Punjab Police Fraud News: ਫਾਜ਼ਿਲਕਾ ਦੇ ਥਾਣਾ ਵੈਰੋ ਦਾ ਪੁਲਿਸ ਨੇ ਦੋ ਲੋਕਾਂ ਦੇ ਨਾਲ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਤੇ ਪੀਪੀਐਸ ਵਿੱਚ ਨੌਕਰੀ ਦਵਾਉਣ ਦੇ ਨਾਮ ਉਤੇ ਇੱਕ ਕਰੋੜ 15 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ 2 ਪਰਚੇ ਕੀਤੇ ਹਨ। 
ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਠੱਗ ਅਮਨ ਸਕੌਡਾ ਅਤੇ ਉਸ ਦੇ ਰਿਸ਼ਤੇਦਾਰ ਸਤਬੀਰ ਸਿੰਘ ਖਿਲਾਫ਼ ਦੋ ਮੁਕੱਦਮੇ ਦਰਜ ਕੀਤੇ ਹਨ। ਐਸਐਚਓ ਦਾ ਕਹਿਣਾ ਹੈ ਕਿ ਮੁਲਜ਼ਮ ਅਮਨ ਸਕੌਡਾ ਪਹਿਲਾਂ ਜੇਲ੍ਹ ਵਿੱਚ ਹਨ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਜਦਕਿ ਦੂਜਾ ਮੁਲਜ਼ਮ ਫ਼ਰਾਰ ਹੈ।


COMMERCIAL BREAK
SCROLL TO CONTINUE READING

ਥਾਣਾ ਵੈਰੋ ਕਾ ਦੇ ਐਸਐਚਓ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਮੁਕੱਦਮੇ ਦਰਜ ਕੀਤੇ ਗਏ ਹਨ, ਜਿਸ ਵਿੱਚ ਇੱਕ ਮੁਕੱਦਮੇ ਵਿੱਚ ਜਰਨੈਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਖੁੱਬਣ ਅਬੋਹਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਅਮਨ ਸਕੌਡਾ ਅਤੇ ਸਤਬੀਰ ਸਿੰਘ ਨੇ ਉਨ੍ਹਾਂ ਦੇ ਜਵਾਈ ਜਗਦੇਵ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਕਰਵਾਉਣ ਦੇ ਨਾਮ ਉਤੇ 85 ਲੱਖ ਰੁਪਏ ਦੀ ਠੱਗੀ ਮਾਰੀ ਹੈ।


ਜਦਕਿ ਦੂਜੇ ਮੁਕੱਦਮੇ ਵਿੱਚ ਗੁਰਵਿੰਦਰ ਸਿੰਘ ਪੁੱਥਰ ਬਲਦੇਵ ਸਿੰਘ ਵਾਸੀ ਜ਼ਿਲ੍ਹਾ ਮੁਕਸਤਸਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਅਮਨ ਸਕੌਡਾ ਤੇ ਉਸ ਦੇ ਰਿਸ਼ਤੇਦਾਰ ਸਤਬੀਰ ਸਿੰਘ ਨੇ ਉਸ ਦੇ ਦੋਸਤ ਰਾਜ ਸਿੰਘ ਵਾਸੀ ਬਠਿੰਡਾ ਦੇ ਭਰਾ ਨੂੰ ਪੀਪੀਐਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 85 ਲੱਖ ਰੁਪਏ ਦੀ ਮੰਗ ਕੀਤੀ ਅਤੇ 30 ਲੱਖ ਰੁਪਏ ਮੁਲਜ਼ਮਾਂ ਨੇ ਲਏ ਅਤੇ ਠੱਗੀ ਮਾਰ ਲਈ।


ਇਹ ਵੀ ਪੜ੍ਹੋ : Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਜਾਰੀ, 9 ਵਜੇ ਤੱਕ 10.82% ਵੋਟਿੰਗ ਹੋਈ


ਇਸ ਉਤੇ ਦੋਵਾਂ ਖਿਲਾਫ਼ ਦੋ ਅਲੱਗ-ਅਲੱਗ ਮੁਕੱਦਮੇ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਮਨ ਸਕੌਡਾ ਪਹਿਲਾਂ ਹੀ ਪੁਲਿਸ ਗ੍ਰਿਫਤ ਵਿੱਚ ਹਨ ਜੋ ਜੇਲ੍ਹ ਵਿਚ ਹਨ। ਜਿਸ ਨੂੰ ਪ੍ਰੋਡਕਸ਼ਨ ਵਾਰੰਟ ਉਥੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਜਦਕਿ ਉਸ ਦਾ ਰਿਸ਼ਤੇਦਾਰ ਸਾਥੀ ਸਤਬੀਰ ਸਿੰਘ ਅਜੇ ਫ਼ਰਾਰ ਹੈ। ਉਸ ਦੀ ਭਾਲ ਜਾਰੀ ਹੈ ਜਲਦੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ