ਚੰਡੀਗੜ: ਪੰਜਾਬ ਵਿਚ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਫੈਕਟਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਦੀ ਟੀਮ ਨੇ ਸਤਲੁਜ ਦਰਿਆ ਨੇੜੇ ਸਰਚ ਅਭਿਆਨ ਚਲਾਇਆ, ਜਿਸ ਦੌਰਾਨ ਪਿੰਡ ਰਾਜਾਪੁਰ ਵਿਚ ਕਰੀਬ 10 ਹਜ਼ਾਰ ਲੀਟਰ ਲਾਹਣ ਬਰਾਮਦ ਹੋਈ। ਸਰਚ ਟੀਮ ਨੇ ਉਥੋਂ ਲੋਹੇ ਦੇ ਦੋ ਵੱਡੇ ਡਰੰਮ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਹਣ ਨੂੰ ਪਲਾਸਟਿਕ ਦੀਆਂ ਤਰਪਾਲਾਂ ਅਤੇ ਖੱਡਿਆਂ ਵਿਚ ਛੁਪਾ ਕੇ ਰੱਖਿਆ ਗਿਆ ਸੀ ਜਿਸ ਨੂੰ ਅਧਿਕਾਰੀਆਂ ਨੇ ਨਦੀ ਦੇ ਕੰਢੇ ਨਸ਼ਟ ਕਰ ਦਿੱਤਾ।


COMMERCIAL BREAK
SCROLL TO CONTINUE READING

 


ਆਬਕਾਰੀ ਵਿਭਾਗ ਵੱਲੋਂ ਦੱਸਿਆ ਗਿਆ ਕਿ ਇਹ ਵੱਡੀ ਕਾਰਵਾਈ ਵਿਭਾਗ ਦੇ ਡਿਪਟੀ ਕਮਿਸ਼ਨਰ ਆਬਕਾਰੀ ਸ਼ਾਲੀਨ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਸਰਚ ਟੀਮ ਦੀ ਅਗਵਾਈ ਸਹਾਇਕ ਕਮਿਸ਼ਨਰ ਆਬਕਾਰੀ (ਪੱਛਮੀ) ਸ਼ਿਵਾਨੀ ਗੁਪਤਾ ਨੇ ਕੀਤੀ। ਵਿਭਾਗ ਵੱਲੋਂ ਦੱਸਿਆ ਗਿਆ ਕਿ ਇਸ ਕਾਰਵਾਈ ਦੌਰਾਨ ਆਬਕਾਰੀ ਅਧਿਕਾਰੀ ਦੀਵਾਨ ਚੰਦ, ਆਬਕਾਰੀ ਇੰਸਪੈਕਟਰ ਕਰਮਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ, ਰਾਜਨ ਸਹਿਗਲ ਅਤੇ ਆਬਕਾਰੀ ਪੁਲੀਸ ਸਟਾਫ਼ ਵੀ ਸ਼ਾਮਲ ਸੀ।


 


ਸਤਲੁਜ ਦਰਿਆ ਦੇ ਨਜ਼ਦੀਕ ਚਲਾਏ ਗਏ ਸਰਚ ਅਭਿਆਨ ਦੌਰਾਨ ਪਲਾਸਟਿਕ ਦੀਆਂ ਤਰਪਾਲਾਂ ਅਤੇ ਖੋਖਿਆਂ ਵਿਚੋਂ ਕੁੱਲ 10500 ਲੀਟਰ ਲਾਹਣ ਬਰਾਮਦ ਹੋਈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਮੌਕੇ ’ਤੇ ਹੀ ਅਧਿਕਾਰੀਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਕੁਝ ਦਿਨ ਪਹਿਲਾਂ ਵੀ ਸੂਬੇ ਵਿਚ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਸੀ, ਜਿਸ ਨੂੰ ਵੀ ਆਬਕਾਰੀ ਅਧਿਕਾਰੀ ਨੇ ਨਸ਼ਟ ਕਰ ਦਿੱਤਾ ਸੀ। ਤਾਜ਼ਾ ਕਾਰਵਾਈ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਰਾਜਾਪੁਰ ਤੋਂ ਹੀ 16 ਹਜ਼ਾਰ ਲੀਟਰ ਲਾਹਣ ਫੜੀ ਗਈ ਹੈ।


 


WATCH LIVE TV