ਨੀਤਿਕਾ ਮਹੇਸ਼ਵਰੀ /ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਸਰਕਾਰ ਦੇ ਵਿਚਕਾਰ ਠਣੀ ਪਈ ਹੈ. ਲਗਾਤਾਰ ਸਿੱਧੂ ਆਕਰਾਮਕ ਤੇਵਰ ਦਿਖਾਉਂਦੇ ਨਜ਼ਰ ਆ ਰਹੇ ਹਨ ਅਤੇ ਟਵਿੱਟਰ ਤੇ ਸਰਗਰਮ ਹਨ. ਜਿਸ ਵਿੱਚ ਉਹ ਕੈਪਟਨ ਦੇ ਉੱਤੇ ਨਿਸ਼ਾਨਾ ਸਾਧਣ ਤੋਂ ਨਹੀਂ ਝੁਕਦੇ। ਕਦੇ ਬੇਅਦਬੀ ਦੇ ਮੁੱਦੇ ਤੇ ਕਦੀ ਐੱਸਆਈਟੀ ਦੇ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਸ਼ੀਸ਼ਾ ਵਿਖਾ ਰਹੇ ਹਨ.  ਅੱਜ ਫੇਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਸਿੱਧਾ ਸੱਤਾ ਦੇ ਉਤੇ ਨਿਸ਼ਾਨਾ ਸਾਧਿਆ ਹੈ  



COMMERCIAL BREAK
SCROLL TO CONTINUE READING

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਇਸ ਗੱਲ ਉਤੇ ਸਹਿਮਤ ਹਨ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ  ਪੁਲਿਸ ਅਤੇ ਅਫ਼ਸਰ ਪਹਿਲਾਂ ਹੀ ਬਾਦਲ ਪਰਿਵਾਰ ਦੇ ਮੁਤਾਬਿਕ ਕੰਮ ਕਰਦੇ ਹਨ ਉਹ ਸਾਡੇ ਵਿਧਾਇਕਾਂ ਅਤੇ ਵਰਕਰਾਂ ਦੀ ਗੱਲ ਨਹੀਂ ਸੁਣਦੇ ਏਦਾਂ ਲੱਗਦਾ ਹੈ ਜਿਵੇਂ ਹੁਣ ਸਰਕਾਰ ਲੋਕ ਭਲਾਈ ਨਹੀਂ ਮਾਫ਼ੀਆ ਰਾਜ ਨੂੰ ਚਲਾਈ ਰੱਖਣ ਦੇ ਲਈ ਚੱਲ ਰਹੀ ਹੈ  


ਦੱਸ ਦਈਏ ਕਿ ਜ਼ੀ ਮੀਡੀਆ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਇੰਟਰਵਿਊ ਕੀਤਾ ਗਿਆ ਸੀ ਜਿਸਦੇ ਵਿਚ ਉਹਨਾਂ ਨੇ ਸਿੱਧੂ ਦੇ ਉੱਤੇ ਆਪਣੀ ਰਾਇ ਸਾਫ ਕੀਤੀ ਸੀ ਕਿ ਸਿੱਧੂ  ਨੂੰ  ਕਰੜੇ ਲਫ਼ਜ਼ਾਂ ਵਿੱਚ ਲਤਾੜਿਆ ਸੀ ਇਸ ਤੋਂ ਬਾਅਦ ਲਗਾਤਾਰ ਸਿੱਧੂ ਟਵੀਟ ਕਰ ਕੇ ਆਪਣੀ ਭੜਾਸ ਕੱਢ ਰਹੇ ਸਨ  ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸ਼ਨੀਵਾਰ ਨੂੰ ਟਵੀਟ ਕੀਤਾ ਗਿਆ ਸੀ ਜਿਸਦੇ ਵਿਚ ਉਨ੍ਹਾਂ ਨੇ ਨਵੀਂ ਬਣੀ ਸਿੱਟ ਦੇ ਉੱਤੇ ਆਪਣੀ ਰਾਏ ਰੱਖੀ ਸੀ  ਇੱਥੇ ਹੀ ਲਗਾਤਾਰ ਸਿੱਧੂ ਕੈਪਟਨ ਅਤੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੇ ਹਨ ਉਨ੍ਹਾਂ ਦੀਆਂ ਗੁਪਤ ਮੀਟਿੰਗਾਂ ਵੀ ਨਵੇਂ ਧੜੇ ਵੱਲ ਇਸ਼ਾਰਾ ਕਰ ਰਹੀਆਂ ਹਨ


WATCH LIVE TV