Punjab News: ਵਿਰਸਾ ਸਿੰਘ ਵਲਟੋਹਾ ਨੇ ਗੁਰਬਾਣੀ `ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ
Punjab News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਗੁਰਬਾਣੀ ਉਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 48 ਘੰਟਿਆਂ ਵਿੱਚ ਗੁਰਬਾਣੀ ਦਾ ਲਾਈਵ ਪ੍ਰਸਾਰਣ ਚਲਾ ਕੇ ਦਿਖਾਉਣ ਦੀ ਚੁਣੌਤੀ ਦਿੱਤੀ ਹੈ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਭਗਵੰਤ ਮਾਨ ਵੱਲੋਂ ਇਹ ਦਾਅਵਾ ਕਿ 24 ਘੰਟੇ ਅੰਦਰ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੀ ਸਿੱਖ ਸੰਗਤ ਤੱਕ ਨਵੇਂ ਸੈਟੇਲਾਈਟ ਚੈਨਲ ਰਾਹੀਂ ਗੁਰਬਾਣੀ ਕੀਰਤਨ ਪ੍ਰਸਾਰਣ ਪਹੁੰਚਾਇਆ ਜਾ ਸਕਦਾ ਹੈ। ਇਸ ਦਾਅਵੇ 'ਤੇ ਕਈ ਸਵਾਲ ਉੱਠਦੇ ਹਨ। ਕੀ ਅਜਿਹਾ ਸੰਭਵ ਹੈ ? ਕੀ ਨਵਾਂ ਸੈਟੇਲਾਈਟ ਚੈਨਲ ਲਗਾ ਕੇ 24 ਘੰਟਿਆਂ ਵਿੱਚ ਗੁਰਬਾਣੀ ਕੀਰਤਨ ਪ੍ਰਸਾਰਣ ਵੱਖ-ਵੱਖ ਦੇਸ਼ਾਂ ਦੀ ਸੰਗਤ ਤੱਕ ਪਹੁੰਚਾਇਆ ਜਾ ਸਕਦਾ ਹੈ ?
ਕੀ ਪਹਿਲਾਂ ਵਾਂਗ ਹੀ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਤੇ ਗੁਰਬਾਣੀ ਕੀਰਤਨ ਅਤੇ ਸ਼ਾਮ ਨੂੰ ਗੁਰਬਾਣੀ ਕੀਰਤਨ ਤੇ ਸੋਦਰਿ ਰਹਿਰਾਸ ਸਾਹਿਬ ਆਦਿ ਦਾ ਨਿਤਨੇਮ ਮਿਲੇਗਾ.?? ਬੜੀ ਚੰਗੀ ਗੱਲ ਹੈ, ਜੇ ਅਜਿਹਾ ਹੋ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਮੇਰੇ ਅਨੁਸਾਰ ਜਵਾਬ ਹੈ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਵਿੱਤਰ ਗੁਰਬਾਣੀ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ : Punjabi Girl Missing News: ਸਾਊਦੀ ਅਰਬ 'ਚ ਪੰਜਾਬ ਦੀਆਂ 2 ਲੜਕੀਆਂ ਲਾਪਤਾ, ਮਨਜਿੰਦਰ ਸਿਰਸਾ ਨੇ ਸਰਕਾਰ ਨੂੰ ਲੱਭਣ ਦੀ ਕੀਤੀ ਅਪੀਲ
ਗੁਰਬਾਣੀ ਕੀਰਤਨ ਪ੍ਰਸਾਰਣ 'ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ। ਸੰਗਤ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਇਥੇ ਕੋਈ ਇੱਕ ਨਿੱਜੀ ਚੈਨਲ ਦਾ ਪੱਖ ਨਹੀਂ ਪੂਰਿਆ ਜਾ ਰਿਹਾ ਪਰ ਜਦ ਤੱਕ ਸ਼੍ਰੋਮਣੀ ਕਮੇਟੀ ਆਪਣਾ ਯੋਗ ਪ੍ਰਬੰਧ ਨਹੀਂ ਕਰ ਲੈਂਦੀ ਉਸ ਸਮੇਂ ਤੱਕ ਚੱਲ ਰਹੇ ਸਿਸਟਮ 'ਤੇ ਸਵਾਲ ਉਠਾਉਣਾ ਕਿੰਨਾ ਕੁ ਵਾਜਬ ਹੈ? ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੀ ਐਲਾਨ ਕੀਤਾ ਗਿਆ ਹੈ ਕਿ ਦੋ ਤੋਂ ਤਿੰਨ ਮਹੀਨੇ ਵਿੱਚ ਯੋਗ ਪ੍ਰਬੰਧ ਕਰ ਲਿਆ ਜਾਵੇਗਾ।
ਇਸ ਸਬੰਧੀ ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਕਿਸੇ ਹੋਰ ਇਤਿਹਾਸ ਸਥਾਨ ਤੋਂ ਲਾਈਵ ਪ੍ਰਸਾਰਣ 48 ਘੰਟਿਆਂ ਵਿੱਚ ਨਿੱਜੀ ਚੈਨਲ ਵਾਂਗ ਚਲਾ ਕੇ ਦਿਖਾਓ ਨਹੀਂ ਤਾਂ ਇਸ ਪਵਿੱਤਰ ਗੁਰਬਾਣੀ ਦੇ ਨਾਮ 'ਤੇ ਸਿਆਸਤ ਕਰਨੀ ਬੰਦ ਕਰ ਦਿਓ।
ਇਹ ਵੀ ਪੜ੍ਹੋ : Punjab News: ਮਾਨਸਾ 'ਚ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ ਹੋਈ ਮੌਤ