੍ਹਾਂ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਅਫ਼ਸਰ ਵੱਜੋਂ ਨਹੀਂ ਸਗੋਂ ਨਿੱਜੀ ਤੌਰ ‘ਤੇ ਆਏ ਹਨ। ਉਹ ਅਗਲੇ ਮਹੀਨੇ ਵੀ ਜ਼ਰੂਰ ਆਉਣਗੇ।
ਮੁੱਖਮੰਤਰੀ ਨੂੰ ਮੈਂ ਮਨਾ ਲਿਆ ਹੈ
ਮੀਡੀਆ ਵੱਲੋਂ ਅਸਤੀਫ਼ੇ ਬਾਰੇ ਸਵਾਲ ਪੁੱਛੇ ਜਾਣ ‘ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਸਤੀਫ਼ੇ ਸਬੰਧੀ ਕਈ ਵਾਰ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਦੇਣ ਬਾਰੇ ਮਨਾਉਣ ਦੀ ਕਾਫੀ ਕੋਸ਼ਿਸ ਕੀਤੀ ਹੈ ਪਰ ਉਨ੍ਹਾਂ ਨੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਲਿਆ ਹੈ। ਉਹਨਾਂ ਨੂੰ ਮੈਂ ਕਿਹਾ ਕਿ ਇਸ ਕੇਸ ਵਿੱਚ ਜਿੱਥੇ ਵੀ ਮੇਰੀ ਜ਼ਰੂਰਤ ਪਏਗੀ ਮੈਂ ਹਮੇਸ਼ਾ ਸਾਥ ਦਵਾਂਗਾ। ਨੌਕਰੀ ਤੋਂ ਪਾਸੇ ਹੋ ਕੇ ਵੀ ਮੈਂ ਹਮੇਸ਼ਾ ਇਸ ਕੇਸ ਲਈ ਸਰਕਾਰ ਨਾਲ ਜੁੜਿਆ ਰਹਾਂਗਾ।
SIT ਦੀ ਰਿਪੋਰਟ ਜਨਤਕ ਕਰਨ ਬਾਰੇ I.G. ਨੇ ਦਿੱਤਾ ਇਹ ਜਵਾਬ
SIT ਦੀ ਰਿਪੋਰਟ ਜਨਤਕ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਦਾਲਤ ‘ਚ ਕੇਸ ਸਬੰਧੀ ਜੋ ਚਲਾਨ ਪੇਸ਼ ਕੀਤਾ ਜਾਂਦਾ ਹੈ, ਉਹ ਜਨਤਕ ਹੀ ਹੁੰਦਾ ਹੈ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਐਸ. ਆਈ. ਟੀ. ਦੀ ਰਿਪੋਰਟ ਜਨਤਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਬਾਰੇ ਸਰਕਾਰ ਵੱਲੋਂ ਜੋ ਵੀ ਸਾਰਥਕ ਕਦਮ ਚੁੱਕੇ ਜਾਂਦੇ ਹਨ, ਉਹ ਅਸਤੀਫ਼ਾ ਦੇਣ ਤੋਂ ਬਾਅਦ ਵੀ ਸਰਕਾਰ ਦੀ ਮਦਦ ਕਰਨਗੇ।
ਦੱਸ ਦੇਈਏ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣਾ ਅਸਤੀਫ਼ਾ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਸੀ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਅਸਤੀਫੇ਼ ਨੂੰ ਨਾ-ਮਨਜ਼ੂਰ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਕੁੰਵਰ ਵਿਜੇ ਪ੍ਰਤਾਪ ਆਪਣੇ ਫ਼ੈਸਲੇ ‘ਤੇ ਅੜੇ ਰਹੇ। ਇਸ ਬਾਰੇ ਉਨ੍ਹਾਂ ਵੱਲੋਂ ਫੇਸਬੁੱਕ ਆਈ. ਡੀ. ‘ਤੇ ਇਕ ਪੋਸਟ ਵੀ ਪਾਈ ਗਈ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਅੱਗੇ ਵੀ ਸਮਾਜ ਸੇਵਾ ਕਰਦੇ ਰਹਿਣਗੇ ਪਰ ਆਈ. ਪੀ. ਐਸ. ਦੇ ਤੌਰ ‘ਤੇ ਨਹੀਂ।
WATCH LIVE TV