ਕਿੱਥੇ ਨੇ `ਪਿੰਕੀ `ਤੇ ਪੱਪੂ` ? ਬੀਜੇਪੀ ਆਗੂ ਤਰੁਣ ਚੁੱਘ ਨੇ CM ਕੈਪਟਨ ਤੋਂ ਪੁੱਛਿਆ ਸਵਾਲ
ਪੰਜਾਬ ਵਿੱਚ ਸ਼ਰਾਬ ਕਾਂਡ ਦੌਰਾਨ 100 ਤੋਂ ਵਧ ਲੋਕਾਂ ਦੀਆਂ ਮੌਤਾਂ
ਪਰਮਵੀਰ ਰਿਸ਼ੀ/ਬਟਾਲਾ : ਜ਼ਹਿਰੀਲੀ ਸ਼ਰਾਬ ਨਾਲ ਜਿੰਨਾਂ ਲੋਕਾਂ ਦੀ ਮੌਤ ਹੋਈ ਸੀ ਉਨ੍ਹਾਂ ਦੇ ਘਰਾਂ ਵਿੱਚ ਵਿਰੋਧੀ ਸਿਆਸੀ ਧਿਰਾ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਨਾਲ ਇਸ ਸ਼ਰਾਬ ਕਾਂਡ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਤੋਂ ਜਵਾਬ ਮੰਗ ਰਹੀਆਂ ਨੇ,ਬਟਾਲਾ ਵਿੱਚ ਜਦੋਂ ਤਰੁਣ ਚੁੱਘ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਬਾਹਰ ਆਏ ਤਾਂ ਕਿਹਾ ਕਿ ਕੈਪਟਨ ਸਾਨੂੰ ਸਵਾਲ ਪੁੱਛਣ ਤੋਂ ਨਹੀਂ ਰੋਕ ਸਕਦੇ,ਉਨ੍ਹਾਂ ਨੂੰ ਸ਼ਰਾਬ ਮਾਫ਼ੀਆ ਬਾਰੇ ਜਵਾਬ ਦੇਣਾ ਹੋਵੇਗਾ, ਸਿਰਫ਼ ਇੰਨਾ ਹੀ ਨਹੀਂ ਤਰੁਣ ਚੁੱਘ ਨੇ ਪੰਜਾਬ ਦੇ ਸ਼ਰਾਬਕਾਂਡ ਨੂੰ ਲੈਕੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੀ ਚੁੱਪੀ 'ਤੇ ਤੰਜ ਕੱਸਿਆ ਹੈ ਕਿਹਾ ਕਿੱਥੇ ਨੇ "ਪੱਪੂ ਤੇ ਪਿੰਕੀ" ?
ਨਸ਼ੇ ਮੁੱਦੇ 'ਤੇ ਇਸ ਵਜ੍ਹਾਂ ਨਾਲ ਰਾਹੁਲ ਦੀ ਐਂਟਰੀ
ਅਕਾਲੀ-ਬੀਜੇਪੀ ਸਰਕਾਰ ਵੇਲੇ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਵੱਡਾ ਉਸ ਵੇਲੇ ਬਣਿਆ ਸੀ ਜਦੋਂ ਰਾਹੁਲ ਗਾਂਧੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਕਿਹਾ ਸੀ ਸੂਬੇ ਵਿੱਚ 70 ਫ਼ੀਸਦੀ ਨੌਜਵਾਨ ਨਸ਼ੇ ਵਿੱਚ ਗ੍ਰਸਤ ਨੇ, ਕਾਂਗਰਸ ਨੇ ਇਸ ਮੁੱਦੇ ਨੂੰ ਵੱਡਾ ਸਿਆਸੀ ਮੁੱਦਾ ਬਣਾਇਆ ਸੀ ਤਾਂ ਅਕਾਲੀ ਦਲ ਅਤੇ ਬੀਜੇਪੀ ਨੇ ਰਾਹੁਲ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਸੀ, ਹੁਣ ਵਜ਼ਾਰਤ ਕਾਂਗਰਸ ਦੀ ਹੈ ਅਤੇ ਨਸ਼ੇ ਨਾਲ ਹੋਇਆ ਮੌਤਾਂ 'ਤੇ ਘੇਰ ਦੀ ਵਾਰੀ ਬੀਜੇਪੀ ਦੀ ਹੈ ਇਸ ਲਈ ਬੀਜੇਪੀ ਦੇ ਆਗੂ ਤਰੁਣ ਚੁੱਘ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛ ਰਹੇ ਨੇ ਕਿ ਆਖ਼ਿਰ ਹੁਣ ਕਿਉਂ ਨਹੀਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕੁੱਝ ਨਹੀਂ ਬੋਲ ਰਹੇ ਨੇ ? ਕੇਂਦਰ ਅਤੇ ਬੀਜੇਪੀ ਸ਼ਾਸਤ ਸੂਬਿਆਂ ਦੇ ਛੋਟੇ-ਛੋਟੇ ਮੁੱਦਿਆਂ 'ਤੇ ਮੋਦੀ ਸਰਕਾਰ ਤੋਂ ਜਵਾਬ ਮੰਗਣ ਵਾਲੇ ਰਾਹੁਲ ਕਿਉਂ ਨਹੀਂ ਕੈਪਟਨ ਸਰਕਾਰ ਤੋਂ ਕੋਈ ਸਵਾਲ ਪੁੱਛ ਰਹੇ ?
LIVE TV