ਕੈਪਟਨ ਸਰਕਾਰ ਦੇ ਜਨਤਾ ਦੀ ਜੇਬ ਭਰਨ ਵਾਲੇ 17 ਵੱਡੇ ਗੱਫੇ
Punjab Budget 2021 ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ ਬਜਟ
ਨਿਤਿਕਾ ਮਹੇਸ਼ਵਰੀ/ਅਨਮੋਲ ਗੁਲਾਟੀ/ਚੰਡੀਗੜ੍ਹ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 1,68,015 ਕਰੋੜ ਦਾ ਸਾਲ 2021-22 ਦਾ ਬਜਟ ਪੇਸ਼ ਕੀਤਾ ਹੈ, ਚੋਣ ਸਾਲ ਹੋਣ ਦੀ ਵਜ੍ਹਾਂ ਕਰਕੇ ਕੈਪਟਨ ਸਰਕਾਰ ਨੇ ਹੱਥ ਖੁੱਲ੍ਹਾ ਰੱਖਿਆ, ਹਾਲਾਂਕਿ ਟਿਰਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ ਪਿਛਲੇ 4 ਸਾਲ ਵਿੱਚ ਪੰਜਾਬ ਦਾ ਪ੍ਰਤੀ ਵਿਅਕਤੀ ਸਮਾਜਕ ਖੇਤਰ ਦਾ ਖਰਚਾ ਵੱਡੇ ਰਾਜਾਂ ਵਿਚੋਂ ਚੌਥਾ ਸਭ ਤੋਂ ਘੱਟ ਸੀ, ਜਿਸ ਵਿੱਚ ਸਰਕਾਰ ਨੇ ਸਿਰਫ 6,981 ਰੁਪਏ ਖ਼ਰਚ ਕੀਤੇ ਸਨ, ਤੁਲਨਾਤਮਕ ਤੌਰ ‘ਤੇ ਗੁਆਂਢੀ ਰਾਜ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ 13,233 ਰੁਪਏ ਹੈ। ਇਥੋਂ ਤਕ ਕਿ ਵੱਡੇ ਰਾਜਾਂ ਦੇ ਪ੍ਰਤੀ ਵਿਅਕਤੀ ਸਮਾਜਿਕ ਖੇਤਰ ਦੇ ਖਰਚਿਆਂ ਦੀ ਰਾਸ਼ਟਰੀ ਸਤ 8,962 ਰੁਪਏ ਹੈ, ਪਰ ਇਸ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 5ਵੇਂ ਸਾਲ ਵਿੱਚ ਸੂਬੇ ਦਾ ਖ਼ਜ਼ਾਨਾ ਖੋਲ ਦਿੱਤਾ ਹੈ ਲੋਕ ਭਲਾਈ ਦੀਆਂ ਸਕੀਮਾਂ ਨੂੰ ਡਬਲ ਕਰ ਦਿੱਤਾ
17 ਖੇਤਰਾਂ ਵਿੱਚ ਸਰਕਾਰ ਨੇ ਵੰਡੇ ਚੋਣ ਗੱਫੇ
1. ਬੁਢਾਪਾ ਪੈਨਸ਼ਨ 750 ਰੁਪਏ ਤੋਂ 1500 ਰੁਪਏ ਕੀਤੀ ਗਈ
2. ਅਸ਼ੀਰਵਾਦ ਸਕੀਮ 21000 ਤੋਂ 51000 ਕੀਤੀ ਗਈ
3 ਵਿਦਵਾ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀ ਗਈ
4. ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਤੇ ਵਿਦਿਆਰਥੀਆਂ ਲਈ ਸਫ਼ਰ ਫ੍ਰੀ ਕਰਨ ਦਾ ਐਲਾਨ
5. ਯਤੀਮ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀ ਗਈ
6. ਅਜ਼ਾਦੀ ਘੁਲਾਟਿਆਂ ਦੀ 330 ਯੂਨਿਟ ਫ੍ਰੀ ਬਿਜਲੀ ਦੇਣ ਦਾ ਫੈਸਲਾ
7. ਸਰਵੋਤਮ ਪੁਸਤਕ ਦੇ ਲਈ ਇਨਾਮ 21 ਹਜ਼ਾਰ ਤੋਂ ਵਧਾ ਕੇ 31 ਹਜ਼ਾਰ ਕੀਤਾ ਗਿਆ
8. ਲੇਖਕ ਪੈਨਸ਼ਨ 5000 ਤੋਂ ਵਧਾ ਕੇ15000
9. ਲੇਖਕ ਪਰਿਵਾਰ ਦੀ ਪੈਨਸ਼ਨ 2500 ਤੋਂ ਵਧਾ ਕੇ 15000 ਕਰ ਦਿੱਤੀ ਗਈ
10. ਪੰਜਾਬ ਸਾਹਿਤ ਰਤਨ ਅਵਾਰਡ ਦਾ ਇਨਾਮ ਵਧਾ ਕੇ 10 ਤੋਂ 20 ਲੱਖ ਕੀਤਾ ਗਿਆ
11. 200 ਯੂਨਿਟ ਮੁਫ਼ਤ ਬਿਜਲੀ BC ਅਤੇ -SC BPL ਨੂੰ ਦੇਣ ਦਾ ਫ਼ੈਸਲਾ
12. 31 ਮਾਰਚ ਤੋਂ ਪਹਿਲਾਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, 1 ਜੁਲਾਈ ਤੋਂ ਲਾਗੂ ਹੋਵੇਗਾ 6ਵਾਂ ਤਨਖ਼ਾਹ ਕਮਿਸ਼ਨ
13. 48,989 ਸਰਕਾਰੀ ਨੌਕਰੀਆਂ ਦੇਣ ਦਾ ਐਲਾਨ
14.ਨੌਕਰੀ ਕਰਨ ਵਾਲੀ ਮਹਿਲਾਵਾਂ ਲਈ ਲੁਧਿਆਣਾ, ਜਲੰਧਰ,ਮੋਹਾਲੀ, ਪਟਿਆਲਾ,ਮਾਨਸਾ,ਬਠਿੰਡਾ ਵਿੱਚ ਹੋਸਟਲ ਖੁੱਲਣਗੇ
15. 2021-22 'ਚ ਸਮਾਰਟ ਫੋਨ ਦੇ ਲਈ 100 ਕਰੋੜ ਖ਼ਰਚੇ ਜਾਣਗੇ
16. 2021-22 ਪੰਜਾਬ ਸਰਕਾਰ 1,13 ਲੱਖ ਕਿਸਾਨਾਂ ਦਾ 1,186 ਕਰੋੜ ਲੋਨ ਮੁਆਫ਼ ਕਰੇਗੀ
17. ਜਿੰਨਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਉਨ੍ਹਾਂ ਦਾ 526 ਕਰੋੜ ਲੋਨ ਮੁਆਫ਼ ਕੀਤਾ ਜਾਵੇਗਾ