ਪਾਲਤੂ ਕੁੱਤੇ ਨੂੰ ਕੁੱਤਾ ਕਹਿਣਾ ਸਖਸ਼ ਨੂੰ ਪਿਆ ਮਹਿੰਗਾ, ਕੁੱਤੇ ਦੇ ਮਾਲਕ ਨੇ ਉਤਾਰਿਆ ਮੌਤ ਦੇ ਘਾਟ
ਨਿਰਮਲਾ ਫਾਤਿਮਾ ਰਾਣੀ ਦੇ 2 ਪੁੱਤਰਾਂ ਨੇ ਗੁਆਢੀਆਂ ਨੂੰ ਕਈ ਵਾਰ ਸਮਝਾਇਆ ਸੀ ਕਿ ਉਨ੍ਹਾਂ ਦੇ ਪਾਲਤੂ ਕੁੱਤੇ ਨੂੰ ਉਸਦੇ ਨਾਮ (ਕੈਨਿਨ) ਨਾਲ ਬੁਲਾਇਆ ਜਾਵੇ।
Tamil Nadu News: ਤਾਮਿਲਨਾਡੂ ਦੇ ਜ਼ਿਲ੍ਹਾ ਮਦੁਰਾਈ ’ਚ ਪੈਂਦੇ ਪਿੰਡ ਦਿੰਦੀਗੁੱਲ (Dindigul) ’ਚ 62 ਸਾਲਾਂ ਦੇ ਰਯਾਪਨ (Rayappan) ਨਾਮ ਦੇ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਬਜ਼ੁਰਗ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸਨੇ ਪਾਲਤੂ ਕੁੱਤੇ (ਕੈਨਿਨ) ਨੂੰ ਉਸਦੇ ਨਾਮ ਦੀ ਥਾਂ ਕੁੱਤਾ ਕਹਿ ਦਿੱਤਾ।
ਘਟਨਾ ਉਲਾਗਮਪਟਿਯਾਰਕੋਟਮ ਦੇ ਥਾੜੀਕੋਂਬੂ ਥਾਣੇ ਦੀ ਹੈ, ਜਿੱਥੇ ਨਿਰਮਲਾ ਫਾਤਿਮਾ ਰਾਣੀ ਦੇ 2 ਪੁੱਤਰ ਡੇਨੀਅਲ (Daniel) ਅਤੇ ਵਿਸੈਂਟ (Vincent) ਨੇ ਆਪਣੇ ਗੁਆਢੀਆਂ ਨੂੰ ਕਈ ਵਾਰ ਸਮਝਾਇਆ ਸੀ ਕਿ ਉਨ੍ਹਾਂ ਦੇ ਪਾਲਤੂ ਕੁੱਤੇ ਨੂੰ ਉਸਦੇ ਨਾਮ (ਕੈਨਿਨ) ਨਾਲ ਬੁਲਾਇਆ ਜਾਵੇ।
ਪਰ ਫੇਰ ਵੀ ਰਯਾਪਨ ਪਾਲਤੂ ਕੁੱਤੇ ਨੂੰ ਕੁੱਤਾ ਹੀ ਕਹਿੰਦਾ ਸੀ। ਘਟਨਾ 19 ਜਨਵਰੀ ਨੂੰ ਉਸ ਸਮੇਂ ਵਾਪਰੀ ਜਦੋਂ ਰਯਾਪਨ ਆਪਣੇ ਪੋਤੇ ਨਾਲ ਖੇਤਾਂ ’ਚ ਕੰਮ ਕਰ ਰਿਹਾ ਸੀ। ਕੁਝ ਦੇਰ ਬਾਅਦ ਰਯਾਪਨ ਨੇ ਆਪਣੇ ਪੋਤੇ ਕੈਲਵਿਨ (Kelvin) ਨੂੰ ਖੇਤ ’ਚ ਚੱਲ ਰਹੀ ਪਾਣੀ ਦੀ ਮੋਟਰ ਨੂੰ ਬੰਦ ਕਰਕੇ ਆਉਣ ਲਈ ਕਿਹਾ। ਇਸ ਦੌਰਾਨ ਉਸਨੇ ਆਪਣੇ ਪੋਤੇ ਨੂੰ ਕਿਹਾ ਕਿ ਉਹ ਆਪਣੇ ਨਾਲ ਡੰਡਾ ਲੈਕੇ ਜਾਵੇ ਕਿਉਂਕਿ ਗੁਆਢੀਆਂ ਦੇ ਕੁੱਤਾ ਖੁੱਲ੍ਹਾ ਘੁੰਮ ਰਿਹਾ ਹੈ।
ਰਯਾਪਨ ਅਤੇ ਉਸਦੇ ਪੋਤੇ ਵਿਚਾਲੇ ਹੋ ਰਹੀ ਗੱਲਬਾਤ, ਨੇੜੇ ਖੜ੍ਹੇ ਕੁੱਤੇ ਦੇ ਮਾਲਕ ਡੇਨੀਅਲ ਨੇ ਸੁਣ ਲਈ। ਗੁੱਸੇ ’ਚ ਡੇਨੀਅਲ ਨੂੰ ਬਜ਼ਰੁਗ ਰਯਾਪਨ ਦੀ ਛਾਤੀ ’ਤੇ ਜ਼ੋਰ ਦੀ ਮੁੱਕਾ ਮਾਰਿਆ। ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਤੋਂ ਬਾਅਦ ਡੇਨੀਅਲ ਅਤੇ ਉਸਦਾ ਪਰਿਵਾਰ ਫ਼ਰਾਰ ਹੋ ਗਿਆ। ਪੁਲਿਸ ਵਲੋਂ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਫਾਤਿਮਾ ਅਤੇ ਉਸਦੇ ਦੋਹਾਂ ਪੁੱਤਰਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਾਂਗਰਸ ਪਾਰਟੀ ’ਚ ਹੁੰਦਿਆ ਵੀ ਸੁਨੀਲ ਜਾਖੜ, ਭਾਜਪਾ ਦਾ ਜਾਸੂਸ ਸੀ: ਪ੍ਰਤਾਪ ਸਿੰਘ ਬਾਜਵਾ