Gurbani Telecast Row: CM ਭਗਵੰਤ ਮਾਨ ਦਾ SGPC ਨੂੰ ਲੈ ਵੱਡਾ ਬਿਆਨ, ਕਿਹਾ `ਲਾਲਚ ਦੀ ਹੱਦ ਹੁੰਦੀ ਐ...`
Gurbani Sattelite Telecast Row news: ਜਦੋਂ ਤੱਕ SGPC ਆਪਣਾ ਖੁਦ ਦਾ ਸੈਟਲਾਇਟ ਚੈਨਲ ਲਾਂਚ ਨਹੀਂ ਕਰਦੀ, ਉਦੋਂ ਤੱਕ ਪਹਿਲਾਂ ਵਾਂਗ ਹੀ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ।
Punjab SGPC-Gurbani Sattelite Telecast Row news: ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਯਾਨੀ ਸ਼ੁਕਰਵਾਰ ਨੂੰ ਪਹਿਲਾਂ SGPC ਵੱਲੋਂ ਬਿਆਨ ਦਿੱਤਾ ਗਿਆ ਕਿ ਜਦੋਂ ਤੱਕ SGPC ਆਪਣਾ ਖੁਦ ਦਾ ਸੈਟਲਾਇਟ ਚੈਨਲ ਲਾਂਚ ਨਹੀਂ ਕਰਦੀ, ਉਦੋਂ ਤੱਕ ਪਹਿਲੇ ਜਿਹੜੇ ਪ੍ਰਬੰਧ ਚੱਲ ਰਹੇ ਸਨ, ਉਸਨੂੰ ਹੀ ਅੱਗੇ ਵਧਾਉਣ ਦਾ ਆਦੇਸ਼ ਕੀਤਾ ਗਿਆ। ਹੁਣ ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੜ ਟਿੱਪਣੀ ਸਾਹਮਣੇ ਆਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਰਾਹੀਂ SGPC ਦੇ ਇਸ ਫੈਸਲੇ 'ਤੇ ਸਵਾਲ ਚੁੱਕਦਿਆਂ ਟਵੀਟ ਰਾਹੀਂ ਕਿਹਾ ਕਿ ਕਿਸੇ ਹੋਰ ਨਿਜੀ ਚੈਨਲ ਨੂੰ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਾਰਨ ਲਈ ਬੇਨਤੀ ਕਿਉਂ ਨਹੀਂ ਕੀਤੀ ਜਾ ਰਹੀ?
ਉਨ੍ਹਾਂ ਲਿਖਿਆ, "ਹੈਰਾਨੀ ਦੀ ਗੱਲ ਹੈ ਕਿ ਐੱਸਜੀਪੀਸੀ ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ..ਬਾਕੀਆਂ ਨੂੰ ਕਿਉਂ ਨਹੀਂ ?? ਕੀ ਉਹ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਫੇਰ ਅਨਿਸ਼ਚਤ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ?? ਲਾਲਚ ਦੀ ਹੱਦ ਹੁੰਦੀ ਐ..."
ਇਹ ਵੀ ਪੜ੍ਹੋ: Gurbani Telecast Row: ਟੀਵੀ ਚੈਨਲ ਜਰੀਏ ਵੀ ਜਾਰੀ ਰਹੇਗਾ ਗੁਰਬਾਣੀ ਦਾ ਪ੍ਰਸਾਰਣ!
ਇਸ ਤੋਂ ਕੁਝ ਹੀ ਮਿੰਟਾਂ ਬਾਅਦ SGPC ਵੱਲੋਂ ਦੱਸਿਆ ਗਿਆ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਖੁਦ ਦਾ ਸੈਟਲਾਇਟ ਚੈਨਲ ਲਾਂਚ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ ਪਹਿਲੇ ਜਿਹੜੇ ਪ੍ਰਬੰਧ ਚੱਲ ਰਹੇ ਸਨ ਉਵੇਂ ਹੀ ਅੱਗੇ ਵਧਾਉਣ ਦਾ ਆਦੇਸ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ 'ਚ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਸਿਆਸਤ ਭਖੀ ਹੋਈ ਹੈ ਅਤੇ ਸਿੱਖ ਗੁਰੂਦਵਾਰਾ ਸੋਧ ਬਿਲ ਦੇ ਪਾਸ ਹੋਣ ਤੋਂ ਬਾਅਦ ਹਰ ਕਿਸੇ ਦੇ ਜ਼ਹਿਨ 'ਚ ਇੱਕੋ ਹੀ ਸਵਾਲ ਸੀ ਕਿ ਹੁਣ ਫਿਰ ਗੁਰਬਾਣੀ ਪ੍ਰਸਾਰਣ ਕਿੱਥੇ ਹੋਵੇਗਾ? ਇਸ ਦੌਰਾਨ SGPC ਦਾ ਨਿਜੀ ਚੈਨਲ ਨਾਲ ਸਮਝੌਤਾ ਵੀ ਖਤਮ ਹੋਣ ਵਾਲਾ ਸੀ। ਇਸ ਕਰਕੇ SGPC ਵੱਲੋਂ ਨਿਜੀ ਚੈਨਲ ਨੂੰ ਚਿੱਟੀ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਉਹ ਗੁਰਬਾਣੀ ਦਾ ਪ੍ਰਸਾਰਣ ਫਿਲਹਾਲ ਪਹਿਲਾਂ ਵਾਂਗ ਹੀ ਜਾਰੀ ਰੱਖਣ।
(For more news apart from Punjab SGPC-Gurbani Telecast Row news, stay tuned to Zee PHH)