Faridkot News:  ਫਰੀਦਕੋਟ ਵਿੱਚ ਆਰਟੀਓ ਨਾ ਹੋਣ ਦੇ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਡਿਪੂ ਵਿੱਚ 18 ਬੱਸਾਂ ਦਾ ਚੱਕਾ ਜਾਮ ਹੋ ਗਿਆ ਇਨ੍ਹਾਂ 18 ਬੱਸਾਂ ਵਿੱਚ ਵੋਲਵੋ ਬੱਸਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਕਰੀਬ 11 ਬੱਸਾਂ ਸਪੇਅਰ ਪਾਰਟਸ ਤੇ ਡਿਪੂ ਵਿੱਚ ਮਕੈਨਿਕਾਂ ਦੀ ਘਾਟ ਹੋਣ ਕਾਰਨ ਚੱਕਾ ਜਾਮ ਕੀਤਾ ਗਿਆ।


COMMERCIAL BREAK
SCROLL TO CONTINUE READING

ਪੀਆਰਟੀਸੀ ਤੇ ਪਨਬੱਸ ਦੇ ਸੂਬਾ ਆਗੂ ਗੁਰਪ੍ਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਰੀਦਕੋਟ ਵਿੱਚ ਆਰਟੀਓ ਦੀ ਸੀਟ ਖਾਲੀ ਹੋਣ ਦੇ ਕਾਰਨ 18 ਬੱਸਾਂ ਦੀ ਪਾਸਿੰਗ ਨਹੀਂ ਹੋ ਰਹੀ। ਇਸ ਤੋਂ ਇਲਾਵਾ ਸਾਡੇ ਡਿਪੂ ਵਿੱਚ ਕਲਰਕ ਦੀ ਥਾਂ ਡਰਾਈਵਰ 9 ਕਲਰਕ ਲਗਾਇਆ ਹੋਇਆ ਹੈ। ਇਸ ਕਾਰਨ ਉਹ ਫਾਈਲਾਂ ਸਹੀ ਢੰਗ ਦੇ ਨਾਲ ਅਪਲੋਡ ਨਹੀਂ ਕਰਦੇ ਤੇ ਪਾਸਿੰਗ ਹੋਣ ਵਿੱਚ ਵੀ ਸਮੱਸਿਆ ਆ ਰਹੀ ਹੈ ਜਿਸ ਕਾਰਨ ਇਹ ਬੱਸਾਂ ਡਿਪੂ ਵਿੱਚ ਖੜ੍ਹੀਆਂ ਹਨ।


ਇਨ੍ਹਾਂ ਵਿੱਚੋਂ ਦੋ ਵੋਲਵੋ ਬੱਸਾਂ ਹਨ। ਕਰੀਬ 11 ਬੱਸਾਂ ਡਿਪੂ ਵਿੱਚ ਮਕੈਨਿਕ ਦੀ ਘਾਟ ਹੋਣ ਦੇ ਕਾਰਨ ਤੇ ਸਪੇਅਰ ਪਾਰਟਸ ਨਾ ਆਉਣ ਕਾਰਨ ਬੱਸਾਂ ਡਿਪੂ ਵਿੱਚ ਖੜ੍ਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਡਿਪੂ ਵਿੱਚ ਬੱਸਾਂ ਖੜ੍ਹਨ ਦੇ ਨਾਲ ਸਰਕਾਰ ਨੂੰ ਘਾਟਾ ਪੈ ਰਿਹਾ ਹੈ ਤੇ ਉੱਥੇ ਹੀ ਸਾਡੇ ਕਈ ਵਰਕਰ ਵੀ ਵਿਹਲੇ ਬੈਠੇ ਹਨ। ਸਰਕਾਰ ਵੱਲੋਂ ਚਲਾਈ ਗਈ ਔਰਤਾਂ ਨੂੰ ਫਰੀ ਬੱਸ ਸੇਵਾ ਸਹੀ ਢੰਗ ਦੇ ਨਾਲ ਨਾ ਚਲਾਉਣ ਕਾਰਨ ਅਜਿਹੀ ਸਥਿਤੀ ਬਣ ਗਈ ਹੈ।


ਗੁਰਪ੍ਰੀਤ ਨੇ ਕਿਹਾ ਕਿ ਸਰਕਾਰ ਵੱਲੋਂ ਟਰਾਂਸਪੋਰਟ ਮਹਿਕਮੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਬੱਸਾਂ ਕਾਫੀ ਸਮੇਂ ਤੋਂ ਡਿਪੂ ਵਿੱਚ ਹੀ ਖੜ੍ਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਡਿਪੂ ਵੱਲ ਧਿਆਨ ਦੇਵੇ ਤੇ ਡਿਪੂ ਵਿੱਚ ਮਕੈਨਿਕਾਂ ਦੇ ਭਰਤੀ ਕਰੇ ਤੇ ਸਪੇਅਰ ਪਾਰਟਸ ਕਰਵਾਏ।


ਉਧਰ ਦੂਜੇ ਪਾਸੇ ਜਦ ਡਿੱਪੂ ਦੇ ਜੀਐਮ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੌਕੇ ਉਤੇ ਮੌਜੂਦ ਨਹੀਂ ਸਨ ਤੇ ਉੱਥੇ ਮੌਜੂਦ ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਵੀ ਗੱਲਬਾਤ ਨਹੀਂ ਸਪੇਅਰ ਪਾਰਟਸ ਵੀ ਪੂਰਾ ਹੈ ਤੇ ਮਕੈਨਿਕਾਂ ਦੀ ਘਾਟ ਹੈ ਉਹ ਵੀ ਜਲਦੀ ਪੂਰੀ ਕੀਤੀ ਜਾਵੇਗੀ ਤੇ ਬੱਸਾਂ ਖੜ੍ਹੀਆਂ ਨੂੰ ਸਿਰਫ ਦੋ ਦਿਨ ਹੋਏ ਹਨ ਤੇ ਉਹ ਵੀ ਜਲਦੀ ਚਲਾ ਦਿੱਤੀਆਂ ਜਾਣਗੀਆਂ।