ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਇੱਕ ਹਫ਼ਤੇ ਦੇ ਅੰਦਰ 71.5 ਫ਼ੀਸਦੀ ਕੋਰੋਨਾ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਫਰਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਸ਼ੁਰੂ ਹੋਈ ਕੋਰੋਨਾ ਦੀ ਰਫ਼ਤਾਰ ਨੇ ਮਾਰਚ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ, 3 ਦਿਨਾਂ ਦੇ ਅੰਦਰ ਪੰਜਾਬ ਵਿੱਚ 2000 ਤੋਂ ਵਧ ਮਾਮਲੇ ਦਰਜ ਕੀਤੇ ਗਏ ਨੇ, ਕੋਰੋਨਾ ਦੇ 24 ਘੰਟੇ ਦੇ ਅੰਦਰ ਆਏ ਤਾਜ਼ਾ ਮਾਮਲਿਆਂ ਨੇ ਪੰਜਾਬ ਸਰਕਾਰ ਦੀ ਕੋਵਿਡ ਟੀਮ ਦੇ ਮੁੱਖੀ ਡਾਕਟਰ ਤਲਵਾਰ ਦੇ ਦਾਅਵਿਆਂ 'ਤੇ ਮੋਹਰ ਲੱਗਾ ਦਿੱਤੀ ਹੈ, ਡਾਕਟਰ ਤਲਵਾਰ ਨੇ 23 ਫਰਵਰੀ ਨੂੰ 2 ਹਫ਼ਤੇ ਦੇ ਅੰਦਰ 800 ਕੇਸ ਰੋਜ਼ਾਨਾ ਆਉਣ ਬਾਰੇ ਜਾਣਕਾਰੀ ਦਿੱਤੀ ਸੀ ਪਰ ਬੁੱਧਵਾਰ ਨੂੰ ਆਏ ਅੰਕੜੇ ਮੁਤਾਬਿਕ ਇਹ ਅੰਕੜਾ ਇੱਕ  ਹਫ਼ਤੇ ਦੇ ਅੰਦਰ ਹੀ ਪਹੁੰਚ ਗਿਆ ਹੈ, ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ 778 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਹੋਏ ਨੇ, ਖ਼ਾਸ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਮਾਮਲੇ ਸਾਹਮਣੇ ਆਏ ਨੇ 


COMMERCIAL BREAK
SCROLL TO CONTINUE READING

ਪੰਜਾਬ ਵਿੱਚ ਕੋਰੋਨਾ ਦੀ ਬੇਲਗਾਮ ਰਫ਼ਤਾਰ


ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ 24 ਘੰਟੇ ਦੇ ਅੰਦਰ 778 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿੰਨਾਂ ਵਿੱਚ ਸਭ ਤੋਂ ਵਧ ਸ਼ਹੀਦ ਭਗਤ ਸਿੰਘ ਨਗਰ ਤੋਂ 108, ਜਲੰਧਰ ਤੋਂ 96,ਪਟਿਆਲਾ 80,ਲੁਧਿਆਣਾ 72,ਮੋਹਾਲੀ 67,ਅੰਮ੍ਰਿਤਸਰ 62, ਕਪੂਰਥਲਾ 63, ਗੁਰਦਾਸਪੁਰ 61, ਜਦਕਿ ਹੁਸ਼ਿਆਰਪੁਰ,ਫਿਰੋਜ਼ਪੁਰ, ਸੰਗਰੂਰ ਵਿੱਚ 19-19 ਮਾਮਲੇ ਦਰਜ ਹੋਏ ਨੇ, ਬਾਕੀ ਥਾਵਾਂ ਤੋਂ ਵੀ ਅੰਕੜਾ ਦਹਾਈ ਤੋਂ ਵਧ ਹੈ 


ਪੰਜਾਬ ਵਿੱਚ ਕੋਰੋਨਾ ਦੇ ਕੁੱਲ ਮਾਮਲੇ 


ਪੰਜਾਬ ਵਿੱਚ 24 ਘੰਟੇ ਦੇ ਅੰਦਰ 27548 ਕੋਰੋਨਾ ਟੈਸਟ ਹੋਏ ਨੇ, ਸੂਬੇ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 5593 ਤੱਕ ਪਹੁੰਚ ਗਈ ਹੈ, ਸੂਬੇ ਵਿੱਚ ਹੁਣ ਤੱਕ 5872 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ 
 
ਫਰਵਰੀ ਦੇ ਦੂਜੇ ਹਫ਼ਤੇ ਤੋਂ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋਏ ਸਨ, ਦੂਜੇ ਹਫ਼ਤੇ ਵਿੱਚ ਸੂਬੇ ਵਿੱਚ 300 ਤੋਂ 350 ਮਾਮਲੇ ਆ ਰਹੇ ਸਨ, ਪਰ ਚੌਥੇ ਹਫ਼ਤੇ ਵਿੱਚ ਅੰਕੜਾ  ਦੁੱਗਣਾ ਹੋ ਗਈ, 23 ਫਰਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਲੈਕੇ ਨਵੀਆਂ ਗਾਈਡ ਲਾਈਨਾਂ ਵੀ ਜਾਰੀ ਕੀਤੀਆਂ ਸਨ ਜਿਸ ਵਿੱਚ ਸਭ ਤੋਂ ਅਹਿਮ ਗਾਈਡ ਲਾਈਨ ਵਿਆਹ ਸਮਾਗਮਾਂ ਨੂੰ ਲੈਕੇ ਸੀ, ਓਪਨ ਵਿੱਚ 200 ਮਹਿਮਾਨਾਂ ਦੀ ਗਿਣਤੀ ਤੈਅ ਕੀਤੀ ਗਈ ਸੀ ਜਦਕਿ ਬੰਦ ਹਾਲ ਵਿੱਚ 100 ਮਹਿਮਾਨਾਂ ਦੀ ਇਜਾਜ਼ਤ ਦਿੱਤੀ ਗਈ ਸੀ