Rahul Gandhi ahead on OBC ahead of Lok Sabha Election 2024: ਜਿੱਥੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਉੱਥੇ ਵਾਰ ਪਲਟਵਾਰ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਦਾ ਵੀ ਇੱਕ ਬਿਆਨ ਆਇਆ ਜਿਸ ਵਿੱਚ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਇਹ ਸਮਾਂ ਆ ਗਿਆ ਹੈ ਜਦੋਂ ਭਾਰਤ ਦਾ ਐਕਸ-ਰੇ ਕੀਤਾ ਜਾਣਾ ਚਾਹੀਦਾ ਹੈ।  


COMMERCIAL BREAK
SCROLL TO CONTINUE READING

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ, "...ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਭਾਰਤ ਦਾ ਐਕਸ-ਰੇ ਕਰਨਾ ਪਵੇਗਾ। ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਜੇਕਰ 90 ਅਧਿਕਾਰੀ ਦੇਸ਼ ਚਲਾ ਰਹੇ ਹਨ ਅਤੇ ਇਸ ਵਿੱਚ ਓ.ਬੀ.ਸੀ. ਦੀ ਹਿੱਸੇਦਾਰੀ 5% ਹੈ ਤਾਂ ਕੀ? ਓ.ਬੀ.ਸੀ. ਜਨਸੰਖਿਆ 5% ਹੈ?... ਦੇਸ਼ ਵਿੱਚ ਇੱਕੋ ਇੱਕ ਮੁੱਦਾ ਜਾਤੀ ਜਨਗਣਨਾ ਹੈ। ਕਿੰਨੇ ਓਬੀਸੀ ਹਨ ਅਤੇ ਉਨ੍ਹਾਂ ਦੀ ਭਾਗੀਦਾਰੀ ਕੀ ਹੋਣੀ ਚਾਹੀਦੀ ਹੈ, ਇਹ ਸਭ ਤੋਂ ਵੱਡਾ ਸਵਾਲ ਹੈ।"