Jalalabad Accident: 10 ਮਹੀਨੇ ਦੀ ਬੱਚੀ ਉਪਰੋਂ ਲੰਘਿਆ ਬੱਸ ਦਾ ਟਾਇਰ; ਛਬੀਲ ਪੀਣ ਲਈ ਰੁਕੇ ਸਨ ਪਤੀ-ਪਤਨੀ
Jalalabad Accident: ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ਉਤੇ ਭਿਆਨਕ ਸੜਕ ਹਾਦਸੇ ਵਿੱਚ ਮਾਸੂਮ ਬੱਚੇ ਦੀ ਜਾਨ ਚਲੀ ਗਈ।
Jalalabad Accident: ਜਲਾਲਬਾਦ ਵਿੱਚ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ਉਤੇ ਪਿੰਡ ਪੀਰ ਮੁਹੰਮਦ ਦੇ ਨੇੜੇ ਛਬੀਲ ਉਤੇ ਪਾਣੀ ਪੀਣ ਲਈ ਰੁਕੇ ਪਤੀ-ਪਤਨੀ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ। ਸਰਕਾਰੀ ਬੱਸ ਨੇ ਅਚਾਨਕ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਸ ਦੌਰਾਨ ਔਰਤ ਦੇ ਹੱਥ ਵਿਚੋਂ 10 ਮਹੀਨੇ ਦਾ ਬੱਚਾ ਥੱਲੇ ਡਿੱਗ ਪਿਆ। ਬੱਚੇ ਦੇ ਉਪਰੋਂ ਬੱਸ ਦਾ ਟਾਇਰ ਲੰਘ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ। ਮੌਕੇ ਉਤੇ ਪੁਲਿਸ ਪੁੱਜ ਗਈ ਹੈ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੌਕੇ ਉਤੇ ਮੌਜੂਦ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਜੀਜਾ ਰਿਸ਼ਤੇਦਾਰੀ ਵਿੱਚ ਮਿਲਣ ਲਈ ਇਧਰ ਆਏ ਹੋਏ ਸਨ। ਮੋਟਰਸਾਈਕਲ ਉਤੇ ਸਵਾਰ ਹੋ ਕੇ ਵਾਪਸ ਪਿੰਡ ਲਾਧੂਕਾ ਜਾ ਰਹੇ ਸਨ। ਗਰਮੀ ਕਾਰਨ ਰਸਤੇ ਵਿੱਚ ਪਿੰਡ ਪੀਰ ਮੁਹੰਮਦ ਦੇ ਨੇੜੇ ਛਬੀਲ ਲੱਗੀ ਦੇਖ ਕੇ ਪਾਣੀ ਪੀਣ ਲਈ ਰੁਕ ਗਏ ਕਿ ਪਿਛੇ ਤੋਂ ਆ ਰਹੀ ਸਰਕਾਰੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਬੱਸ ਦੀ ਸਾਈਡ ਲੱਗਣ ਤੋਂ ਮਹਿਲਾ ਦੇ ਹੱਥ ਤੋਂ ਬੱਚਾ ਡਿੱਗ ਗਿਆ ਜੋ ਬੱਸ ਦੇ ਪਿਛਲੇ ਟਾਇਰ ਦੇ ਥੱਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪਤੀ-ਪਤਨੀ ਨੂੰ ਵੀ ਗੰਭੀਰ ਸੱਟਾਂ ਲੱਗਈਆਂ ਹਨ, ਜਿਨ੍ਹਾਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Guru Purnima 2024: ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਮਹਤੱਵ ਤੇ ਆਪਣੇ ਗੁਰੂਆਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ
ਉਥੇ ਮੌਕੇ ਉਪਰ ਮੌਜੂਦ ਚਸ਼ਮਦੀਦ ਹਰਨਾਮ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਪਤੀ-ਪਤਨੀ ਛਬੀਲ ਪੀ ਰਹੇ ਸਨ, ਉਨ੍ਹਾਂ ਦਾ ਮੋਟਰਸਾਈਕਲ ਖੜ੍ਹਾ ਸੀ ਕਿ ਪਿਛੇ ਤੋਂ ਆਈ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਮਹਿਲਾ ਦੇ ਹੱਥ ਤੋਂ ਬੱਚਾ ਡਿੱਗ ਪਿਆ, ਜਿਸ ਦੇ ਉਪਰੋਂ ਬੱਸ ਦਾ ਪਿਛਲਾ ਟਾਇਰ ਲੰਘ ਗਿਆ ਅਤੇ ਉਸ ਦੀ ਮੌਤ ਹੋ ਗਈ। ਜਦ ਮਾਮਲਾ ਪੁਲਿਸ ਕੋਲ ਪੁੱਜਿਆ ਤਾਂ ਪੁਲਿਸ ਨੇ ਘਟਨਾ ਸਥਾਨ ਉਪਰ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Bathinda Murder: ਨੌਜਵਾਨ ਵਿਆਹੁਤਾ ਪ੍ਰੇਮਿਕਾ ਨੂੰ ਗਿਆ ਸੀ ਮਿਲਣ; ਪਤੀ ਨੇ ਮੌਤ ਦੇ ਘਾਟ ਉਤਾਰਿਆ