ਮੱਧ ਪ੍ਰਦੇਸ਼ : ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਇਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਨੇ,ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਫਾਇਦੇ ਦੱਸ ਦੇ ਹੋਏ ਕਿਹਾ ਕੁੱਝ ਲੋਕ ਕਿਸਾਨਾਂ ਦੇ ਨਾਂ ਤੇ ਆਪਣੀਆਂ ਰੋਟੀਆਂ ਸੇਕ ਰਹੇ ਨੇ,ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੇ ਯੂਪੀਏ ਸਰਕਾਰ ਦੀ ਕਰਜ਼ ਮੁਆਫੀ ਸਕੀਮ ਤੇ ਵੀ ਸਵਾਲ ਚੁੱਕੇ ਉਨ੍ਹਾਂ ਕਿਹਾ ਸਿਰਫ਼ ਵੱਡੇ ਕਿਸਾਨਾਂ ਨੂੰ ਇਸ ਨਾਲ ਫਾਇਦਾ ਹੋਇਆ ਸੀ,ਉਨ੍ਹਾਂ ਕਿਹਾ ਜਿਹੜੇ ਸੁਧਾਰ 25 ਸਾਲ ਪਹਿਲਾਂ ਹੋਣੇ ਚਾਹੀਦੇ ਸਨ ਉਹ ਹੁਣ ਹੋ ਰਹੇ ਨੇ,ਪ੍ਰਧਾਨ ਮੰਤਰੀ ਨੇ ਇੱਕ ਵਾਰ ਮੁੜ ਤੋਂ ਸਾਫ਼ ਕੀਤਾ ਕਿ ਇਸ ਸਾਲ MSP 'ਤੇ ਹੀ ਖ਼ਰੀਦ ਹੋਈ ਹੈ ਜੇਕਰ ਬੰਦ ਕਰਨਾ ਹੁੰਦਾ ਤਾਂ ਕਾਨੂੰਨ ਲਾਗੂ ਹੋਏ 6 ਮਹੀਨੇ ਹੋ ਚੁੱਕੇ ਨੇ ਹੁਣ ਤੱਕ ਬੰਦ ਕਰ ਦਿੱਤਾ ਜਾਂਦਾ,ਕੁੱਝ ਲੋਕ ਇਸ 'ਤੇ ਗੁਮਰਾਹ ਕਰ ਰਹੇ ਨੇ,ਪ੍ਰਧਾਨ ਮੰਤਰੀ ਵੱਲੋਂ UPA ਸਰਕਾਰ ਅਤੇ ਆਪਣੀ ਸਰਕਾਰ ਵੱਲੋਂ ਦਿੱਤੀ ਜਾ ਰਹੀ MSP ਦਾ ਅੰਤਰ ਵੀ ਗਿਣਵਾਇਆ,ਪ੍ਰਧਾਨ ਮੰਤਰੀ ਨੇ ਕਿਹਾ APMC ਕਾਨੂੰਨ ਨੂੰ ਲੈਕੇ ਵੀ ਗੱਲਤ ਫ਼ੈਮੀਆਂ ਫੈਲਾਇਆਂ ਜਾ ਰਹੀਆਂ ਨੇ,ਉਨ੍ਹਾਂ ਕਿਹਾ ਸਰਕਾਰ ਨੇ ਕਿਸਾਨਾਂ ਨੂੰ ਬਦਲ ਦਿੱਤਾ ਕਿ ਉਹ ਪ੍ਰਾਈਵੇਟ ਵਿੱਚ ਵੇਚਣ ਜਾਂ ਫਿਰ ਸਰਕਾਰੀ ਜਿੱਥੇ ਵਧ ਕੀਮਤ ਵੇਚੇ ਉਧਰ ਵੇਚ ਸਕਦੇ ਨੇ,ਪਰ ਪਹਿਲਾਂ ਕਿਸਾਨਾਂ ਕੋਲ ਇਹ ਬਦਲ ਨਹੀਂ ਸੀ


COMMERCIAL BREAK
SCROLL TO CONTINUE READING

ਪ੍ਰਧਾਨ ਮੰਤਰੀ ਮੋਦੀ LIVE