ਚੰਡੀਗੜ: ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜੋ ਆਪਣੇ ਅੰਦਰ ਕਈ ਦਰਦ ਸਮੋਈ ਬੈਠੀ ਹੈ।ਪੰਜਾਬ ਦੀ ਧਰਤੀ ਕਈ ਵਾਰ ਉਜੜੀ ਕਈ ਵਾਰ ਵੱਸੀ। ਪੰਜਾਬ ਨਾਲ ਕਈ ਵਧੀਕੀਆਂ ਹੋਈਆਂ ਵੰਡ ਦਾ ਸੰਤਾਪ, ਦਰਬਾਰ ਸਾਹਿਬ ਤੇ ਹਮਲਾ, ਪਾਣੀਆਂ ਦੀ ਵੰਡ, ਪੰਜਾਬ ਦੀ ਵੰਡ ਕਈ ਦਰਦ ਪੰਜਾਬ ਆਪਣੇ ਪਿੰਡੇ 'ਤੇ ਹੰਢਾਅ ਚੁੱਕਾ ਹੈ।


COMMERCIAL BREAK
SCROLL TO CONTINUE READING

 


 


1 ਨਵੰਬਰ ਵੀ ਅਜਿਹਾ ਹੀ ਦਿਨ ਹੈ ਜਿਸ ਵਿਚ ਪੰਜਾਬ ਦੇ 3 ਟੋਟੇ ਕੀਤੇ ਗਏ ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਕੱਢੇ ਗਏ ਅਤੇ ਇਸਨੂੰ ਪੰਜਾਬ ਪੁਨਰ ਗਠਨ ਦਾ ਨਾਂ ਦਿੱਤਾ ਗਿਆ।ਇਹ ਵਰਤਾਰਾ 1 ਨਵੰਬਰ 1966 ਨੂੰ ਵਾਪਰਿਆ ਸੀ ਅਤੇ ਅੱਜ ਇਸਨੂੰ 56 ਸਾਲ ਹੋ ਚੁੱਕੇ ਹਨ। ਪੰਜਾਬ ਦੀ ਹੋਂਦ ਨੂੰ ਮਿਟਾਉਣ ਦੀਆਂ ਕਈ ਸਾਜਿਸ਼ਾਂ ਰਚੀਆਂ ਗਈਆਂ ਅਤੇ ਖੇਡ ਖੇਡੇ ਗਏ ਪਰ ਪੰਜਾਬ ਹਰ ਮੁਸ਼ਕਿਲ ਨੂੰ ਸਰ ਕਰਦਾ ਰਿਹਾ ਹੈ ਅਤੇ ਹਰੇਕ ਸਾਜਿਸ਼ ਦਾ ਮੁਕਾਬਲਾ ਕਰਦਾ ਰਿਹਾ।ਅੱਜ 1 ਨਵੰਬਰ ਨੂੰ ਨਿਊ ਪੰਜਾਬ ਡੇਅ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਪਰ ਇਸਦੇ ਪਿੱਛੇ ਕੀ ਕਾਰਨ ਹਨ ਅਤੇ ਪੰਜਾਬ ਦਾ ਪੁਨਰ ਗਠਨ ਕਿਉਂ ਕੀਤਾ ਗਿਆ। ਅੱਜ ਇਸ ਪੱਖ ਤੋਂ ਤੁਹਾਨੂੰ ਜਾਣੂੰ ਕਰਵਾਵਾਂਗੇ।


 


 


ਪੰਜਾਬ ਪੁਨਰ ਗਠਨ 1 ਨਵੰਬਰ 1966


 


ਇਹ ਗੱਲ ਸੰਨ 1950 ਦੀ ਹੈ ਜਦੋਂ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਮੋਰਚਾ ਦੀ ਸ਼ੁਰੂਆਤ ਕੀਤੀ ਸੀ।ਉਹਨਾਂ ਨੇ ਮੰਗ ਰੱਖੀ ਸੀ ਕਿ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਹੋਣ ਚਾਹੀਦੀ ਹੈ।ਕਿਉਂਕਿ ਉਸ ਵੇਲੇ ਪੰਜਾਬ ਬਹੁਭਾਸ਼ੀ ਖੇਤਰ ਸੀ ਸਿੱਖ ਭਾਈਚਾਰੇ ਦੇ ਨਾਲ ਨਾਲ ਹਿੰਦੂ ਅਤੇ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕ ਵੀ ਪੰਜਾਬ ਵਿਚ ਰਹਿੰਦੇ ਸਨ। ਜਿਸ ਲਈ ਵੱਖਰਾ ਪੰਜਾਬੀ ਸੂਬਾ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ।


 


ਹਾਲਾਂਕਿ ਪਹਿਲਾਂ ਇਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਅਤੇ ਇਹੀ ਮੰਗਾਂ ਮਨਵਾਉਣ ਲਈ ਪੰਜਾਬੀ ਸੂਬਾ ਮੋਰਚਾ ਲਗਾਤਾਰ ਚੱਲਦਾ ਰਿਹਾ।ਲੰਮੇ ਸੰਘਰਸ਼ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਹ ਮੰਗਾਂ ਮੰਨਣੀਆਂ ਪਈਆਂ ਅਤੇ 1 ਨਵੰਬਰ 1966 ਨੂੰ ਪੰਜਾਬ ਸੂਬੇ ਨੂੰ 3 ਭਾਗਾਂ ਵਿਚ ਵੰਡ ਦਿੱਤਾ ਗਿਆ।ਪੰਜਾਬ, ਹਰਿਆਣਾ, ਹਿਮਾਚਲ ਜਿਸਨੂੰ ਪੁਨਰਗਠਨ ਦਾ ਨਾਂ ਦਿੱਤਾ ਗਿਆ। ਖਾਸ ਤੌਰ 'ਤੇ ਭਾਸ਼ਾ ਦੇ ਅਧਾਰ 'ਤੇ ਇਹਨਾਂ ਖੇਤਰਾਂ ਦੀ ਵੰਡ ਹੋਈ।


 


ਜਿਹਨਾਂ ਖੇਤਰਾਂ ਵਿਚ ਪਹਾੜੀ ਬੋਲੀ ਬੋਲੀ ਜਾਂਦੀ ਉਹਨਾਂ ਨੂੰ ਹਿਮਾਚਲ ਪ੍ਰਦੇਸ ਅਧੀਨ ਕਰ ਦਿੱਤਾ ਗਿਆ ਅਤੇ ਪੰਜਾਬ ਬੋਲਚ ਵਾਲੇ ਇਲਾਕੇ ਪੰਜਾਬ ਨੂੰ ਦੇ ਦਿੱਤੇ ਗਏ ਇਸਦੇ ਨਾਲ ਹੀ ਹਿੰਦੀ ਬੋਲਦੇ ਖੇਤਰਾਂ ਨੂੰ ਅਲੱਗ ਕਰਕੇ ਹਰਿਆਣਾ ਨਾਂ ਦਾ ਵੱਖਰਾ ਸੂਬਾ ਬਣਾ ਦਿੱਤਾ ਗਿਆ। ਇਸ ਦੌਰ ਦੌਰਾਨ ਹੀ ਚੰਡੀਗੜ ਦਾ ਜਨਮ ਹੋਇਆ ਜਿਸਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ।


 


WATCH LIVE TV