ਹੁਸ਼ਿਆਰਪੁਰ : ਹਿੰਸਕ ਗਾਣਿਆਂ ਦੇ ਇਲਜ਼ਾਮ ਵਿੱਚ ਘਿਰੇ ਮਸ਼ਹੂਰ ਪੰਜਾਬ ਗਾਇਕ ਸਿੱਧੂ ਮੂਸੇਵਾਲਾ (SIDHU MUSEWAL)ਨੇ ਹੁਣ ਸਿੱਧੇ-ਸਿੱਧੇ ਸਰਕਾਰ ਨੂੰ ਨਸੀਹਤ ਦਿੱਤੀ ਹੈ, ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਹਿੰਸਕ ਗਾਣਿਆਂ ਨੂੰ ਲੈ ਕੇ ਉਸ ਦੇ ਖਿਲਾਫ਼ ਕਾਰਵਾਈ ਕਰ ਰਹੀ ਹੈ ਤਾਂ ਪਹਿਲਾਂ ਹਥਿਆਰਾਂ ਦੇ 


COMMERCIAL BREAK
SCROLL TO CONTINUE READING

ਲਾਇਸੈਂਸ ਰੱਦ ਕਰੇ,ਮੂਸੇਵਾਲਾ ਨੇ ਸੈਂਸਰ ਬੋਰਡ 'ਤੇ ਵੀ ਸਵਾਲ ਚੁੱਕਦੇ ਹੋਏ ਪੁੱਛਿਆ ਜੇਕਰ ਗਾਣਿਆਂ ਨਾਲ ਹਿੰਸਾ ਫੈਲਦੀ ਹੈ ਤਾਂ ਸੈਂਸਰ ਬੋਰਡ ਆਖ਼ਿਰ ਇਸ ਨੂੰ ਕਿਵੇਂ ਪਾਸ ਕਰ ਦਿੰਦਾ ਹੈ? ਸਿੱਧੂ ਮੂਸੇਵਾਲਾ ਨੇ ਕਿਹਾ ਸਾਡੇ ਖਿਲਾਫ਼  ਸਰਕਾਰ ਆਸਾਨੀ ਨਾਲ ਕਾਰਵਾਈ ਕਰ ਦਿੰਦੀ ਹੈ ਪਰ ਜਿਨ੍ਹਾਂ ਵੈਬ ਸੀਰੀਜ਼ ਵਿੱਚ ਹਿੰਸਾ 


ਨੂੰ ਪਰਮੋਟ ਕੀਤਾ ਜਾ ਰਿਹਾ ਹੈ ਉਸ ਖਿਲਾਫ਼ ਕਿਸੇ ਦੀ ਨਜ਼ਰ ਨਹੀਂ ਜਾਂਦੀ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਮੂਸੇਵਾਲਾ ਨੇ ਦਾਅਵਾ ਕੀਤਾ ਕਿ ਉਸਨੇ ਕਦੇ ਵੀ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣੇ ਨਹੀਂ ਗਾਏ,ਮੂਸੇਵਾਲਾ ਨੇ ਸਰਕਾਰ ਨੂੰ ਨਸੀਅਤ ਦਿੱਤੀ ਕਿ ਜੇਕਰ ਗਾਣਿਆਂ ਨਾਲ ਨਸ਼ਾ ਪਰਮੋਟ ਹੁੰਦਾ ਹੈ ਤਾਂ  ਸਰਕਾਰ ਸ਼ਰਾਬ ਦੇ 


ਠੇਕੇ ਕਿਉਂ ਨਹੀਂ ਬੰਦ ਕਰ ਦੇਂਦੀ ਹੈ 


ਮੂਸੇਵਾਲਾ ਖਿ਼ਲਾਫ਼ ਮਾਮਲਾ ਦਰਜ 


ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਮਾਨਸਾ ਵਿੱਚ ਹਿੰਸਾ ਨੂੰ ਪਰਮੋਟ ਕਰਨ ਵਾਲੇ ਗਾਣੇ ਗਾਣ ਖਿਲਾਫ਼ ਮਾਮਲਾ ਦਰਜ ਹੋਇਆ ਹੈ,ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਸਿੱਧੂ ਮੂਸੇਵਾਲ ਅਤੇ ਮਨਕੀਰਤ ਔਲਖ ਨੂੰ ਪੁਲਿਸ ਨੇ ਹਿੰਸਕ ਗਾਣੇ ਗਾਣ ਦੇ ਇਲਜ਼ਾਮ ਵਿੱਚ ਤਲਬ ਕੀਤਾ ਸੀ ਅਤੇ ਪੁੱਛਗਿੱਛ ਕੀਤੀ ਸੀ 


ਸਰਕਾਰ ਵੱਲੋਂ ਹਿੰਸਕ ਗਾਣਿਆਂ ਖ਼ਿਲਾਫ਼ ਸਖ਼ਤੀ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਹਿੰਸਕ ਗਾਣੇ ਗਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ, ਇਸਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਪੁਲਿਸ ਨੇ ਇਸ ਮੁਹਿੰਮ ਦੇ ਤਹਿਤ ਗਾਇਕਾਂ ਅਤੇ ਗੀਤਕਾਰਾਂ ਨਾਲ  ਮੁਲਾਕਾਤ ਕਰ ਕੇ ਗਾਣਿਆਂ ਵਿੱਚ ਹਿੰਸਕ ਸ਼ਬਦਾਵਲੀ ਦੀ ਵਰਤੋਂ ਨਾ 


ਕਰਨ ਦੀ ਅਪੀਲ ਕੀਤੀ ਸੀ, ਪੰਜਾਬ ਪੁਲਿਸ ਦੀ ਅਪੀਲ ਤੋਂ ਬਾਅਦ ਕਈ ਗਾਇਕਾਂ ਨੇ ਆਪਣੇ  ਗਾਣਿਆਂ ਵਿੱਚ ਨਸ਼ਾ ਅਤੇ ਹਿੰਸਾ ਨੂੰ ਪਰਮੋਟ ਨਾ ਕਰਨ ਦੀ ਹਾਮੀ ਵੀ ਭਰੀ ਸੀ 


ਹਾਈਕੋਰਟ ਵੱਲੋਂ ਵੀ ਸਖ਼ਤ ਦਿਸ਼ਾ-ਨਿਰਦੇਸ਼


ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਹਿੰਸਕ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਹਿੰਸਕ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ 'ਤੇ ਰੋਕ ਨਹੀਂ ਲੱਗੀ ਜਿਸਤੋਂ ਬਾਅਦ ਪਿਛਲੇ ਹਫ਼ਤੇ 


ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੁੜ ਤੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ 'ਤੇ ਹਾਈਕੋਰਟ ਨੇ ਡੀਜੀਪੀ ਤੋਂ ਜਵਾਬ ਮੰਗਿਆ ਸੀ