Raghav Chadha News: ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ - `ਭਾਰਤ ਦਾ ਸਸਪੈਂਡਡ ਸੰਸਦ ਮੈਂਬਰ`
Raghav Chadha Suspended: ਰਾਘਵ ਚੱਢਾ ਦੇ ਖਿਲਾਫ ਸੰਸਦ ਵਿੱਚ ਦਿੱਲੀ ਸੇਵਾ ਬਿੱਲ `ਤੇ ਪ੍ਰਸਤਾਵਿਤ ਸਿਲੈਕਟ ਕਮੇਟੀ ਵਿੱਚ ਸਹਿਮਤੀ ਦੇ ਬਗੈਰ ਮਤੇ `ਚ ਨਾਮ ਪਾਉਣ ਦੇ ਇਲਜ਼ਾਮ ਲੱਗੇ ਸਨ।
Raghav Chadha News: ਬੀਤੇ ਦਿਨੀਂ ਰਾਜ ਸਭ ਤੋਂ ਮੁਅੱਤਲ ਹੋਣ ਤੋਂ ਬਾਅਦ ਅੱਜ ਯਾਨੀ ਸ਼ੁਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਵੱਲੋਂ ਆਪਣੇ ਟਵਿੱਟਰ ਦਾ ਬਾਇਓ ਬਾਦਲ ਦਿੱਤਾ ਗਿਆ ਹੈ। ਰਾਘਵ ਚੱਢਾ ਦੇ ਖਿਲਾਫ ਸੰਸਦ ਵਿੱਚ ਦਿੱਲੀ ਸੇਵਾ ਬਿੱਲ 'ਤੇ ਪ੍ਰਸਤਾਵਿਤ ਸਿਲੈਕਟ ਕਮੇਟੀ ਵਿੱਚ ਸਹਿਮਤੀ ਦੇ ਬਗੈਰ ਮਤੇ 'ਚ ਨਾਮ ਪਾਉਣ ਦੇ ਇਲਜ਼ਾਮ ਲੱਗੇ ਸਨ। (Raghav Chadha Suspended from Rajya Sabha news)
ਦੱਸ ਦਈਏ ਕਿ ਰਾਘਵ ਚੱਢਾ ਵੱਲੋਂ ਇਸ ਦੌਰਾਨ ਆਪਣੇ ਟਵਿੱਟਰ ਬਾਇਓ, ਜੋ ਕਿ ਪਹਿਲਾਂ ਰਾਜ ਸਭ ਸਾਂਸਦ ਹੁੰਦਾ ਸੀ, ਨੂੰ ਬਦਲ ਕੇ "ਭਾਰਤ ਦਾ ਸਸਪੈਂਡਡ ਸੰਸਦ ਮੈਂਬਰ" ਰੱਖ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਰਾਘਵ ਚੱਢਾ ਨੇ ਹਾਲ ਹੀ ਵਿੱਚ ਇਲਜ਼ਾਮ ਲੱਗਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਰਾਹੀਂ ਭਾਜਪਾ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ 'ਤੇ ਝੂਠੇ ਮਾਮਲੇ ਪਾ ਕੇ ਭਾਜਪਾ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਅੱਜ ਦੇ ਸਮੇਂ ਵਿੱਚ ਸੱਚ ਵੀ ਸਾਬਿਤ ਹੋਇਆ।
ਦੱਸ ਦਈਏ ਕਿ ਭਾਜਪਾ ਵੱਲੋਂ ਰਾਘਵ ਚੱਢਾ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਵੱਲੋਂ ਬਿਨਾ ਇਜਾਜਤ ਮਤੇ 'ਚ MPs ਦਾ ਨਾਮ ਪਾ ਕੇ ਫਰਜੀਵਾੜਾ ਕੀਤਾ ਗਿਆ ਸੀ। ਇਸਦੇ ਜਵਾਬ ਵਿੱਚ ਰਾਘਵ ਚੱਢਾ ਨੇ ਕਿਹਾ ਸੀ ਕਿ ਰਾਜ ਸਭਾ ਦੀ ਰੂਲ ਬੁਕ ਦੇ ਮੁਤਾਬਕ ਮੈਂਬਰ ਦਾ ਨਾਮ ਪ੍ਰਸ੍ਤਾਵਿਤ ਕੀਤਾ ਜਾ ਸਕਤਾ ਹੈ ਅਤੇ ਕੋਈ ਵੀ ਮੈਂਬਰ ਨਾਮ ਪ੍ਰਸ੍ਤਾਵਿਤ ਕਰ ਸਕਦਾ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਪੇਪਰ ਦਿਖਾਇਆ ਜਾਵੇ ਜਿਸ 'ਤੇ ਉਨ੍ਹਾਂ ਦੇ ਦਸਤਖ਼ਤ ਹਨ।
ਇਸ ਦੌਰਾਨ ਰਾਘਵ ਚੱਢਾ ਵੱਲੋਂ ਲਗਾਤਾਰ ਇਸ ਗੱਲ 'ਤੇ ਜ਼ੋਰ ਪਾਇਆ ਗਿਆ ਸੀ ਕਿ ਉਨ੍ਹਾਂ ਵੱਲੋਂ ਕੋਈ ਵੀ ਹਸਤਾਖਰ ਜਮਾ ਨਹੀਂ ਕਰਵਾਏ ਗਏ ਸਨ।
ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ ਦੀ ਅਧਿਆਪਕਾ ਨੇ 2 ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਬਾਹਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਇਹ ਵੀ ਪੜ੍ਹੋ: Sarabjit Singh Kaka Lakhewali News: ਭਾਜਪਾ ਆਗੂ ਸਰਬਜੀਤ ਸਿੰਘ ਕਾਕਾ ਲੱਖੇਵਾਲੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ
(For more news apart from Raghav Chadha News, stay tuned to Zee PHH)