Punjab Congress News: ਗਠਜੋੜ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਵੱਡੀ ਗੱਲ
ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪੰਜਾਬ ਲੰਮੇ ਸਮੇਂ ਤੋਂ ਪੰਜਾਬ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਵਿੱਚੋਂ ਇੱਕ ਰਹੀ ਹੈ। ਲੋਕ ਬਦਲਾਅ ਚਾਹੁੰਦੇ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਪਰ ਹੁਣ ਲੋਕ ਕਾਫੀ ਪਰੇਸ਼ਾਨ ਹਨ। ਪੰਜਾਬ ਵਿੱਚ ਆਰਥਿਕ ਤੇ
Punjab Congress News: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪੰਜਾਬ ਲੰਮੇ ਸਮੇਂ ਤੋਂ ਪੰਜਾਬ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਵਿੱਚੋਂ ਇੱਕ ਰਹੀ ਹੈ। ਲੋਕ ਬਦਲਾਅ ਚਾਹੁੰਦੇ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਪਰ ਹੁਣ ਲੋਕ ਕਾਫੀ ਪਰੇਸ਼ਾਨ ਹਨ।
ਪੰਜਾਬ ਵਿੱਚ ਆਰਥਿਕ ਤੇ ਅਮਨ ਕਾਨੂੰਨ ਦੀ ਵਿਵਸਥਾ ਕਾਫੀ ਖ਼ਰਾਬ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ 2024 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਡੇ ਫ਼ਰਕ ਨਾਲ ਜਿੱਤੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਗਠਜੋਠ ਦੀ ਅਗਵਾਈ ਕਾਂਗਰਸ ਕਰ ਰਹੀ ਹੈ ਤੇ ਇੱਕ ਗਠਜੋੜ ਦੀ ਅਗਵਾਈ ਭਾਜਪਾ ਕਰ ਰਹੀ ਹੈ। ਕਾਂਗਰਸ ਜਾਂ ਭਾਜਪਾ ਨੂੰ ਹੀ ਵੋਟ ਪਵੇਗੀ।
ਇਹ ਵੀ ਪੜ੍ਹੋ : Punjab News: ਪੰਜਾਬ ਦੇ 72 ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਲਈ ਹੋਏ ਰਵਾਨਾ; CM ਮਾਨ ਅਤੇ ਸਿੱਖਿਆ ਮੰਤਰੀ ਨੇ ਦਿੱਤੀਆਂ ਸ਼ੁਭ ਕਾਮਨਾਵਾਂ
ਆਮ ਆਦਮੀ ਪਾਰਟੀ ਦੇ ਕਿਤੇ ਵੀ ਪਤਾ ਨਹੀਂ ਲੱਗੇਗਾ। ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਿਉਂ ਕਰੀਏ? ਬਾਜਵਾ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਕਾਂਗਰਸ ਦੀ ਹਾਲਤ ਬਾਰੇ ਜਾਣਕਾਰੀ ਦੇਣ ਲਈ ਉਹ ਦਿੱਲੀ ਪਹੁੰਚੇ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ, "ਪੰਜਾਬ ਕਾਂਗਰਸ ਇਕਾਈ ਇਸ (ਆਪ ਨਾਲ ਗਠਜੋੜ ਕਰਨ) ਦੇ ਪੂਰੀ ਤਰ੍ਹਾਂ ਖਿਲਾਫ ਹੈ... ਮੈਂ ਸੋਮਵਾਰ ਨੂੰ ਮਲਿਕਾਅਰਜੁਨ ਖੜਗੇ ਨੂੰ ਮਿਲਾਂਗਾ ਅਤੇ ਉਨ੍ਹਾਂ (ਆਪ) ਨਾਲ ਗਠਜੋੜ ਨਾ ਕਰਨ ਦੀ ਬੇਨਤੀ ਕਰਾਂਗਾ। ਅਸੀਂ ਉਨ੍ਹਾਂ ਨਾਲ ਪਹਿਲਾਂ ਵੀ ਗਠਜੋੜ ਨਹੀਂ ਸੀ ਕਰਦੇ ਅਤੇ ਭਵਿੱਖ ਵਿੱਚ ਵੀ ਨਹੀਂ ਕਰਾਂਗੇ।"
ਦਿੱਲੀ ਵਿੱਚ ਇਕਜੁੱਟ ਹੋਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂ ਇੱਕ ਦੂਜੇ ਉਤੇ ਸ਼ਬਦੀ ਵਾਰ ਕਰ ਰਹੇ ਹਨ।
ਇਹ ਵੀ ਪੜ੍ਹੋ : Education News: ਪੰਜਾਬ ਦੇ ਇਸ ਸਕੂਲ 'ਚ ਪੰਜਾਬੀ ਲਾਜ਼ਮੀ ਨਹੀਂ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ