ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਇਸ ਸਾਲ 1 ਲੱਖ ਨੌਕਰੀਆਂ ਦਾ ਟੀਚਾ ਮਿਥਿਆ ਗਿਆ ਹੈ,ਇਸ  ਦੌਰਾਨ ਵੱਖ-ਵੱਖ ਵਿਭਾਗਾਂ ਵਾਂਗ  ਸਿੱਖਿਆ ਵਿਭਾਗ ਵੱਲੋਂ 3 ਵਿਸ਼ਿਆਂ ਦੇ ਅਧਿਆਪਕਾਂ ਦੀਆਂ  2392  ਅਸਾਮੀਆਂ ਕੱਢੀਆਂ ਗਈਆਂ ਨੇ, ਜਿੰਨਾਂ ਨੂੰ ਭਰਨ ਦੇ ਲਈ ਸਰਕਾਰ ਨੇ ਆਲ ਲਾਈਨ ਅਰਜ਼ੀਆਂ ਮੰਗਿਆ ਨੇ 


COMMERCIAL BREAK
SCROLL TO CONTINUE READING

 ਇਹ ਵੀ ਜ਼ਰੂਰ ਪੜੋ ਹੁਣੇ-ਹੁਣੇ ਪੰਜਾਬ ਦੇ ਬੇਰੁਜ਼ਗਾਰਾਂ ਲਈ ਨਿਕਲੀਆਂ ਸਰਕਾਰੀ ਨੌਕਰੀਆਂ,ਇਸ਼ਤਿਆਰ ਜਾਰੀ, ਆਨਲਾਈਨ ਕਰੋ ਅਪਲਾਈ


ਇੰਨਾਂ ਵਿਸ਼ਿਆਂ ਦੇ ਅਧਿਆਪਕਾਂ ਲਈ ਅਰਜ਼ੀ ਮੰਗੀ 


ਸਿੱਖਿਆ ਵਿਭਾਗ ਨੇ ਸਾਇੰਸ ਦੇ ਲਈ 518 ਪੋਸਟਾਂ ਕੱਢੀਆਂ ਨੇ, ਅੰਗਰੇਜ਼ੀ ਵਿਸ਼ੇ ਲਈ 380 ਅਤੇ ਗਣਿਤ ਦੇ ਲਈ  595 ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦੇ ਲਈ ਆਨਲਾਈਨ ਅਰਜ਼ੀਆਂ ਮੰਗਿਆ ਨੇ,ਇਸ ਤੋਂ ਇਲਾਵਾ ਸਰਹੱਦੀ   ਏਰੀਆ ਵਾਸਤੇ ਮਾਸਟਰ ਕਾਡਰ ਦੇ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਕੱਢੀਆਂ ਗਈਆਂ ਨੇ,ਇੰਨਾਂ ਅਹੁਦਿਆਂ 'ਤੇ ਨੌਕਰੀ ਲੈਣ ਵਾਲੇ ਲਈ ਸਰਕਾਰ ਨੇ ਅਖ਼ੀਰਲੀ ਤਰੀਕ ਦਾ ਵੀ ਐਲਾਨ ਕੀਤਾ ਹੈ 


ਇਹ ਹੈ ਅਖ਼ੀਰਲੀ ਤਰੀਕ 


ਸਿੱਖਿਆ ਵਿਭਾਗ ਵੱਲੋਂ ਕੱਢੀਆਂ ਗਈਆਂ  2392 ਅਧਿਆਪਕਾਂ ਦੀਆਂ ਪੋਸਟਾਂ ਦੇ ਲਈ  10 ਅਪ੍ਰੈਲ ਤੋਂ 1 ਮਈ ਦੇ ਵਿੱਚ ਆਨਲਾਈਨ ਅਪਲਾਈ ਕਰ ਸਕਦੇ ਨੇ