Punjab News: ਸੀਐਮ ਭਗਵੰਤ ਮਾਨ ਨੇ ਪੰਜਾਬ `ਚ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰਮੀਆਂ ਦੇ ਮੱਦੇਨਜ਼ਰ ਬਿਜਲੀ ਦੀ ਬਚਤ ਲਈ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ।
Punjab News: ਸੀਐਮ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਲੋਕਾਂ ਦੀ ਸਹੂਲਤ ਤੇ ਬਿਜਲੀ ਦੀ ਬਚਤ ਦੇ ਮੱਦੇਨਜ਼ਰ ਸਰਕਾਰੀ ਦਾ ਸਮਾਂ ਬਦਲ ਦਿੱਤਾ ਹੈ। ਸੀਐਮ ਦੇ ਹੁਕਮਾਂ ਅਨੁਸਾਰ ਹੁਣ ਸਰਕਾਰੀ ਦਫ਼ਤਰ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਸੀਐੱਮ ਮਾਨ ਨੇ ਕਿਹਾ ਕਿ ਉਹ ਖੁਦ ਵੀ ਆਪਣੇ ਦਫ਼ਤਰ ਸਾਢੇ 7 ਵਜੇ ਪੁੱਜਣਗੇ। ਇਹ ਹੁਕਮ 2 ਮਈ ਤੋਂ 15 ਜੁਲਾਈ ਤੱਕ ਲਾਗੂ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਗਰਮੀ ਹੋਣ ਕਾਰਨ ਸਰਕਾਰੀ ਦਫ਼ਤਰਾਂ 'ਚ ਕੰਮ ਛੇਤੀ ਨਿਪਟਾ ਲਏ ਜਾਣਗੇ ਤੇ ਉਹ ਵੀ ਜਲਦੀ ਵਿਹਲੇ ਹੋ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ 2 ਵਜੇ ਸਾਰੇ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ ਤੇ ਇਸ ਨਾਲ ਬਿਜਲੀ ਦੀ ਵੀ ਕਾਫੀ ਬਚਤ ਹੋਵੇਗੀ। ਕਾਬਿਲੇਗੌਰ ਹੈ ਕਿ ਇਹ ਫ਼ੈਸਲਾ ਬਿਜਲੀ ਦੀ ਖਪਤ ਦੀ ਬਚਤ ਦੇ ਮੱਦੇਨਜ਼ਰ ਲਿਆ ਗਿਆ ਹੈ। ਹੁਣ ਸਵੇਰੇ ਸਾਢੇ 7 ਵਜੇ ਤੋਂ 2 ਵਜੇ ਤੱਕ ਸਰਕਾਰੀ ਦਫ਼ਤਰ ਖੁੱਲ੍ਹਣਗੇ।
ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਪਾਈ ਝਾੜ, ਕਿਹਾ "ਮੇਰਾ ਕਿਹਾ ਵੀ ਨਹੀਂ ਮੰਨਿਆ..."
ਇਹ ਫ਼ੈਸਲਾ 2 ਮਈ ਤੋਂ 15 ਜੁਲਾਈ ਤੱਕ ਲਾਗੂ ਰਹੇਗਾ। ਸੀਐਮ ਮਾਨ ਨੇ ਕਿਹਾ ਕਿ ਦੇਸ਼ 'ਚ ਪਹਿਲੀ ਵਾਰ ਕੋਈ ਸੂਬਾ ਇਹ ਤਜਰਬਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਫਾਰਮੂਲੇ ਨਾਲ ਪੀਕ ਸੀਜ਼ਨ 'ਚ ਬਿਜਲੀ ਦੀ ਬਚਤ ਹੋਵੇਗੀ। ਪੀਐਸਪੀਸੀਐਲ ਦਾ ਪੀਕ ਲੋਡ ਦੁਪਹਿਰ 1.30 ਤੱਕ ਰਹਿੰਦਾ ਹੈ। ਪੀਕ ਲੋਡ ਤੋਂ 300 ਤੋਂ 350 ਤੱਕ ਮੈਗਾਵਾਟ ਤੱਕ ਲੋਡ ਘੱਟ ਹੋਵੇਗਾ। ਮੁੱਖ ਮੰਤਰੀ ਮਾਨ ਨੇ ਇਹ ਫਾਰਮੂਲਾ ਵਿਦੇਸ਼ਾਂ ਵਿੱਚ ਵੀ ਅਪਣਾਇਆ ਜਾਂਦਾ ਹੈ। ਇਹ ਫੈਸਲਾ ਲੈਣ ਤੋਂ ਪਹਿਲਾਂ ਮੁਲਾਜ਼ਮਾਂ ਤੋਂ ਵੀ ਰਾਇ ਲਈ ਗਈ ਸੀ। ਇਸ ਦੇ ਨਾਲ ਹੀ ਬਿਜਲੀ ਬੋਰਡ ਨੇ ਦੱਸਿਆ ਕਿ ਬਿਜਲੀ ਬੋਰਡ ਦਾ ਜਿਆਦਾ ਲੋਡ 2 ਵਜੇ ਤੋਂ 5 ਵਜੇ ਤੱਕ ਪੀਕ ਤੇ ਹੁੰਦਾ ਹੈ ਇਸ ਲਈ ਜੇ ਸਰਕਾਰੀ ਦਫਤਰ 2 ਵਜੇ ਬੰਦ ਹੋ ਜਾਣਗੇ ਤਾਂ ਇਸ ਨਾਲ ਬਿਜਲੀ ਬੋਰਡ ਉਪਰ ਵੀ ਜ਼ਿਆਦਾ ਬੋਝ ਨਹੀਂ ਪਵੇਗਾ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਵਿਚਾਲੇ ਰੋਪਵੇਅ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਸਰਕਾਰ ਦੀ ਬਣੀ ਸਹਿਮਤੀ