Patiala News: ਪਟਿਆਲਾ ਵਿੱਚ 15-20 ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਦੁਕਾਨਦਾਰ ਦੀ ਕੀਤੀ ਕੁੱਟਮਾਰ
Patiala News: ਪਟਿਆਲਾ ਦੇ ਕਿਲਾ ਚੌਕ ਨਜ਼ਦੀਕ ਮਿੰਨੀ ਮਾਰਕੀਟ ਵਿੱਚ ਉਸ ਵੇਲੇ ਭੱਜ ਦੌੜ ਮੱਚ ਗਈ ਜਦੋਂ 15 ਤੋਂ 20 ਨੌਜਵਾਨ ਹੱਥਾਂ ਵਿੱਚ ਡਾਂਗਾਂ ਲੈ ਕੇ ਭਰੇ ਬਾਜ਼ਾਰ ਵਿੱਚ ਵੜ ਗਏ।
Patiala News: ਪਟਿਆਲਾ ਦੇ ਕਿਲਾ ਚੌਕ ਨਜ਼ਦੀਕ ਮਿੰਨੀ ਮਾਰਕੀਟ ਵਿੱਚ ਉਸ ਵੇਲੇ ਭੱਜ ਦੌੜ ਮੱਚ ਗਈ ਜਦੋਂ 15 ਤੋਂ 20 ਨੌਜਵਾਨ ਹੱਥਾਂ ਵਿੱਚ ਡਾਂਗਾਂ ਲੈ ਕੇ ਭਰੇ ਬਾਜ਼ਾਰ ਵਿੱਚ ਵੜ ਗਏ। ਭਰੇ ਬਾਜ਼ਾਰ ਵਿੱਚ ਵੜੇ ਇਨ੍ਹਾਂ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਦਿਖਾਈ ਤੇ ਇੱਕ ਦੁਕਾਨਦਾਰ ਨੂੰ ਭਰੇ ਬਾਜ਼ਾਰ ਵਿੱਚ ਹੀ ਕੁੱਟਿਆ ਜਿਸ ਦੀਆਂ Cctv ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਸ ਸੀਸੀਟੀਵੀ ਵਿੱਚ ਕਈ ਨੌਜਵਾਨ ਦਿਖਾਈ ਦੇ ਰਹੇ ਹਨ ਜਿਨ੍ਹਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਭਰੇ ਬਾਜ਼ਾਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਦੁਪਹਿਰ ਵੇਲੇ ਇੱਕ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਕੋਲ ਪਹੁੰਚਿਆ ਜਿੱਥੇ ਸਾਡੇ ਦੁਕਾਨ ਦੇ ਉੱਪਰ ਕੰਮ ਕਰਨ ਵਾਲੇ ਮੁੰਡੇ ਨੇ ਉਸ ਨੂੰ ਕਿਹਾ ਕਿ ਤੁਸੀਂ ਆਪਣਾ ਸਕੂਟਰ ਅੱਗੇ ਲਗਾ ਲਓ ਇੰਨੇ ਵਿੱਚ ਹੀ ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਮੌਕੇ ਉਤੇ ਪਹੁੰਚਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਗੁੰਡਾ ਲੱਗਾ ਹੈ।
ਇਹ ਵੀ ਪੜ੍ਹੋ : Arvind Kejriwal News: ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ 'ਤੇ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਲਗਾਈ ਫਟਕਾਰ
ਉਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਕੁਝ ਬੋਲਿਆ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਸਾਡੀ ਦੁਕਾਨ ਦੇ ਉੱਪਰ ਆ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਮੇਰੇ ਅਤੇ ਮੇਰੇ ਭਾਣਜੇ ਦੇ ਸੱਟਾਂ ਲੱਗੀਆਂ ਹਨ। ਸੂਚਨਾ ਮਿਲਣ ਉਤੇ ਘਟਨਾ ਸਥਾਨ ਉਤੇ ਪੁਲਿਸ ਪਹੁੰਚੀ।
ਪੁਲਿਸ ਨੇ ਬਿਆਨ ਲਿਖ ਲਏ ਹਨ ਅਤੇ ਸੀਸੀਟੀਵੀ ਖੰਗਾਲ ਰਹੀ ਹੈ। ਉੱਥੇ ਹੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅਸੀਂ ਮੌਕੇ ਉਤੇ ਪਹੁੰਚੇ ਹਾਂ Cctv ਕੈਮਰੇ ਦੀ ਤਸਵੀਰਾਂ ਵੀ ਅਸੀਂ ਵੇਖੀਆਂ ਹਨ ਜਿਸ ਵਿੱਚ ਕੁਝ ਹਮਲਾਵਰ ਦਿਖਾਈ ਦੇ ਰਹੇ ਨੇ ਜਲਦ ਹੀ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ। ਪੀੜਤ ਦੁਕਾਨਦਾਰ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Shanan Power Project News: ਸ਼ਾਨਨ ਪਾਵਰ ਪ੍ਰੋਜੈਕਟ; ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਹਿਮਾਚਲ ਸਰਕਾਰ ਨੂੰ ਸੰਮਨ ਜਾਰੀ