ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਅਤੇ ਸਰਕਾਰ ਵੱਲੋਂ ਜਿਥੇ ਨਵੀਂ ਅਸਲੇ ਜਾਰੀ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਉਥੇ ਹੀ ਦੂਜੇ ਪਾਸੇ ਜਿਹੜੇ ਪਹਿਲਾਂ ਅਸਲਾ ਲਾਇਸੰਸ ਧਾਰਕ ਹਨ ਉਨ੍ਹਾਂ ਦੇ ਲਾਇਸੰਸ ਵੀ ਰੀਵਿਊ ਕੀਤੇ ਜਾ ਰਹੇ ਹਨ। ਲੁਧਿਆਣਾ ਦੇ ਵਿਚ 16 ਹਜ਼ਾਰ ਤੋਂ ਵੱਧ ਅਸਲਾ ਲਾਈਸੰਸ ਹਨ ਪਰ ਪੁਲਿਸ ਹਾਲੇ ਤੱਕ ਮਹਿਜ਼ 632 ਅਸਲਾ ਲਾਇਸੰਸ ਹੀ ਰੀਵਿਊ ਕਰ ਸਕੀ ਹੈ। ਪੁਲਿਸ ਕਛੂਏ ਦੀ ਚਾਲ ਚੱਲ ਰਹੀ ਹੈ ਜਦੋਂ ਕੇ ਲਗਾਤਾਰ ਕ੍ਰਾਈਮ ਰੇਟ ਲੁਧਿਆਣੇ ਦਾ ਉਪਰ ਜਾਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅਜੇ ਲੁਧਿਆਣਾ ਪੁਲਿਸ ਦੇ ਏ ਸੀਪੀ ਸੋਮਨਾਥ ਵੱਲੋਂ ਅੱਜ ਪਾਲ ਗਨ ਹਾਊਸ ਵਿਚ ਚੈਕਿੰਗ ਕੀਤੀ ਗਈ। ਇਸ ਦੌਰਾਨ ਬੀਤੇ ਸਮੇਂ ਦੇ ਵਿੱਚ ਗਨ ਹਾਊਸ ਵੱਲੋਂ ਵੇਚੇ ਗਏ ਹਥਿਆਰਾਂ ਦੇ ਦਸਤਾਵੇਜ਼ ਏਸੀਪੀ ਵੱਲੋਂ ਚੈੱਕ ਕੀਤੇ ਗਏ। ਇਸ ਦੇ ਨਾਲ ਹੀ ਆਪਣੀ ਰਿਪੋਰਟ ਦੇ ਨਾਲ ਵੀ ਮਿਲਾਏ ਗਏ ਹਨ।   


COMMERCIAL BREAK
SCROLL TO CONTINUE READING

ਇਸ ਦੌਰਾਨ ਜਦੋਂ ਏਸੀਪੀ ਸੋਮਨਾਥ ਨੂੰ ਪੁੱਛਿਆ ਗਿਆ ਕਿ ਹੁਣ ਤੱਕ ਕਿੰਨੇ ਲਾਇਸੰਸ ਰਿਵੀਊ ਕੀਤੇ ਜਾ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ 16000 ਕੁਲ ਲਾਈਸੰਸ ਹਨ ਜਿਨ੍ਹਾਂ 'ਚੋਂ ਹੁਣ ਤੱਕ ਮਹਿਜ਼ 632 ਲਾਈਸੈਂਸ ਰੀਵਿਊ ਕਰ ਸਕੇ ਹਨ। ਇਸ ਦੇ ਨਾਲ ਹੀ  ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲਾਇਸੰਸ ਧਾਰਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਇਹਨਾਂ ਦੇ ਲਾਇਸੰਸ ਰੱਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ ਧਾਰਕਾਂ 'ਤੇ 302 ਦਾ ਪਰਚਾ ਹੈ ਜਾਂ ਫਿਰ ਕੋਈ ਹੋਰ ਗੰਭੀਰ ਪਰਚਾ ਹੈ।  ਉਹਨਾਂ ਦੇ ਲਾਇਸੰਸ ਅਸੀਂ ਰੱਦ ਕਰ ਰਹੇ ਹਾਂ ਨਾਲ ਹੀ ਉਨਾਂ ਕਿਹਾ ਕਿ ਅਸੀਂ ਲਾਇਸੰਸ ਦੀ ਘੋਖ ਕਰ ਰਹੇ ਹਾਂ ਹਾਲਾਂਕਿ ਜਦੋਂ ਉਨ੍ਹਾਂ ਨੂੰ ਐਨ ਆਰ ਆਈ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਜਦੋਂ ਬਾਹਰ ਜਾਂਦੇ ਨੇ ਤਾਂ ਆਪਣਾ ਅਸਲਾ ਜਮ੍ਹਾਂ ਕਰਵਾ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਜਾਨ ਦਾ ਖਤਰਾ ਹੈ ਉਹਨਾਂ ਦੇ ਲਾਇਸੰਸ ਰੱਦ ਨਹੀਂ ਕੀਤੇ ਜਾ ਰਹੇ। ਸੋਮਨਾਥ ਨੇ ਕਿਹਾ ਕਿ ਸਾਡੀਆਂ ਟੀਮਾਂ ਇਸ 'ਤੇ ਕੰਮ ਕਰ ਰਹੀਆਂ ਹਨ ਅਤੇ ਅੱਜ ਉਨ੍ਹਾਂ ਵੱਲੋਂ ਪਲ ਗੰਨ ਹਾਊਸ ਦੀ ਚੈਕਿੰਗ ਕੀਤੀ ਗਈ ਹੈ।


ਇਹ ਵੀ ਪੜ੍ਹੋ: ਜੇਕਰ ਫਿੱਟ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅਪਣਾਓ ਸ਼ਹਿਨਾਜ਼ ਗਿੱਲ ਦੇ ਸਿਕ੍ਰੇਟ ਰਾਜ 


ਉਨ੍ਹਾਂ ਨੂੰ ਇੱਥੇ ਸਾਰੇ ਰਿਕਾਰਡ ਸਹੀ ਮਿਲੇ ਹਨ ਅਤੇ ਬਾਕੀ ਟੀਮਾਂ ਲੁਧਿਆਣਾ ਦੀਆਂ ਹੋਰਨਾਂ ਗੰਨ ਹਾਊਸ ਦੀ ਵੀ ਚੈਕਿੰਗ ਕਰ ਰਹੀਆਂ ਹਨ। ਪੰਜਾਬ ਸਰਕਾਰ ਨੇ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਲੈ ਕੇ ਸਖ਼ਤ ਰੁਖ਼ ਅਪਣਾ ਲਿਆ ਹੈ। ਹੁਕਮ ਦਿੱਤੇ ਗਏ ਹਨ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਕਾਰਨ ਹਥਿਆਰ ਲੈ ਕੇ ਨਹੀਂ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਪ੍ਰਦਰਸ਼ਿਤ ਕਰ ਸਕਦਾ ਹੈ, ਫਿਰ ਵੀ ਇਨ੍ਹਾਂ ਹਥਿਆਰਾਂ ਦੇ ਸ਼ੌਕੀਨ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ।