ਦੇਵ ਨੰਦ ਸ਼ਰਮਾ/ਫਰੀਦਕੋਟ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਬਣੀ ਨਵੀ SIT ਵੱਲੋਂ ਸਾਬਕਾ DGP ਸੁਮੇਧ ਸੈਣੀ,ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਆਈ ਜੀ ਪਰਮਰਾਜ ਉਮਰਾਨੰਗਲ ਦੇ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਤੀ ਦਰਖ਼ਾਸਤ ਤੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਨਕਾਰ ਕਰ ਦਿੱਤਾ ਸੀ. ਜਦਕਿ ਆਈ ਜੀ ਪਰਰਮਰਾਜ ਉਮਰਾਨੰਗਲ ਵੱਲੋਂ ਆਪਣੀ ਸਹਿਮਤੀ ਜਤਾਈ ਗਈ ਸੀ ਜਿਸ ਦੇ ਚਲੱਦੇ ਅੱਜ ਉਨ੍ਹਾਂ ਵੱਲੋਂ ਅਦਾਲਤ ਚ ਪੇਸ਼ ਹੋਕੇ ਆਪਣੇ ਵਕੀਲ ਜਰੀਏ ਅਦਾਲਤ ਨੂੰ ਆਪਣਾ ਸਹਿਮਤੀ ਪੱਤਰ ਦਰਜ਼ ਕਰਵਾਇਆ।


COMMERCIAL BREAK
SCROLL TO CONTINUE READING

ਆਈ ਜੀ ਉਮਰਨਾਗਲ ਨੇ ਕਿਹਾ ਕਿ ਮੇਰੇ ਵੱਲੋਂ ਸ਼ੁਰੂ ਤੋਂ ਹੀ ਹਰ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਸਹਿਯੋਗ ਦਿੰਦਾ ਰਹਾਂਗਾ। ਹੁਣ ਵੀ ਸਿਟ ਦੀ ਮੰਗ 'ਤੇ ਮੈਂ ਨਾਰਕੋ ਟੈਸਟ ਲਯੀ ਸਹਿਮਤੀ ਦਿੱਤੀ ਹੈ ਭਾਵੇ ਪੰਜ ਵਾਰ ਕਰਵਾਇਆ ਜਾਵੇ ਪਰ ਦੂਜੇ ਪਾਸੇ ਕੁਵਰ ਵਿਜੇ ਪ੍ਰਤਾਪ ਦਾ ਵੀ ਨਾਰਕੋ ਟੈਸਟ ਹੋਵੇ ਜਿਨ੍ਹਾਂ ਵੱਲੋਂ ਨਿੱਜੀ ਰੰਜਿਸ਼ ਦੇ ਚਲੱਦੇ ਮੇਰੇ ਨਾਲ ਇਹ ਵਿਹਾਰ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੋਟਕਪੂਰਾ ਘਟਨਾਕ੍ਰਮ ਸਮੇ ਮੇਰੀ ਮੌਜੂਦਗੀ ਨਿਯਮ ਮੁਤਾਬਿਕ ਸੀ ਪਰ ਬਹਿਬਲ ਗੋਲੀਕਾਂਡ ਚ ਮੇਰੀ ਮੌਜੂਦਗੀ ਨਾ ਹੋਣ ਦੇ ਚਲੱਦੇ ਵੀ ਮੇਨੂ ਨਾਮਜ਼ਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅੱਗੇ ਵੀ ਮੈਂ ਜਾਂਚ ਚ ਹਰ ਤਰਾਂ ਦਾ ਸਹਿਯੋਗ ਦਿੰਦਾ ਰਹਾਂਗਾ।