DPE Protest News (ਬਿਮਲ ਸ਼ਰਮਾ): 168 ਡੀਪੀਈ ਯੂਨੀਅਨ ਦੇ ਕੁਝ ਸਾਥੀ ਅੱਜ ਸਿੱਖਿਆ ਮੰਤਰੀ ਦੇ ਪਿੰਡ ਦੇ ਨਜ਼ਦੀਕ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਉਨ੍ਹਾਂ ਨੂੰ ਨਿਯੁਕਤੀ ਪੱਤਰ ਤੇ ਸਟੇਸ਼ਨ ਅਲਾਟਮੈਂਟ ਦੇ ਪੱਤਰ ਮਿਲ ਚੁੱਕੇ ਸਨ ਪਰ ਹਾਈ ਕੋਰਟ ਤੋਂ ਸਟੇਅ ਹੋ ਗਈ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਦੱਸਿਆ ਕਿ ਕਿ ਇਹ ਸਟੇਅ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗਲਤੀ ਕਾਰਨ ਲੱਗੀ ਹੈ ਕਿਉਂਕਿ ਉਨ੍ਹਾਂ ਨੇ ਐਡਵਰਟਾਈਜਮੈਂਟ ਵਿੱਚ ਪੀਐਸ ਟੈਟ ਦੀ ਸ਼ਰਤ ਰੱਖੀ ਸੀ ਮਗਰ ਫਿਜੀਕਲ ਐਜੂਕੇਸ਼ਨ ਦਾ ਕਦੇ ਵੀ ਟੈਟ ਨਹੀਂ ਹੋਇਆ। ਇਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਡਬਲ ਬੈਂਚ ਅੱਗੇ ਕੇਸ ਰੱਖੇ ਤੇ 168 ਡੀਪੀਈ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।


ਇਸ ਕਾਰਨ ਕੁਝ ਉਮੀਦਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਜ਼ਦੀਕੀ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਇਨ੍ਹਾਂ ਉਮੀਦਵਾਰਾਂ ਦੇ ਮੁਤਾਬਕ 23 ਅਗਸਤ 2023 ਨੂੰ ਇਨ੍ਹਾਂ ਦਾ ਕੇਸ ਲੱਗ ਗਿਆ ਸੀ ਤੇ 26 ਅਗਸਤ 2023 ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਸਨ। ਪੰਜਾਬ ਐਜੂਕੇਸ਼ਨ ਬੋਰਡ ਵੱਲੋਂ 30 /08/2023 ਨੂੰ ਸਟੇਸ਼ਨ ਅਲਾਟਮੈਂਟ ਕਰ ਦਿੱਤੇ ਗਏ ਸਨ।


ਇਸ ਦਰਮਿਆਨ  2/9/2023  ਨੂੰ ਹਾਈ ਕੋਰਟ ਨੇ ਇਸ ਉਤੇ ਸਟੇਅ ਲਗਾ ਦਿੱਤੀ ਸੀ। ਇਸ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗਲਤੀ ਹੈ ਕਿਉਂਕਿ ਉਨ੍ਹਾਂ ਨੇ ਇਸ਼ਤਿਹਾਰ ਵਿੱਚ ਪੀਐਸ ਟੈਟ ਦੀ ਸ਼ਰਤ ਰੱਖੀ ਗਈ ਸੀ ਪਰ ਪਹਿਲਾਂ ਕਦੇ ਵੀ ਫਿਜੀਕਲ ਐਜੂਕੇਸ਼ਨ ਦਾ ਟੈਟ ਨਹੀਂ ਹੋਇਆ। ਕੁਝ ਉਮੀਦਵਾਰ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਕੋਲ ਸੋਸ਼ਲ ਸਾਇੰਸ ਦਾ ਟੈਟ ਹੈ।


ਇਹ ਵੀ ਪੜ੍ਹੋ : Punjab News: ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ- ਬਰੀ ਹੋਣ ਤੋਂ ਬਾਅਦ ਵੀ ਕਿੰਨੇ ਕੈਦੀ ਜੇਲ੍ਹ 'ਚ ਹਨ?


ਉਹ ਸੋਸ਼ਲ ਸਾਇੰਸ ਦਾ ਟੈਟ ਵਿਖਾ ਕੇ ਆਪਣੇ ਆਪ ਨੂੰ ਯੋਗ ਦੱਸ ਰਹੇ ਹਨ। ਫਿਜੀਕਲ ਐਜੂਕੇਸ਼ਨ ਸਬਜੈਕਟ ਤੇ ਸੋਸ਼ਲ ਸਾਇੰਸ ਦਾ ਟੈਟ ਕਾਊਂਟ ਨਹੀਂ ਹੁੰਦਾ ਜਿਸ ਕਰਕੇ ਹਾਈ ਕੋਰਟ ਨੇ ਸਟੇਟਮੈਂਟ ਗਲਤ ਦਿੱਤੀ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਡਬਲ ਬੈਂਚ ਅੱਗੇ ਕੇਸ ਰੱਖੇ ਅਤੇ 168 ਡੀਪੀਈ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।


ਇਹ ਵੀ ਪੜ੍ਹੋ : Punjab News: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਪੰਜਾਬ ਦਾ ਕਾਰਜਕਾਰੀ ਰਾਜਪਾਲ ਲਗਾਉਣ ਦੀਆਂ ਕਨਸੋਆਂ!