PSEB 8th Result 2023 : ਪੰਜਾਬ ਸਿੱਖਿਆ ਬੋਰਡ ਦੀ 8ਵੀਂ ਜਮਾਤ ਦੇ ਨਤੀਜੇ ਐਲਾਨੇ, ਕੁੜੀਆਂ ਨੇ ਮਾਰੀ ਬਾਜ਼ੀ
PSEB 8th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 8ਵੀਂ ਜਮਾਤ ਦੇ ਵਿਦਿਆਰਥੀ ਬੜੀ ਬੇਸਬਰੀ ਨਾਲ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਸਨ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ।
PSEB 8th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਸੋਮਵਾਰ ਦੁਪਹਿਰ ਬਾਅਦ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵਰਿੰਦਰ ਭਾਟੀਆ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਵਪ੍ਰੀਤ ਕੌਰ ਪਿਤਾ ਸ੍ਰੀ ਕੁਲਵਿੰਦਰ ਸਿੰਘ ਸਰਕਾਰੀ ਸਕੂਲ ਬੁਢਲਾਡਾ ਦੀ ਬੱਚੀ 600 ਅੰਕਾਂ ਵਿੱਚੋਂ 600 ਅੰਕ ਹਾਸਿਲ ਕਰਕੇ ਅੱਵਲ ਆਈ ਹੈ।
ਗੁਰਅੰਕਿਤ ਕੌਰ ਪਿਤਾ ਸੁਖਵਿੰਦਰ ਸਿੰਘ ਸਰਕਾਰੀ ਸਕੂਲ ਬੁਢਲਾਡਾ ਨੇ ਵੀ 600 ਅੰਕ ਹਾਸਿਲ ਕੀਤੇ ਹਨ ਤੇ ਅਤੇ ਦੂਜਾ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਹੋਈ। ਸਮਰਪ੍ਰੀਤ ਕੌਰ ਪਿਤਾ ਜਗਦੇਵ ਸਿੰਘ ਬੱਸੀਆਂ ਜ਼ਿਲ੍ਹਾ ਲੁਧਿਆਣਾ ਨੇ 598 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਅੱਠਵੀਂ ਜਮਾਤ ਵਿਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ 98.01 ਫ਼ੀਸਦ ਰਿਹਾ।
ਪਾਸ ਫ਼ੀਸਦ 'ਚ ਪਠਾਨਕੋਟ 99.33 ਪੰਜਾਬ ਭਰ 'ਚੋਂ ਅੱਵਲ ਰਿਹਾ ਜਦਕਿ ਮੋਗਾ 96.79 ਫ਼ੀਸਦ ਨਾਲ ਫਾਡੀ ਰਿਹਾ। ਮੁਹਾਲੀ ਜ਼ਿਲ੍ਹਾ 14ਵੇਂ ਸਥਾਨ ਉਪਰ ਰਿਹਾ। ਕੁੜੀਆਂ ਦੀ ਪਾਸ ਫ਼ੀਸਦ 98.68 ਫ਼ੀਸਦੀ ਤੇ ਮੁੰਡਿਆਂ ਦੀ ਪਾਸ ਫ਼ੀਸਦ 97.41 ਰਹੀ। ਛੇ ਟਰਾਂਸਜ਼ੈਡਰ 6 ਅਪੀਅਰ ਹੋਏ ਅਤੇ ਸਾਰੇ ਹੀ ਪਾਸ ਹੋ ਗਏ। ਗ਼ੈਰ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵੱਧ 99.12 ਫ਼ੀਸਦ ਰਿਹਾ ਜਦਕਿ ਸਰਕਾਰੀ ਸਕੂਲ ਦਾ ਪਾਸ ਫੀਸਦੀ 97.88 ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦਾ 2021 'ਚ 99.88%, 2022 ''ਚ 98.25% ਤੇ 2023 'ਚ 98.01% ਨਤੀਜਾ ਰਿਹਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈ ਗਈ 8ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
ਇਹ ਵੀ ਪੜ੍ਹੋ : Kiratpur Sahib news: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸਹਿਤ 3 ਵਿਅਕਤੀਆਂ 'ਤੇ ਆਈਪੀਸੀ 306, 34 ਤਹਿਤ ਮਾਮਲਾ ਦਰਜ
ਕਾਬਿਲੇਗੌਰ ਹੈ ਕਿ 3 ਲੱਖ ਤੋਂ ਜ਼ਿਆਦਾ ਬੱਚਿਆਂ ਨੇ ਪੰਜਾਬ ਬੋਰਡ 8ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਹੁਣ ਵਿਦਿਆਰਥੀ ਬੇਸਬਰੀ ਨਾਲ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਸਨ। ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਦੇਖਣ ਲਈ ਵਿਦਿਆਰਥੀ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣ। ਫਿਰ ਹੋਮਪੇਜ ਉਪਰ ਪੰਜਾਬ ਬੋਰਡ 8ਵੀਂ ਦੇ ਨਤੀਜੇ ਲਿੰਕ 'ਤੇ ਕਲਿੱਕ ਕਰਨ।
ਇਹ ਵੀ ਪੜ੍ਹੋ : Karan Aujla News: ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਹੋਇਆ ਗ੍ਰਿਫਤਾਰ!
ਇਸ ਮਗਰੋਂ ਲੌਗਇਨ ਪੰਨਾ ਖੁੱਲ੍ਹੇਗਾ ਜਿਸ ਵਿੱਚ ਤੁਹਾਡਾ ਰੋਲ ਨੰਬਰ ਜਾਂ ਹੋਰ ਪੁੱਛੇ ਗਏ ਰਜਿਸਟ੍ਰੇਸਨ ਨੰਬਰ ਦਾਖ਼ਲ ਕਰੋ। ਇਸ ਪਿੱਛੋਂ ਨਤੀਜਾ ਤੇ ਵਿਸ਼ੇ ਅਨੁਸਾਰ ਅੰਕ ਸਕ੍ਰੀਨ ਉਪਰ ਦਿਖਾਈ ਦੇਣਗੇ, ਜਿਸ ਦਾ ਪ੍ਰਿੰਟ ਲੈਣ ਪਿੱਛੋਂ ਵਿਦਿਆਰਥੀ ਸਾਫਟ ਕਾਪੀ ਵੀ ਡਾਊਨਲੋਡ ਕਰ ਲੈਣ। 8ਵੀਂ ਜਮਾਤ ਦੇ ਨਤੀਜੇ 2023 ਦੀ ਸਾਫਟ ਕਾਪੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਨਲਾਈਨ ਮੋਡ 'ਚ ਉਪਲਬਧ ਕਰਵਾਈ ਜਾਵੇਗੀ। ਹਾਰਡ ਕਾਪੀ ਸਕੂਲਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। PSEB 8ਵੀਂ ਦੇ ਨਤੀਜੇ 2023 ਦੀ ਰਸਮੀ ਐਲਾਨ ਪਿੱਛੋਂ ਵਿਦਿਆਰਥੀਆਂ ਦੀਆਂ ਮਾਰਕਸ਼ੀਟਸ ਸਕੂਲਾਂ ਨੂੰ ਵੰਡੀਆਂ ਜਾਣਗੀਆਂ।