Moga News Mayor: ਮੋਗਾ ਨਗਰ ਨਿਗਮ 'ਚ ਚਲ ਰਹੇ ਸਿਆਸੀ ਘਮਸਾਨ 'ਚ ਅੱਜ ਥੋੜ੍ਹੀ ਖੜੋਤ ਨਜ਼ਰ ਆਈ ਹੈ। ਮੋਗਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭਗ ਤੈਅ ਹੈ। ਮੰਗਲਵਾਰ 4 ਜੁਲਾਈ ਨੂੰ ਭਰੋਸਗੀ ਮਤੇ ਤੋਂ ਵੀ ਕਾਂਗਰਸ ਪਾਰਟੀ ਦੀ ਮੇਅਰ ਨੀਤਿਕਾ ਭੱਲਾ ਹਾਰ ਗਏ। ਹੁਣ ਨਗਰ ਨਿਗਮ 'ਤੇ 'ਆਪ' ਦਾ ਕਬਜ਼ਾ ਹੋ ਚੁੱਕਾ ਹੈ।


COMMERCIAL BREAK
SCROLL TO CONTINUE READING

ਨਗਰ ਨਿਗਮ ਮੋਗਾ ਦੀ ਕਾਂਗਰਸੀ ਮੇਅਰ ਨਿਤੀਕਾ ਭੱਲਾ ਵਿਰੁੱਧ ਬੇ-ਭਰੋਸਗੀ ਦਾ ਮਤਾ ਪਾਸ ਹੋ ਗਿਆ। ਹਾਕਮ ਧਿਰ ਨੇ ਕੁਝ ਦਿਨ ਪਹਿਲਾ ਕਾਂਗਰਸ ਮੇਅਰ ਨਿਤੀਕਾ ਭੱਲਾ ਵਿਰੁੱਧ ਬੇ-ਭਰੋਸਗੀ ਮਤਾ ਲਿਆਂਦਾ ਗਿਆ ਸੀ ਜਿਸਦੀ ਅੱਜ ਵੋਟਿੰਗ ਵਿੱਚ ਮੌਜੂਦਾ ਮੇਅਰ ਨਾਲ ਇੱਕ ਤਿਹਾਈ ਕੌਂਸਲਰ ਨਾ ਹੋਣ ਕਰਕੇ ਉਨ੍ਹਾਂ ਨੂੰ ਕੁਰਸੀ ਤੋਂ ਲਾਂਬੇ ਹੋਣਾ ਪਿਆ।


ਮੋਗਾ ਦੇ ਨਵੇਂ ਮੇਅਰ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਇਸ ਮੌਕੇ ਮੋਗਾ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਧਰਮਕੋਟ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਮੌਜੂਦ ਸਨ। ਹਲਕਾ ਵਿਧਾਇਕਾ ਅਮਨਦੀਪ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ 41 ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ। 


ਇਹ ਵੀ ਪੜ੍ਹੋ : LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ


ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਿਆਸੀ ਪੱਤਾ ਖੇਡਦਿਆਂ ਸ਼ਹਿਰ ਦੇ ਅਕਾਲੀ ਤੇ ਕਾਂਗਰਸੀ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ 'ਤੇ ਬਹੁਮਤ ਹਾਸਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਮੰਗਲਵਾਰ ਸਵੇਰੇ 7 : 25 'ਤੇ ਹੋਈ ਮੀਟਿੰਗ 'ਚ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਬਹੁਮੱਤ ਪੇਸ਼ ਨਹੀਂ ਕਰ ਸਕੇ, ਉਹ ਭਰੋਸਗੀ ਦਾ ਮਤਾ ਹਾਰ ਗਏ। ਹੁਣ ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਮੂਹ ਸ਼ਹਿਰ ਵਾਸੀਆਂ ਤੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਦਾ ਚਹੁੰਪੱਖੀ ਵਿਕਾਸ ਹੋਵੇ।


ਇਹ ਵੀ ਪੜ੍ਹੋ : World News: ਅਮਰੀਕਾ 'ਚ ਦੂਜੀ ਵਾਰ ਭਾਰਤੀ ਅੰਬੈਂਸੀ 'ਤੇ ਹਮਲਾ; ਖਾਲਿਸਤਾਨੀ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ