Holiday in Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਸੂਬੇ ਦੇ ਅੰਦਰ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ 16 ਨਵੰਬਰ ਨੂੰ ਸੂਬੇ ਦੇ ਅੰਦਰ ਸਕੂਲਾਂ, ਕਾਲਜਾਂ ਤੇ ਹੋਰਨਾਂ ਅਦਾਰਿਆਂ ਵਿਚ ਛੁੱਟੀ ਹੋਇਆ ਕਰੇਗੀ।


COMMERCIAL BREAK
SCROLL TO CONTINUE READING

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਬਹੁਤ ਜਲਦ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਾਂਗੇ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਪੰਜਾਬ ਸਰਕਾਰ ਨੇ ਕਿਹਾ ਕਿ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਸਰਕਾਰ ਛੁੱਟੀ ਕਰੇਗੀ ਤੇ ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ। ਉਨ੍ਹਾਂ ਕਿਹ‍ਾ ਕਿ ਇਸ ਦਿਨ ਸ਼ਹੀਦ‍ਾਂ ਨੂੰ ਯਾਦ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਜੀਵਨੀ ਬਾਰੇ ਦੱਸਿਆ ਜਾਵੇਗਾ।


ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ! ਲੁੱਕਆਊਟ ਨੋਟਿਸ ਹੋਇਆ ਜਾਰੀ, ਹਵਾਈ ਅੱਡਿਆਂ 'ਤੇ ਅਲਰਟ


ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਸਾਨੂੰ ਹਮੇਸ਼ਾ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਇੰਟਰਨੈਸ਼ਨਲ ਏਅਰਪੋਰਟ ਰੱਖਣ ਸਬੰਧੀ ਮਤਾ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤੇ ਦੀ ਪ੍ਰੋੜਤਾ ਕੀਤੀ। ਮਤੇ 'ਤੇ ਚਰਚਾ ਕਰਦਿਆ ਸਰਬਜੀਤ ਕੌਰ‍ ਮਾਣੂਕੇ ਨੇ ਕਿਹਾ ਕਿ ਸਾਨੂੰ ਅੱਜ 70 ਸਾਲ ਬਾਅਦ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜ਼ਾ ਦੇਣ ਲਈ ਮਤਾ ਪਾਸ ਕਰਨਾ, ਯਾਦਗਾਰਾਂ ਦਾ ਨਾਮ ਰੱਖਣ ਬੇਨਤੀ ਕਰਨੀ ਪੈ ਰਹੀ ਹੈ।


ਇਹ ਵੀ ਪੜ੍ਹੋ : Earthquake In Pakistan: ਪਾਕਿਸਤਾਨ 'ਚ ਭੂਚਾਲ ਕਾਰਨ ਹੁਣ ਤੱਕ 9 ਲੋਕਾਂ ਦੀ ਹੋਈ ਮੌਤ, 100 ਤੋਂ ਵੱਧ ਲੋਕ ਜ਼ਖ਼ਮੀ