ਚੰਡੀਗੜ੍ਹ: ਦੇਸ਼ ਅੱਜ 72ਵਾਂ ਗਣਰਾਜ ਦਿਹਾੜਾ ਮਨਾ ਰਿਹਾ ਹੈ. ਦੇਸ਼ ਦੇ ਹਰ ਸੂਬੇ ਦੇ ਵਿਚ ਵੀ ਇਸ ਦਿਹਾੜੇ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ. ਇਸ ਮੌਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਖੇ ਤਿਰੰਗਾ ਝੰਡਾ ਫੇਹਰਾਇਆ। ਉਹਨਾਂ ਵੱਲੋਂ ਪੰਜਾਬ ਵਾਸੀਆਂ ਨੂੰ ਇਸ ਦਿਹਾੜੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।


COMMERCIAL BREAK
SCROLL TO CONTINUE READING


ਮੁੱਖਮੰਤਰੀ ਨੇ ਕੀਤਾ ਟਵੀਟ



ਗਣਰਾਜ ਦਿਹਾੜੇ ਮੌਕੇ ਮੁੱਖਮੰਤਰੀ ਪੰਜਾਬ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਪਣੇ ਦੇਸ਼ ਦੇ ਕਿਸਾਨਾਂ, ਫੌਜੀ ਜਵਾਨਾਂ, ਵਿਗਿਆਨੀਆਂ ਤੇ ਅਨੇਕਾਂ ਲੋਕਾਂ ਦੀਆਂ ਵੱਡੀਆਂ ਕੁਰਬਾਨੀਆਂ ਤੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹੋਏ ਆਓ ਆਪਣੇ ਦੇਸ਼ ਦਾ 72ਵਾਂ ਗਣਤੰਤਰ ਦਿਵਸ ਨਵੀਂ ਉਮੀਦ ਤੇ ਰੌਸ਼ਨ ਭਵਿੱਖ ਦੀ ਆਸ ਨਾਲ ਮਨਾਈਏ। ਗਣਤੰਤਰ ਦਿਵਸ ਸਾਡੇ ਲੋਕਤੰਤਰਿਕ ਅਧਿਕਾਰਾਂ ਅਤੇ ਸਾਡੇ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਸੁੰਤਤਰਤਾਵਾਂ ਦੀ ਰਾਖੀ ਲਈ ਕੀਤੇ ਗਏ ਵਾਅਦੇ ਦੀ ਪੁਸ਼ਟੀ ਕਰਨ ਦਾ ਮਹਤੱਵਪੂਰਣ ਅਵਸਰ ਹੈ। ਸਾਡਾ ਸੰਵਿਧਾਨ ਹੀ ਸਾਡੇ ਲੋਕਤੰਤਰ ਦੇਸ਼ ਦੀ ਅਸਲੀ ਤਾਕਤ ਹੈ।