Rahul Gandhi Speech: ਮਣੀਪੁਰ ਹਿੰਸਾ ਨੂੰ ਲੈ ਕੇ ਸੰਸਦ `ਚ ਭੜਕੇ ਰਾਹੁਲ ਗਾਂਧੀ, ਕਿਹਾ `ਤੁਸੀਂ ਭਾਰਤ ਮਾਤਾ ਦਾ ਕਤਲ ਕੀਤਾ`
Rahul Gandhi Speech Today: ਰਾਹੁਲ ਗਾਂਧੀ ਨੇ ਕਿਹਾ ਕਿ `ਰਾਵਣ ਵੀ ਮਹਿਜ਼ ਦੋ ਲੋਕਾਂ ਦੀ ਸੁਣਦਾ ਸੀ ਇੱਕ ਤਾਂ ਮੇਘਨਾਥ ਅਤੇ ਇੱਕ ਕੁੰਭਕਰਨ, ਤੇ ਉਸੇ ਤਰ੍ਹਾਂ ਮੋਦੀ ਜੀ ਵੀ ਬਸ ਦੋ ਲੋਕਾਂ ਨੂੰ ਸੁਣਦੇ ਹਨ, ਇੱਕ ਅਮਿਤ ਸ਼ਾਹ ਦੀ ਤੇ ਇੱਕ ਅਡਾਨੀ ਦੀ।`
Rahul Gandhi Speech in Parliament's Lok Sabha on Manipur violence: ਮਣੀਪੁਰ ਹਿੰਸਾ ਨੂੰ ਲੈ ਕੇ ਪਾਰਲੀਮੈਂਟ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ "ਤੁਸੀਂ ਭਾਰਤ ਮਾਤਾ ਦਾ ਕਤਲ ਕੀਤਾ।" ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਵੱਲੋਂ ਮਣੀਪੁਰ ਵਿੱਚ ਭਾਰਤ ਦਾ ਕਤਲੇਆਮ ਕੀਤਾ ਗਿਆ।
ਰਾਹੁਲ ਗਾਂਧੀ ਨੇ ਕਿਹਾ ਕਿ, "ਤੁਸੀਂ ਦੇਸ਼ ਭਗਤ ਨਹੀਂ ਦੇਸ਼-ਧ੍ਰੋਹੀ ਹੋ।" ਇੰਨਾ ਹੀ ਨਹੀਂ, ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ "ਇੱਕ ਮਾਂ ਮੇਰੀ ਇੱਥੇ ਬੈਠੀ ਹੈ, ਤੇ ਇੱਕ ਨੂੰ ਤੁਸੀਂ ਮਣੀਪੁਰ ਵਿੱਚ ਮਾਰ ਦਿੱਤਾ। " ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਅਡਾਨੀ ਦੇ ਇਲਾਵਾ ਕਿਸੇ ਹੋਰ ਦੀ ਗੱਲ ਨਹੀਂ ਸੁਣਦੇ। ਇਸ ਦੌਰਾਨ ਉਨ੍ਹਾਂ ਕਿਹਾ ਕਿ "ਰਾਵਣ ਵੀ ਮਹਿਜ਼ ਦੋ ਲੋਕਾਂ ਦੀ ਸੁਣਦਾ ਸੀ ਇੱਕ ਤਾਂ ਮੇਘਨਾਥ ਅਤੇ ਇੱਕ ਕੁੰਭਕਰਨ, ਤੇ ਉਸੇ ਤਰ੍ਹਾਂ ਮੋਦੀ ਜੀ ਵੀ ਬਸ ਦੋ ਲੋਕਾਂ ਨੂੰ ਸੁਣਦੇ ਹਨ, ਇੱਕ ਅਮਿਤ ਸ਼ਾਹ ਦੀ ਤੇ ਇੱਕ ਅਡਾਨੀ ਦੀ।
ਇਸੇ ਤਰ੍ਹਾਂ ਉਨ੍ਹਾਂ ਅੱਗੇ ਕਿਹਾ ਕਿ "ਉਹ ਹਨੂੰਮਾਨ ਜੀ ਨਹੀਂ ਸਨ ਜਿਨ੍ਹਾਂ ਨੇ ਲੰਕਾ ਜਲਾਈ, ਉਹ ਰਾਵਣ ਦਾ ਹੰਕਾਰ ਸੀ, ਜਿਸ ਕਰਕੇ ਲੰਕਾ ਖ਼ਾਕ ਹੋ ਗਈ। ਰਾਮ ਜੀ ਨੇ ਰਾਵਣ ਨੂੰ ਨਹੀਂ ਮਾਰਿਆ, ਉਹ ਰਾਵਣ ਦਾ ਹੰਕਾਰ ਸੀ ਜਿਸ ਕਰਕੇ ਉਸਦੀ ਮੌਤ ਹੋ ਗਈ।"
ਇਸ ਦੌਰਾਨ ਰਾਹੁਲ ਗਾਂਧੀ ਦੇ ਮਣੀਪੁਰ 'ਚ ਭਾਰਤ ਮਾਤਾ ਦੀ ਹੱਤਿਆ ਵਾਲੇ ਮਾਮਲੇ 'ਤੇ ਸਮ੍ਰਿਤੀ ਇਰਾਨੀ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਉਹ ਇਸ ਬਿਆਨ ਦੀ ਨਿੰਦਾ ਕਰਦੇ ਹਨ ਅਤੇ ਉਹ ਹੈਰਾਨ ਹੈ ਕਿ ਕਿਵੇਂ ਭਾਰਤ ਮਾਤਾ ਦੀ ਹੱਤਿਆ ਵਰਗੇ ਬਿਆਨ 'ਤੇ ਕਾਂਗਰਸ ਤਾੜੀਆਂ ਮਾਰ ਰਹੀ ਹੈ। ਮਣੀਪੁਰ ਨੂੰ ਅੱਡ ਨਹੀਂ ਕੀਤਾ ਗਿਆ ਉਹ ਭਾਰਤ ਦਾ ਹਿੱਸਾ ਸੀ ਹੈ ਤੇ ਰਹੇਗਾ।
ਆਪਣੇ ਭਾਸ਼ਾਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਕਿਹਾ ਕਿ "ਅੱਜ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਦਾ ਭਾਸ਼ਣ ਕਿਸੇ ਹੋਰ ਦਿਸ਼ਾ ਹੋਵੇਗਾ।" ਉਨ੍ਹਾਂ ਕਿਹਾ ਕਿ "ਅੱਜ ਮੈਂ ਦਿਮਾਗ ਤੋਂ ਨਹੀਂ ਦਿਲ ਨਾਲ ਬੋਲਣਾ ਚਾਹੁੰਦਾ ਹਾਂ। ਪਿਛਲੇ ਸਾਲ, ਮੈਂ 120 ਦਿਨਾਂ ਲਈ ਭਾਰਤ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਦਾ ਸਫ਼ਰ ਤੈਅ ਕੀਤਾ। ਮੈਂ ਇਕੱਲਾ ਨਹੀਂ ਸੀ, ਉੱਥੇ ਬਹੁਤ ਸਾਰੇ ਲੋਕ ਸਨ. ਮੈਂ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕੀਤੀ ਤੇ ਯਾਤਰਾ ਅਜੇ ਸਮਾਪਤ ਨਹੀਂ ਹੋਈ।"
ਰਾਹੁਲ ਗਾਂਧੀ ਨੇ ਕਿਹਾ ਕਿ "ਯਾਤਰਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਉਂ ਚੱਲ ਰਹੇ ਹੋ, ਤੁਹਾਡਾ ਉਦੇਸ਼ ਕੀ ਹੈ? ਤੁਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਕਿਉਂ ਜਾ ਰਹੇ ਹੋ? ਸ਼ੁਰੂਆਤ ਵਿੱਚ, ਮੈਂ ਜਵਾਬ ਦੇਣ ਦੇ ਯੋਗ ਨਹੀਂ ਸੀ ਕਿਉਂਕਿ ਮੈਨੂੰ ਵੀ ਪਤਾ ਨਹੀਂ ਸੀ ਕਿ ਮੈਂ ਅਜਿਹਾ ਕਿਉਂ ਸ਼ੁਰੂ ਕੀਤਾ?"
"ਜਦੋਂ ਮੈਂ ਸ਼ੁਰੂ ਵਿੱਚ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਤਾਂ ਮੇਰੇ ਗੋਡੇ ਵਿੱਚ ਦਰਦ ਹੋਣ ਕਾਰਨ ਮੈਨੂੰ ਕਾਫੀ ਦਰਦ ਹੋ ਰਿਹਾ ਸੀ ਜਿਸ ਨੇ ਮੇਰੇ ਹੰਕਾਰ ਨੂੰ ਤੋੜ ਦਿੱਤਾ। ਜਦੋਂ ਮੈਂ ਸਫ਼ਰ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਅੰਦਰ ਜੋ ਹੰਕਾਰ ਸੀ ਉਹ ਖਤਮ ਹੋ ਗਿਆ। ਉਸ ਸਮੇਂ, ਮੈਨੂੰ ਇਹ ਵੀ ਯਕੀਨ ਨਹੀਂ ਸੀ ਕਿ ਮੈਂ ਕੱਲ੍ਹ ਤੁਰ ਸਕਾਂਗਾ ਜਾਂ ਨਹੀਂ। ਪਰ ਜਦੋਂ ਵੀ ਮੈਂ ਅਗਲੇ ਦਿਨ ਤੁਰਦਾ ਸੀ, ਕੋਈ ਨਾ ਕੋਈ ਬੰਦਾ ਬਚਾਅ ਲਈ ਆ ਜਾਂਦਾ ਸੀ।"
ਇਹ ਵੀ ਪੜ੍ਹੋ: Bharat Jodo Yatra 2.0 news: ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ਰਾਹੁਲ ਗਾਂਧੀ
(For more news apart from Rahul Gandhi Speech in Parliament's Lok Sabha on Manipur violence, stay tuned to Zee PHH)